• Latest
  • Trending
ਪੰਜਾਬ ਪੁਲਿਸ ਕ੍ਰਾਈਮ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ’ਤੇ ਵਧਾਏਗੀ ਸੀ.ਸੀ.ਟੀ.ਵੀ. ਨਿਗਰਾਨੀ : DGP PUNJAB 

ਪੰਜਾਬ ਪੁਲਿਸ ਕ੍ਰਾਈਮ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ’ਤੇ ਵਧਾਏਗੀ ਸੀ.ਸੀ.ਟੀ.ਵੀ. ਨਿਗਰਾਨੀ : DGP PUNJAB 

2 years ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

3 hours ago
ਕਲਾਨੌਰ ਦੇ ਮੇਨ ਬਾਜ਼ਾਰ ਵਿੱਚ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਕਲਾਨੌਰ ਦੇ ਮੇਨ ਬਾਜ਼ਾਰ ਵਿੱਚ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

3 hours ago
ਅੱਠ ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਨਹਿਰ ਵਿੱਚ ਲਗਾਈ ਛਲਾਂਗ

ਅੱਠ ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਨਹਿਰ ਵਿੱਚ ਲਗਾਈ ਛਲਾਂਗ

3 hours ago
ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਦੀ ਮੌਤ ; ਦੋਵੇਂ ਮ੍ਰਿਤਕਾਂ ਦੀ ਹੋਈ ਪਛਾਣ

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਦੀ ਮੌਤ ; ਦੋਵੇਂ ਮ੍ਰਿਤਕਾਂ ਦੀ ਹੋਈ ਪਛਾਣ

3 hours ago
ਕਪੂਰਥਲਾ : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਭਿਆਨਕ ਹਾਦਸਾ, ਦੋ ਔਰਤਾਂ ਸਮੇਤ 3 ਦੀ ਮੌਤ

ਕਪੂਰਥਲਾ : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਭਿਆਨਕ ਹਾਦਸਾ, ਦੋ ਔਰਤਾਂ ਸਮੇਤ 3 ਦੀ ਮੌਤ

3 hours ago
Sher-E-Punjab T20 :  ਅੰਮ੍ਰਿਤਸਰ ਸੂਰਮਾਜ਼ ਨੇ ਮੋਹਾਲੀ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਕੀਤਾ ਪ੍ਰਵੇਸ਼ 

Sher-E-Punjab T20 :  ਅੰਮ੍ਰਿਤਸਰ ਸੂਰਮਾਜ਼ ਨੇ ਮੋਹਾਲੀ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਕੀਤਾ ਪ੍ਰਵੇਸ਼ 

4 hours ago
BRICS ਵਿੱਚ ਭਰਪੂਰ ਸ਼ਮੂਲੀਅਤ ਭਾਰਤ ਦੀ ਪ੍ਰਧਾਨਗੀ ਵਿੱਚ ਭਰੋਸੇ ਨੂੰ ਦਰਸਾਉਂਦੀ ਹੈ : ਵਿਦੇਸ਼ ਮੰਤਰਾਲਾ

BRICS ਵਿੱਚ ਭਰਪੂਰ ਸ਼ਮੂਲੀਅਤ ਭਾਰਤ ਦੀ ਪ੍ਰਧਾਨਗੀ ਵਿੱਚ ਭਰੋਸੇ ਨੂੰ ਦਰਸਾਉਂਦੀ ਹੈ : ਵਿਦੇਸ਼ ਮੰਤਰਾਲਾ

4 hours ago
Junior Women’s Asia Cup : ਸੁਪ੍ਰਿਆ ਦੀ ਹੈਟ੍ਰਿਕ ਦੀ ਬਦੌਲਤ ਜੂਨੀਅਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ 

Junior Women’s Asia Cup : ਸੁਪ੍ਰਿਆ ਦੀ ਹੈਟ੍ਰਿਕ ਦੀ ਬਦੌਲਤ ਜੂਨੀਅਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ 

5 hours ago
FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

6 hours ago
ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ

6 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

6 hours ago
IRDAI ਨੇ 88 ਸਾਲਾ ਵਿਅਕਤੀ ਨੂੰ ਪਾਲਿਸੀ ਗਲਤ ਢੰਗ ਨਾਲ ਵੇਚਣ ‘ਤੇ Canara HSBC Life ‘ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

IRDAI ਨੇ 88 ਸਾਲਾ ਵਿਅਕਤੀ ਨੂੰ ਪਾਲਿਸੀ ਗਲਤ ਢੰਗ ਨਾਲ ਵੇਚਣ ‘ਤੇ Canara HSBC Life ‘ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

7 hours ago
Hindi News
English News
Sunday, September 13, 2026
No Result
View All Result
26 °c
Chandigarh
27 ° Sun
28 ° Mon
28 ° Tue
28 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਪੁਲਿਸ ਕ੍ਰਾਈਮ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ’ਤੇ ਵਧਾਏਗੀ ਸੀ.ਸੀ.ਟੀ.ਵੀ. ਨਿਗਰਾਨੀ : DGP PUNJAB 

October 1, 2024
in ਖਬਰਾਂ, ਪੰਜਾਬ
ਪੰਜਾਬ ਪੁਲਿਸ ਕ੍ਰਾਈਮ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ’ਤੇ ਵਧਾਏਗੀ ਸੀ.ਸੀ.ਟੀ.ਵੀ. ਨਿਗਰਾਨੀ : DGP PUNJAB 

ਪੰਜਾਬ ਪੁਲਿਸ ਕ੍ਰਾਈਮ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ’ਤੇ ਵਧਾਏਗੀ ਸੀ.ਸੀ.ਟੀ.ਵੀ. ਨਿਗਰਾਨੀ : DGP PUNJAB

– ਡੀਜੀਪੀ ਗੌਰਵ ਯਾਦਵ ਨੇ ਕਾਨੂੰਨ ਅਤੇ ਵਿਵਸਥਾ ਦਾ ਜਾਇਜ਼ਾ ਲੈਣ ਲਈ ਸੀਨੀਅਰ ਫੀਲਡ ਅਫਸਰਾਂ ਅਤੇ ਆਪਰੇਸ਼ਨਲ ਵਿੰਗਾਂ ਦੇ ਮੁਖੀਆਂ ਨਾਲ ਕੀਤੀ ਰਾਜ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ

– ਸੂਬੇ ਵਿੱਚ ‘ਛੋਟੇ ਅਪਰਾਧਾਂ ਨੂੰ ਨੱਥ ਪਾਉਣਾ’ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ

– ਸੀਪੀਐਸ/ਐਸਐਸਪੀਜ਼ ਨੂੰ ਸੁਤੰਤਰ ,ਪਾਰਦਰਸ਼ੀ ਅਤੇ ਨਿਰਪੱਖ ਪੰਚਾਇਤੀ ਚੋਣਾਂ ਯਕੀਨੀ ਬਣਾਉਣ ਦੇ ਨਿਰਦੇਸ਼

– ਡਰੱਗ ਸਪਲਾਇਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਜੁਟਾਈ ਸੰਪਤੀ ਨੂੰ ਫਰੀਜ਼ ਕਰਨ ਲਈ ਐਨਡੀਪੀਐਸ ਦੀ ਧਾਰਾ 68ਐਫ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ: DGP PUNJAB 

ਪੰਜਾਬ ਪੁਲਿਸ ਕ੍ਰਾਈਮ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ’ਤੇ ਵਧਾਏਗੀ ਸੀ.ਸੀ.ਟੀ.ਵੀ. ਨਿਗਰਾਨੀ : DGP PUNJAB 

ਚੰਡੀਗੜ੍ਹ/ਜਲੰਧਰ, 1 ਅਕਤੂਬਰ (ਵਿਸ਼ਵ ਵਾਰਤਾ): ਸੂਬੇ ਵਿੱਚ ਛੋਟੇ ਅਪਰਾਧਾਂ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਪੁੱਟਦਿਆਂ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਭਰ ’ਚ ਸਨੈਚਿੰਗ ਅਤੇ ਨਸ਼ਾ ਵਿਕਰੀ ਵਾਲੀਆਂ ਥਾਵਾਂ (ਹੌਟਸਪਾਟਸ) ’ਤੇ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰਿਆਂ ਦੀ ਵਰਤੋਂ ਕਰਕੇ ਪਰਿਪੱੱਖ ਨਿਗਰਾਨੀ ਰੱਖੀ ਜਾਵਗੀ ।

ਉਨ੍ਹਾਂ ਕਿਹਾ ਕਿ ਸੁਚੱਜੇ ਢੰਗ ਨਾਲ ਹਰ ਮੌਕੇ ਦੀ ਨਿਗਰਾਨੀ ਕਰਨ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ’ਤੇ ਸੀਸੀਟੀਵੀ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ। ਇਹ ਕਦਮ ਪਿਛਲੇ ਤਿੰਨ ਸਾਲਾਂ ਦੌਰਾਨ ਅਜਿਹੇ ਅਪਰਾਧਿਕ ਹੌਟਸਪੌਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ਦੀ ਕ੍ਰਾਈਮ ਹੌਟਸਪੌਟ ਮੈਪਿੰਗ ਤੋਂ ਬਾਅਦ ਅਮਲ ਵਿੱਚ ਲਿਆਂਦਾ ਗਿਆ ਹੈ।

ਡੀਜੀਪੀ ਸਾਰੇ 28 ਪੁਲਿਸ ਜ਼ਿਲਿ੍ਹਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਅੱਤਵਾਦ ਵਿਰੁੱਧ ਚੱਲ ਰਹੀ ਲੜਾਈ ਦਾ ਜਾਇਜ਼ਾ ਲੈਣ ਲਈ ਸਾਰੇ ਸੀਨੀਅਰ ਫੀਲਡ ਅਧਿਕਾਰੀਆਂ ਅਤੇ ਆਪਰੇਸ਼ਨਲ ਵਿੰਗਾਂ ਦੇ ਮੁਖੀਆਂ ਨਾਲ ਪੀ.ਏ.ਪੀ. ਕੰਪਲੈਕਸ ਜਲੰਧਰ ਵਿਖੇ ਰਾਜ ਪੱਧਰੀ ਕਾਨੂੰਨ ਅਤੇ ਵਿਵਸਥਾ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਪੰਜਾਬ ਦੀਆਂ ਵੱਖ-ਵੱਖ ਵਿਸ਼ੇਸ਼ ਯੂਨਿਟਾਂ ਦੇ ਮੁਖੀ , ਜਿਨ੍ਹਾਂ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.), ਰੇਲਵੇ, ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.), ਕਾਊਂਟਰ ਇੰਟੈਲੀਜੈਂਸ, ਅੰਦਰੂਨੀ ਸੁਰੱਖਿਆ, ਕਾਨੂੰਨ ਅਤੇ ਵਿਵਸਥਾ, ਇੰਟੈਲੀਜੈਂਸ, ਪ੍ਰਸ਼ਾਸਨ, ਬਿਊਰੋ ਆਫ ਇਨਵੈਸਟੀਗੇਸ਼ਨ, ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਪ੍ਰੋਵਿਜ਼ਨਿੰਗਸ ਆਦਿ ਸ਼ਾਮਲ ਹਨ, ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਸਾਰੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ), ਪੁਲਿਸ ਕਮਿਸ਼ਨਰ (ਸੀਪੀਜ਼), ਅਤੇ ਰੇਂਜ ਆਈਜੀ/ਡੀਆਈਜੀ ਵੀ ਹਾਜ਼ਰ ਸਨ।

ਡੀਜੀਪੀ ਗੌਰਵ ਯਾਦਵ ਨੇ ‘ਛੋਟੇ ਅਪਰਾਧ ਰੋਕਣ’ ਨੂੰ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ ਕਰਾਰ ਦਿੰਦਿਆਂ ਕਿਹਾ ਕਿ ਫੀਲਡ ਅਫਸਰਾਂ ਨੂੰ ਇਸ ਕਾਰਵਾਈ ਨੂੰ ਹੋਰ ਪ੍ਰਭਾਵੀ ਬਣਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧਾਂ ਖਾਸ ਤੌਰ ’ਤੇ ਫਿਰੌਤੀ ਦੀਆਂ ਕਾਲਾਂ, ਸਨੈਚਿੰਗ, ਚੋਰੀਆਂ, ਠੱਗੀਆਂ ਅਤੇ ਨਸ਼ਾ ਵਿਕਰੀ ਵਾਲੀਆਂ ਥਾਵਾਂ ਨਾਲ ਨਜਿੱਠਣ ਲਈ ਸਾਰੀਆਂ ਵਿਧੀਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਅਜਿਹੇ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਣ ਅਤੇ ਡਰੱਗ ਸਪਲਾਇਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਜੁਟਾਈ ਸੰਪਤੀ ਨੂੰ ਫਰੀਜ਼ ਕਰਨ ਲਈ ਐਨਡੀਪੀਐਸ ਦੀ ਧਾਰਾ 68ਐਫ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਹੁਕਮ ਦਿੱਤੇ ।

ਰਾਜ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਡੀਜੀਪੀ ਨੇ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਸਮੂਹ ਅਧਿਕਾਰੀਆਂ ਨੂੰ ਸੁਤੰਤਰ, ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਸ਼ਰਾਬ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਹਰਕਤਾਂ ’ਤੇ ਬਾਜ਼ ਅੱਖ ਰੱਖਣ ਲਈ ਪ੍ਰਭਾਵਸ਼ਾਲੀ ਨਾਕੇ ਲਗਾਉਣ ਲਈ ਵੀ ਕਿਹਾ।

ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਉਨ੍ਹਾਂ ਨੇ ਆਮ ਲੋਕਾਂ ਲਈ ਘੱਟ ਤੋਂ ਘੱਟ ਅਸੁਵਿਧਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰੀ ਭੀੜ ਵਾਲੇ ਖੇਤਰਾਂ ਵਿੱਚ ਚੌਕਸੀ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਮੀਟਿੰਗ ਦੌਰਾਨ ਐਸਐਸਪੀਜ਼ ਅਤੇ ਸੀਪੀਜ਼ ਨੂੰ ਅਪਰਾਧੀਆਂ ਦਾ ਕੱਚਾ-ਚਿੱਠਾ (ਹਿਸਟਰੀ-ਸ਼ੀਟ) ਤਿਆਰ ਕਰਨ, ਹਿੰਸਕ ਅਪਰਾਧਾਂ ਵਿਰੁੱਧ ਮਿਸਾਲੀ ਕਾਰਵਾਈ ਕਰਨ, ਨਿਗਰਾਨੀ ਵਧਾਉਣ, ਅਪਰਾਧਾਂ ਦੀ ਪਛਾਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਅਤੇ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।

ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਨੇ ਜ਼ਮੀਨੀ ਪੱਧਰ ’ਤੇ ਪੇਸ਼ ਆ ਰਹੀਆਂ ਵਿਹਾਰਕ ਸਮੱਸਿਆਵਾਂ/ਮੁੱਦਿਆਂ ਨੂੰ ਨੇੜਿਓਂ ਸਮਝਣ ਲਈ ਸਾਰੇ ਸੀਪੀਜ਼/ਐਸਐਸਪੀਜ਼ ਤੋਂ ਫੀਡਬੈਕ ਵੀ ਲਿਆ। ਉਨ੍ਹਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਸਬ-ਡਵੀਜ਼ਨਲ ਡੀਐਸਪੀਜ਼ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓਜ਼) ਨਾਲ ਹਫ਼ਤਾਵਾਰੀ ਅਪਰਾਧ ਸਮੀਖਿਆ ਮੀਟਿੰਗਾਂ ਕਰਨ ਲਈ ਕਿਹਾ। ਉਨ੍ਹਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਇਹ ਵੀ ਕਿਹਾ ਕਿ ਉਹ ਰਸਮੀ ਜਾਂ ਗੈਰ-ਰਸਮੀ ਤੌਰ ’ਤੇ ਪੁਲਿਸ ਥਾਣਿਆਂ ਦੇ ਅਚਨਚੇਤੀ ਨਿਰੀਖਣ ਕਰਨ ਨੂੰ ਯਕੀਨੀ ਬਣਾਉਣ।

Tags: BREAKING NEWSBreaking news in PunjabiLatest Punjab newsLatest Punjab news in PunjabiPUNJABpunjab newsPUNJAB POLICEPunjab Police dgptop headlines in PunjabiWEB PORTALWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 12, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 12 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਕਲਾਨੌਰ ਦੇ ਮੇਨ ਬਾਜ਼ਾਰ ਵਿੱਚ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਕਲਾਨੌਰ ਦੇ ਮੇਨ ਬਾਜ਼ਾਰ ਵਿੱਚ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

by Navjot
September 12, 2026
0

ਕਲਾਨੌਰ ਦੇ ਮੇਨ ਬਾਜ਼ਾਰ ਵਿੱਚ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਛੱਤ ਰਾਹੀਂ ਦੁਕਾਨਾਂ ਅੰਦਰ ਦਾਖਲ ਹੋ...

ਅੱਠ ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਨਹਿਰ ਵਿੱਚ ਲਗਾਈ ਛਲਾਂਗ

ਅੱਠ ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਨਹਿਰ ਵਿੱਚ ਲਗਾਈ ਛਲਾਂਗ

by Navjot
September 12, 2026
0

ਅੱਠ ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਨਹਿਰ ਵਿੱਚ ਲਗਾਈ ਛਲਾਂਗ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਤੰਗ ਪਰੇਸ਼ਾਨ ਕਰਨ ਦੇ...

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਦੀ ਮੌਤ ; ਦੋਵੇਂ ਮ੍ਰਿਤਕਾਂ ਦੀ ਹੋਈ ਪਛਾਣ

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਦੀ ਮੌਤ ; ਦੋਵੇਂ ਮ੍ਰਿਤਕਾਂ ਦੀ ਹੋਈ ਪਛਾਣ

by Navjot
September 12, 2026
0

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਦੀ ਮੌਤ ; ਦੋਵੇਂ ਮ੍ਰਿਤਕਾਂ ਦੀ ਹੋਈ ਪਛਾਣ ਕਪੂਰਥਲਾ, 12ਸਤੰਬਰ (ਵਿਸ਼ਵ ਵਾਰਤਾ)  ਕੜਾਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 12, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 12 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

Punjab Weather: ਪੰਜਾਬ ਵਿੱਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ

Punjab Weather: ਪੰਜਾਬ ਵਿੱਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ

by Ranjit Singh
1 week ago
0

Punjab Weather: ਪੰਜਾਬ ਵਿੱਚ ਆਉਣ ਵਾਲੇ ਦਿਨਾਂ 'ਚ ਭਾਰੀ ਮੀਂਹ ਦੀ ਸੰਭਾਵਨਾ ਚੰਡੀਗੜ੍ਹ, 3 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 