DIG ਭੁੱਲਰ ਨੂੰ ਵਿਸ਼ੇਸ਼ ਸੀ.ਬੀ.ਆਈ ਅਦਾਲਤ ‘ਚ ਕੀਤਾ ਗਿਆ ਪੇਸ਼
– ਰੁਮਾਲ ਨਾਲ ਚਿਹਰਾ ਲੁਕਾਉਂਦੇ ਆਏ ਨਜ਼ਰ
– ਅਦਾਲਤ ਨੇ ਇਨ੍ਹੇ ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਚੰਡੀਗੜ੍ਹ, 17 ਅਕਤੂਬਰ 2025 (ਵਿਸ਼ਵ ਵਾਰਤਾ) – ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਹ ਆਪਣਾ ਚਿਹਰਾ ਲੁਕਾਉਂਦੇ ਹੋਏ ਵਿਖਾਈ ਦਿੱਤੇ, ਉਨ੍ਹਾਂ ਨੇ ਚਿਹਰੇ ਨੂੰ ਰੁਮਾਲ ਨਾਲ ਢਕਿਆ ਹੋਇਆ ਸੀ । ਦੱਸ ਦਈਏ ਕਿ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੇ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਵੀਰਵਾਰ ਨੂੰ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕੀਤਾ ਸੀ। ਪਹਿਲਾਂ, ਕ੍ਰਿਸ਼ਨੂ ਨੂੰ ਸੈਕਟਰ 21 ਵਿੱਚ ਮੰਡੀ ਗੋਬਿੰਦਗੜ੍ਹ ਦੇ ਕਬਾੜ ਡੀਲਰ ਆਕਾਸ਼ ਬੱਟਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ। ਫਿਰ, ਜਦੋਂ ਡੀਆਈਜੀ ਨੇ ਡੀਲਰ ਅਤੇ ਵਿਚੋਲੇ ਨੂੰ ਆਪਣੇ ਮੋਹਾਲੀ ਦਫ਼ਤਰ ਬੁਲਾਇਆ, ਤਾਂ ਸੀਬੀਆਈ ਨੇ ਨਾਲ ਆ ਕੇ ਡੀਆਈਜੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।
ਇਸ ਤੋਂ ਇਲਾਵਾ ਭੁੱਲਰ ਦੇ ਘਰ ‘ਤੇ ਕਰੀਬ 21 ਘੰਟੇ ਸੀਬੀਆਈ ਦੀ ਛਾਪੇਮਾਰੀ ਚੱਲੀ। ਚੰਡੀਗੜ੍ਹ ਦੇ ਸੈਕਟਰ 40 ਸਥਿਤ ਡੀਆਈਜੀ ਦੇ ਘਰ ਤੋਂ ਬਰਾਮਦ ਕੀਤੀ ਗਈ ਰਕਮ 7 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, 15 ਤੋਂ ਵੱਧ ਜਾਇਦਾਦਾਂ, ਔਡੀ ਅਤੇ ਮਰਸੀਡੀਜ਼ ਦੀਆਂ ਚਾਬੀਆਂ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਹ ਸਭ ਜ਼ਬਤ ਕਰ ਲਿਆ ਗਿਆ ਅਤੇ ਸੀਬੀਆਈ ਦਫ਼ਤਰ ਲਿਜਾਇਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























