• Latest
  • Trending
ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

3 weeks ago
ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ

ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ

21 seconds ago
ਫਿਲਮ ‘King100’ ਦਸੰਬਰ ‘ਚ ਹੋਵੇਗੀ ਰਿਲੀਜ਼

ਫਿਲਮ ‘King100’ ਦਸੰਬਰ ‘ਚ ਹੋਵੇਗੀ ਰਿਲੀਜ਼

14 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

1 hour ago
ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ

ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ

1 hour ago
ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

2 hours ago
ਨੇਪਾਲ ਵਿੱਚ ਭਾਰਤੀ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮ ਤਾਇਨਾਤ

ਨੇਪਾਲ ਵਿੱਚ ਭਾਰਤੀ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮ ਤਾਇਨਾਤ

2 hours ago
ਪੰਜਾਬ ’ਚ ਅੱਜ ਗਰਮੀ ਤੇ ਹੁੰਮਸ ਦਾ ਜ਼ੋਰ ; ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ’ਚ ਅੱਜ ਗਰਮੀ ਤੇ ਹੁੰਮਸ ਦਾ ਜ਼ੋਰ ; ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

2 hours ago
ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੇ ਮੁੱਖ ਨਤੀਜਿਆਂ ਨੂੰ ਕੀਤਾ ਉਜਾਗਰ

ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੇ ਮੁੱਖ ਨਤੀਜਿਆਂ ਨੂੰ ਕੀਤਾ ਉਜਾਗਰ

2 hours ago
ਜੰਮੂ-ਕਸ਼ਮੀਰ FDA ਨੇ ਘਿਓ ਦੇ 10 ਬੈਚਾਂ ਦੀ ਵਿਕਰੀ, ਸਟੋਰੇਜ ਅਤੇ ਵੰਡ ‘ਤੇ ਲਗਾਈ ਪਾਬੰਦੀ

ਜੰਮੂ-ਕਸ਼ਮੀਰ FDA ਨੇ ਘਿਓ ਦੇ 10 ਬੈਚਾਂ ਦੀ ਵਿਕਰੀ, ਸਟੋਰੇਜ ਅਤੇ ਵੰਡ ‘ਤੇ ਲਗਾਈ ਪਾਬੰਦੀ

2 hours ago
ਪੀ ਯੂ ਵਿਦਿਆਰਥੀ ਕੌਂਸਲ ਚੋਣਾਂ ਅੱਜ

ਪੀ ਯੂ ਵਿਦਿਆਰਥੀ ਕੌਂਸਲ ਚੋਣਾਂ ਅੱਜ

2 hours ago
Women’s Asia Cup : ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ ; ਥਾਈਲੈਂਡ ਨੂੰ 94 ਦੌੜਾਂ ਨਾਲ ਹਰਾਇਆ

Women’s Asia Cup : ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ ; ਥਾਈਲੈਂਡ ਨੂੰ 94 ਦੌੜਾਂ ਨਾਲ ਹਰਾਇਆ

2 hours ago
FIH Men’s Hockey World Cup : ਜਰਮਨੀ ਚੌਥੀ ਵਾਰ ਬਣਿਆ ਹਾਕੀ ਵਿਸ਼ਵ ਚੈਂਪੀਅਨ ; ਫਾਈਨਲ ‘ਚ ਸਪੇਨ ਨੂੰ 1-0 ਨਾਲ ਹਰਾਇਆ

FIH Men’s Hockey World Cup : ਜਰਮਨੀ ਚੌਥੀ ਵਾਰ ਬਣਿਆ ਹਾਕੀ ਵਿਸ਼ਵ ਚੈਂਪੀਅਨ ; ਫਾਈਨਲ ‘ਚ ਸਪੇਨ ਨੂੰ 1-0 ਨਾਲ ਹਰਾਇਆ

3 hours ago
Hindi News
English News
Monday, August 31, 2026
No Result
View All Result
29 °c
Chandigarh
31 ° Tue
29 ° Wed
28 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ/ਰੇਂਜਾਂ ਵਿੱਚ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ

August 10, 2026
in ਖਬਰਾਂ, ਪੰਜਾਬ
ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

— ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ/ਰੇਂਜਾਂ ਵਿੱਚ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ

— ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਅੰਤਰ-ਜ਼ਿਲ੍ਹਾ ਤਾਲਮੇਲ ਅਤੇ ਸਖ਼ਤ ਨਾਕਾਬੰਦੀ ਦੇ ਵੀ ਦਿੱਤੇ ਹੁਕਮ
— ਡੀਜੀਪੀ ਵੱਲੋਂ ਕਮਿਸ਼ਨਰੇਟਾਂ ਅਤੇ ਰੇਂਜਾਂ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਐਸ.ਐਚ.ਓਜ਼. ਨਾਲ ਸਿੱਧੀ ਗੱਲਬਾਤ

ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ/ਲੁਧਿਆਣਾ, 10 ਅਗਸਤ (ਵਿਸ਼ਵ ਵਾਰਤਾ);- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦਿਹਾੜੇ-2026 ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੰਵੇਦਨਸ਼ੀਲ ਇਲਾਕਿਆਂ, ਲੋਕਾਂ ਦੇ ਇਕੱਠ ਵਾਲੀਆਂ ਪ੍ਰਮੁੱਖ ਥਾਵਾਂ, ਪ੍ਰਮੁੱਖ ਸ਼ਹਿਰੀ ਸਥਾਨਾਂ ਅਤੇ ਅਦਾਰਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅੰਤਰ-ਜ਼ਿਲ੍ਹਾ ਤਾਲਮੇਲ, ਸਖ਼ਤ ਨਾਕਾਬੰਦੀ ਅਤੇ 24 ਘੰਟੇ ਨਿਗਰਾਨੀ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਡੀਜੀਪੀ ਪੰਜਾਬ ਨੇ ਆਪਣੇ ਤੂਫ਼ਾਨੀ ਦੌਰੇ ਦੌਰਾਨ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ ਅਤੇ ਬਾਰਡਰ, ਜਲੰਧਰ ਤੇ ਲੁਧਿਆਣਾ ਪੁਲਿਸ ਰੇਂਜਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਮਨ-ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ।

ਅੰਮ੍ਰਿਤਸਰ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਸਮੂਹ ਯੂਨਿਟਾਂ ਨੂੰ ਸਖ਼ਤ ਚੌਕਸੀ ਬਣਾਏ ਰੱਖਣ, ਰੋਕਥਾਮ ਵਾਲੇ ਉਪਾਵਾਂ ‘ਚ ਤੇਜ਼ੀ ਲਿਆਉਣ, ਗਸ਼ਤ ਅਤੇ ਨਿਗਰਾਨੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਭੀੜ ਵਾਲੇ ਇਲਾਕਿਆਂ ਦੇ ਸੁਚਾਰੂ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਇਸ ਕੌਮੀ ਉਤਸਵ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਨੋਟ ਕੀਤਾ ਕਿ ਸੁਰੱਖਿਆ ਢਾਂਚੇ ਵਿੱਚ ਸਹਿਜ ਤਾਲਮੇਲ ਅਤੇ ਉੱਭਰ ਰਹੀਆਂ ਚੁਣੌਤੀਆਂ ਦਾ ਸਰਗਰਮ ਮੁਲਾਂਕਣ ਪੰਜਾਬ ਪੁਲਿਸ ਦੀ ਮੁੱਖ ਤਰਜੀਹ ਹੈ।

ਅੰਮ੍ਰਿਤਸਰ ਦੇ ਸਮੀਖਿਆ ਦੌਰੇ ਤੋਂ ਬਾਅਦ ਡੀਜੀਪੀ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਅਤੇ ਜਲੰਧਰ ਰੇਂਜ, ਜਿਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹੇ ਸ਼ਾਮਲ ਹਨ, ਦੀਆਂ ਤਿਆਰੀਆਂ ਦਾ ਨਿੱਜੀ ਤੌਰ ‘ਤੇ ਮੁਲਾਂਕਣ ਕਰਨ ਲਈ ਜਲੰਧਰ ਦਾ ਦੌਰਾ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਖ਼ਤਰੇ ਦੀਆਂ ਮੌਜੂਦਾ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਧੇਰੇ ਚੌਕਸੀ ਬਣਾਈ ਰੱਖਣ, ਫੋਰਸ ਦੀ ਸੁਚੱਜੇ ਤੇ ਰਣਨੀਤਿਕ ਢੰਗ ਨਾਲ ਤਾਇਨਾਤੀ ਅਤੇ ਤੇਜ਼ ਰਿਸਪਾਂਸ ਪ੍ਰਣਾਲੀ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਨਾਗਰਿਕ ਬਿਨਾਂ ਕਿਸੇ ਪਰੇਸ਼ਾਨੀ ਜਾਂ ਦਿੱਕਤ ਦੇ ਪੂਰੇ ਵਿਸ਼ਵਾਸ ਨਾਲ ਆਜ਼ਾਦੀ ਦਿਹਾੜਾ ਮਨਾ ਸਕਣ।

ਫੋਰਸ ਦੀ ਵਚਨਬੱਧਤਾ ਅਤੇ ਪੇਸ਼ੇਵਰਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਧੇਰੇ ਅਲਰਟ, ਪਹੁੰਚਯੋਗ ਅਤੇ ਜਨਤਾ ਪ੍ਰਤੀ ਜਵਾਬਦੇਹ ਰਹਿਣ ਦੇ ਨਿਰਦੇਸ਼ ਦਿੱਤੇ।

ਆਪਣੇ ਦੌਰੇ ਦੇ ਅੰਤ ਵਿੱਚ ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ਵਿਖੇ ਆਜ਼ਾਦੀ ਦਿਹਾੜੇ ਸਬੰਧੀ ਪੁਲਿਸ ਤਿਆਰੀਆਂ ਦੇ ਮੁਲਾਂਕਣ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਅਤੇ ਲੁਧਿਆਣਾ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਕਿਉਰਿਟੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਫੋਰਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਤਾਇਨਾਤੀ ਦੇ ਨਾਲ-ਨਾਲ ਸਮਾਗਮ ਅਤੇ ਜਨਤਕ ਇਕੱਠ ਵਾਲੇ ਸਥਾਨਾਂ ਨੂੰ ਸੁਰੱਖਿਅਤ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ।

ਇਹਨਾਂ ਸਮੀਖਿਆ ਮੀਟਿੰਗਾਂ ਵਿੱਚ ਵਧੀਕ ਡੀਜੀਪੀ (ਸਟੇਟ ਆਰਮਡ ਪੁਲਿਸ) ਐਮ.ਐਫ. ਫਾਰੂਕੀ, ਆਈਜੀਪੀ ਪੀਏਪੀ ਰਾਜਪਾਲ ਸਿੰਘ ਸੰਧੂ, ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਸਤਿੰਦਰ ਸਿੰਘ, ਸੀਪੀ ਲੁਧਿਆਣਾ ਸਵਪਨ ਸ਼ਰਮਾ, ਸੀਪੀ ਅੰਮ੍ਰਿਤਸਰ ਕਮ ਡੀਆਈਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡੀਆਈਜੀ ਲੁਧਿਆਣਾ ਰੇਂਜ ਸੰਦੀਪ ਗੋਇਲ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਐਸਐਸਪੀ ਕਪੂਰਥਲਾ ਗੌਰਵ ਤੂਰਾ, ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ, ਐਸਐਸਪੀ ਐਸ.ਬੀ.ਐਸ. ਨਗਰ ਤੁਸ਼ਾਰ ਗੁਪਤਾ, ਐਸਐਸਪੀ ਖੰਨਾ ਡਾ. ਦਰਪਨ ਆਹਲੂਵਾਲੀਆ ਅਤੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਸਮੇਤ ਪ੍ਰਮੁੱਖ ਅਧਿਕਾਰੀ ਹਾਜ਼ਰ ਰਹੇ।

Tags: BREAKING NEWSDGP punjabLatest Punjab newsPUNJABpunjab newstop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ

ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ

by Navjot
August 31, 2026
0

ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ ਪੈਟਰੋਲ ਪੰਪਾਂ ’ਤੇ Ethanol ਦੀ ਸਹੀ ਮਾਤਰਾ ਦੀ Labeling ਅਤੇ ਵਾਹਨਾਂ ਲਈ...

ਫਿਲਮ ‘King100’ ਦਸੰਬਰ ‘ਚ ਹੋਵੇਗੀ ਰਿਲੀਜ਼

ਫਿਲਮ ‘King100’ ਦਸੰਬਰ ‘ਚ ਹੋਵੇਗੀ ਰਿਲੀਜ਼

by Navjot
August 31, 2026
0

ਫਿਲਮ ‘King100’ ਦਸੰਬਰ ‘ਚ ਹੋਵੇਗੀ ਰਿਲੀਜ਼ ਹੈਦਰਾਬਾਦ, 31 ਅਗਸਤ (ਵਿਸ਼ਵ ਵਾਰਤਾ) ਅਦਾਕਾਰ ਨਾਗਾਰਜੁਨ ਅੱਕੀਨੇਨੀ ਦੀ 100ਵੀਂ ਫਿਲਮ, ਜਿਸਦਾ ਨਿਰਦੇਸ਼ਨ ਆਰ...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Navjot
August 31, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ   ਚੰਡੀਗੜ੍ਹ,31...

ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ

ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ

by Navjot
August 31, 2026
0

ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ’ਤੇ   ਚੰਡੀਗੜ੍ਹ, 31ਅਗਸਤ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ

ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ

by Navjot
August 31, 2026
0

ਈਥਾਨੋਲ ਬਲੇਂਡਿੰਗ ‘ਤੇ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਅੱਜ ਪੈਟਰੋਲ ਪੰਪਾਂ ’ਤੇ Ethanol ਦੀ ਸਹੀ ਮਾਤਰਾ ਦੀ Labeling ਅਤੇ ਵਾਹਨਾਂ ਲਈ...

Most Popular

National: ਪੜ੍ਹੋ ਅੱਜ 26 ਅਗਸਤ ਨੂੰ ਕਿੱਥੇ-ਕਿੱਥੇ ਬੰਦ ਰਹਿਣਗੇ ਸਕੂਲ ?

National: ਪੜ੍ਹੋ ਅੱਜ 26 ਅਗਸਤ ਨੂੰ ਕਿੱਥੇ-ਕਿੱਥੇ ਬੰਦ ਰਹਿਣਗੇ ਸਕੂਲ ?

by Ranjit Singh
5 days ago
0

National: ਪੜ੍ਹੋ ਅੱਜ 26 ਅਗਸਤ ਨੂੰ ਕਿੱਥੇ-ਕਿੱਥੇ ਬੰਦ ਰਹਿਣਗੇ ਸਕੂਲ ? ਨਵੀਂ ਦਿੱਲੀ, 26 ਅਗਸਤ (ਵਿਸ਼ਵ ਵਾਰਤਾ): ਜੇਕਰ ਤੁਸੀਂ ਜਾਣਨਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 