Dubai ‘ਚ ਫਸੀ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ! ਸੋਸ਼ਲ ਮੀਡੀਆ ‘ਤੇ ਟਵੀਟ ਸਾਂਝਾ ਕਰ ਦਿੱਤੀ UPDATE
ਨਵੀ ਦਿੱਲੀ, 5 ਮਈ 2026 (ਵਿਸ਼ਵ ਵਾਰਤਾ) – ਅਦਾਕਾਰਾ ਅਮੀਸ਼ਾ ਪਟੇਲ ਇਸ ਸਮੇਂ ਇੱਕ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੀ ਹੈ। ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਉਸ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮੀਸ਼ਾ ਨੇ ਆਪਣੇ X (ਟਵਿੱਟਰ) ਅਕਾਊਂਟ ਰਾਹੀਂ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਝਗੜੇ ਦੇ ਵਿਚਕਾਰ ਐਕਟ੍ਰੈੱਸ ਕਈ ਘੰਟਿਆਂ ਤੱਕ ਏਅਰਪੋਰਟ ‘ਤੇ ਫਸੀ ਰਹੀ।
ਅਜਿਹਾ ਉਦੋਂ ਹੋਇਆ ਜਦੋਂ ਨਿਊਯਾਰਕ ਤੋਂ ਮੁੰਬਈ ਜਾਣ ਵਾਲੀ ਉਸ ਦੀ ਕਨੈਕਟਿੰਗ ਫਲਾਈਟ ਨੂੰ, ਸੰਯੁਕਤ ਅਰਬ ਅਮੀਰਾਤ (UAE) ਵਿੱਚ ਹਾਲ ਹੀ ਵਿੱਚ ਹੋਏ ਮਿਜ਼ਾਈਲ ਹਮਲਿਆਂ ਤੋਂ ਬਾਅਦ ਮਸਕਟ ਵੱਲ ਮੋੜ ਦਿੱਤਾ ਗਿਆ। ਅਦਾਕਾਰਾ ਹਾਲ ਹੀ ਵਿੱਚ ਨਿਊਯਾਰਕ ਤੋਂ ਮੁੰਬਈ ਲਈ ਰਵਾਨਾ ਹੋਈ ਸੀ। ਉਸ ਦੀ ਫਲਾਈਟ ਦੁਬਈ ਵਿੱਚ ਉਤਰਨੀ ਸੀ, ਪਰ ਅਚਾਨਕ ਹੋਏ ਹਮਲਿਆਂ ਕਾਰਨ ਫਲਾਈਟ ਨੂੰ ਡਾਇਵਰਟ ਕਰ ਦਿੱਤਾ ਗਿਆ ਅਤੇ ਅਦਾਕਾਰਾ ਮਸਕਟ ਵਿੱਚ ਫਸ ਗਈ ਹੈ।
ਅਮੀਸ਼ਾ ਪਟੇਲ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਤੋਂ ਲਿਖਿਆ ਹੈ, ‘ਮੈਂ ਐਮੀਰੇਟਸ ਰਾਹੀਂ ਨਿਊਯਾਰਕ ਤੋਂ ਮੁੰਬਈ ਵਾਪਸ ਆ ਰਹੀ ਸੀ। ਜਿਵੇਂ ਹੀ ਅਸੀਂ ਦੁਬਈ ਵਿੱਚ ਉਤਰਨ ਵਾਲੇ ਸੀ, ਯੂਏਈ (UAE) ਵਿੱਚ ਤਾਜ਼ਾ ਮਿਜ਼ਾਈਲ ਹਮਲਿਆਂ ਕਾਰਨ ਏਅਰਸਪੇਸ ਬੰਦ ਕਰ ਦਿੱਤਾ ਗਿਆ। ਹੁਣ ਸਾਨੂੰ ਮਸਕਟ ਡਾਇਵਰਟ ਕਰ ਦਿੱਤਾ ਗਿਆ ਹੈ। ਅਸੀਂ ਅਗਲੀ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਇਹ ਜੰਗ ਆਖਰ ਕਦੋਂ ਖਤਮ ਹੋਵੇਗੀ।’
ਇਸ ਤੋਂ ਇਲਾਵਾ ਵੀ ਅਮੀਸ਼ਾ ਪਟੇਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਦੁਬਈ ਏਅਰਪੋਰਟ ਦੀ ਤਸਵੀਰ ਦੇ ਨਾਲ ਲਿਖਿਆ ਹੈ, ‘ਦੁਬਈ ਏਅਰਪੋਰਟ ‘ਤੇ ਕਈ ਘੰਟੇ ਬੀਤ ਚੁੱਕੇ ਹਨ ਅਤੇ ਇੰਤਜ਼ਾਰ ਅਜੇ ਵੀ ਜਾਰੀ ਹੈ। ਮੈਂ ਮੁੰਬਈ ਵਿੱਚ ਘਰ ਵਾਪਸ ਆਉਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੀ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























