Diwali Bumper 2025 : ਲੁਧਿਆਣਾ ਦਾ 11 ਸਾਲਾਂ ਬੱਚਾ ਬਣਿਆ ਕਰੋੜਪਤੀ
– ਦੀਵਾਲੀ ਬੰਪਰ 2025 ਡਰਾਅ ‘ਚ ਹੋਰ ਕਿਸਦੀ ਚਮਕੀ ਕਿਸਮਤ, ਦੇਖੋ ਪੂਰੀ ਲਿਸਟ..
ਲੁਧਿਆਣਾ, 1 ਨਵੰਬਰ 2025 (ਵਿਸ਼ਵ ਵਾਰਤਾ) ਪੰਜਾਬ ਸਟੇਟ ਦੀਵਾਲੀ ਬੰਪਰ ਲਾਟਰੀ 2025 ਦਾ ਨਤੀਜਾ 31 ਅਕਤੂਬਰ, ਰਾਤ 8 ਵਜੇ ਲੁਧਿਆਣਾ ਤੋਂ ਐਲਾਨਿਆ ਗਿਆ। ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2025 ਲਾਟਰੀ ਡਰਾਅ ਵਿੱਚ ਕੁੱਲ ₹36 ਕਰੋੜ 14 ਲੱਖ 78 ਹਜ਼ਾਰ ਰੁਪਏ ਵੰਡੇ ਗਏ। ਦੀਵਾਲੀ ਬੰਪਰ ਦਾ ਪਹਿਲਾ ਅਤੇ ਸਭ ਤੋਂ ਵੱਡਾ ਇਨਾਮ ₹11 ਕਰੋੜ ਸੀ ਅਤੇ ਦੂਜਾ ਇਨਾਮ ਇਕ ਕਰੋੜ ਰੁਪਏ। ਲੁਧਿਆਣਾ ਦੇ 11 ਸਾਲਾ ਬੱਚੇ ਨੇ 1 ਕਰੋੜ ਰੁਪਏ ਜਿੱਤੇ ਹਨ।
ਦੱਸ ਦਈਏ ਕਿ ਲੁਧਿਆਣਾ ਵਿੱਚ ਗਾਂਧੀ ਬ੍ਰਦਰਜ਼ ਦੀ ਲਾਟਰੀ ਦੀ ਦੁਕਾਨ ‘ਤੇ ਵੇਚੇ ਗਏ ਇਸ ਟਿਕਟ ਨੇ ₹1 ਕਰੋੜ ਦਾ ਇਨਾਮ ਜਿੱਤਿਆ ਹੈ। ਜੇਤੂ ਬੱਚੇ ਦਾ ਨਾਮ ਆਰਵ (11) ਹੈ, ਜੋ ਮੂਲ ਰੂਪ ਵਿੱਚ ਹੁਸ਼ਿਆਰਪੁਰ ਵਾਸੀ ਹੈ, ਪਰ ਫਿਲਹਾਲ ਉਹ ਆਪਣੇ ਮਾਮੇ ਨਾਲ ਹੈਬੋਵਾਲ, ਲੁਧਿਆਣਾ ਵਿੱਚ ਰਹਿੰਦਾ ਹੈ।
ਆਰਵ ਦੇ ਮਾਮਾ ਕਰਨ ਨੇ ਕਿਹਾ, “ਅਸੀਂ ਸ਼ਾਮ ਨੂੰ ਲਾਟਰੀ ਦੀ ਦੁਕਾਨ ‘ਤੇ ਗਏ ਸੀ। ਆਰਵ ਨੇ ਜ਼ਿੱਦ ਕੀਤੀ ਕਿ ਮੈਂ ਲਾਟਰੀ ਟਿਕਟ ਖਰੀਦਣਾ ਚਾਹੁੰਦਾ ਹਾਂ!’ ਉਸਦੇ ਜ਼ੋਰ ਦੇਣ ‘ਤੇ, ਅਸੀਂ ਘੰਟਾਘਰ ਗਏ ਅਤੇ ਗਾਂਧੀ ਬ੍ਰਦਰਜ਼ ਤੋਂ ਪੰਜ ਲਾਟਰੀਆਂ ਖਰੀਦੀਆਂ। ਇਹ ਦੁਕਾਨ ਦੀ ਆਖਰੀ ਲਾਟਰੀ ਸੀ। ਬੀਤੀ ਰਾਤ ਕਰੀਬ 8 ਵਜੇ ਅਸੀਂ ਯੂਟਿਊਬ ‘ਤੇ ਲਾਈਵ ਡਰਾਅ ਦੇਖ ਰਹੇ ਸੀ। ਜਿਵੇਂ ਹੀ ਨੰਬਰ ਕੱਢੇ ਗਏ, ਤੇ ਸਾਨੂੰ ਪਤਾ ਲਗਾ ਕਿ ਉਸਨੇ ਲਾਟਰੀ ਜਿੱਤ ਲਈ ਹੈ। ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜਿਸ ਤੋਂ ਬਾਅਦ ਅਸੀਂ ਤੁਰੰਤ, ਦੁਕਾਨ ਦੇ ਬਾਹਰ ਢੋਲ ਵਜਾਏ ਅਤੇ ਆਂਢ-ਗੁਆਂਢ ਵਿੱਚ ਮਠਿਆਈਆਂ ਵੰਡੀਆਂ ਗਈਆਂ।
ਪਹਿਲਾ ਇਨਾਮ: ₹11 ਕਰੋੜ (ਜੇਤੂ ਟਿਕਟ ਨੰਬਰ): A438586
ਦੂਜਾ ਇਨਾਮ: ₹1 ਕਰੋੜ (ਜੇਤੂ ਟਿਕਟ ਨੰਬਰ): A821602, B590883, C754234
ਤੀਜਾ ਇਨਾਮ: ₹50 ਲੱਖ (ਜੇਤੂ ਟਿਕਟ ਨੰਬਰ): A469288, B959352, C492061
ਚੌਥਾ ਇਨਾਮ: ₹10 ਲੱਖ (ਜੇਤੂ ਟਿਕਟ ਨੰਬਰ): A831297, B994527, C515119, A817628, B725405, C746145, A264139, B771286, C702271
ਪੰਜਵਾਂ ਇਨਾਮ: ₹5 ਲੱਖ (ਜੇਤੂ ਟਿਕਟ ਨੰਬਰ): A890592, B838579, C364571 B207139, A444193, B523344, C815062, A502462, C89407
ਛੇਵਾਂ ਇਨਾਮ ਜਿੱਤਣ ਵਾਲੇ ਟਿਕਟ ਨੰਬਰ: 9885, 1047, 7570, 7923, 8227, 1459, 8535, 5304, 0025, 6538
ਸੱਤਵਾਂ ਇਨਾਮ ਜਿੱਤਣ ਵਾਲੇ ਟਿਕਟ ਨੰਬਰ: 8957, 9441, 1305, 1419, 2856, 1851, 3267, 4938, 7859, 8158
ਅੱਠਵਾਂ ਇਨਾਮ ਜਿੱਤਣ ਵਾਲੇ ਟਿਕਟ ਨੰਬਰ: 9915, 4229, 8251, 1980, 6450, 2051, 4436, 6070, 0051, 6203
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























