• Latest
  • Trending
DIG ਮਨਦੀਪ ਸਿੰਘ ਸਿੱਧੂ ਦੀ 37 ਸਾਲਾਂ ਦੀ ਸ਼ਾਨਦਾਰ POLICE ਸੇਵਾ ਬਦਲੇ DGP ਗੌਰਵ ਯਾਦਵ ਨੇ ਰਾਜ ਪੱਧਰੀ ਮੀਟਿੰਗ ਵਿੱਚ ਕੇਕ ਕੱਟਕੇ ਕੀਤੀ ਸ਼ਲਾਘਾ

DIG ਮਨਦੀਪ ਸਿੰਘ ਸਿੱਧੂ ਦੀ 37 ਸਾਲਾਂ ਦੀ ਸ਼ਾਨਦਾਰ POLICE ਸੇਵਾ ਬਦਲੇ DGP ਗੌਰਵ ਯਾਦਵ ਨੇ ਰਾਜ ਪੱਧਰੀ ਮੀਟਿੰਗ ਵਿੱਚ ਕੇਕ ਕੱਟਕੇ ਕੀਤੀ ਸ਼ਲਾਘਾ

2 years ago
National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

1 minute ago
Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

31 minutes ago
Big News: ਅਕਾਲੀ ਦਲ ਅਤੇ ਬੀਜੇਪੀ ਫੇਰ ਹੋਏ ਇਕੱਠੇ, ਗਠਜੋੜ ਦਾ ਹੋਇਆ ਐਲਾਨ

Big News: ਅਕਾਲੀ ਦਲ ਅਤੇ ਬੀਜੇਪੀ ਫੇਰ ਹੋਏ ਇਕੱਠੇ, ਗਠਜੋੜ ਦਾ ਹੋਇਆ ਐਲਾਨ

55 minutes ago
Punjab: ਗੁਰਦਾਸਪੁਰ-ਦੀਨਾਨਗਰ ਲਿੰਕ ਰੋਡ ’ਤੇ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ

Punjab: ਗੁਰਦਾਸਪੁਰ-ਦੀਨਾਨਗਰ ਲਿੰਕ ਰੋਡ ’ਤੇ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Big News: ਭਾਜਪਾ ਤੇ ਅਕਾਲੀ ਦਲ ਅੱਜ ਕਰਨਗੇ ਸਾਂਝੀ ਪ੍ਰੈੱਸ ਕਾਨਫਰੰਸ: ਗੱਠਜੋੜ ਦਾ ਹੋ ਸਕਦਾ ਹੈ ਐਲਾਨ

Big News: ਭਾਜਪਾ ਤੇ ਅਕਾਲੀ ਦਲ ਅੱਜ ਕਰਨਗੇ ਸਾਂਝੀ ਪ੍ਰੈੱਸ ਕਾਨਫਰੰਸ: ਗੱਠਜੋੜ ਦਾ ਹੋ ਸਕਦਾ ਹੈ ਐਲਾਨ

2 hours ago
Punjab: ਪੰਜਾਬ ਕਾਂਗਰਸ ਦੀ ਅੱਜ ਅਹਿਮ ਮੀਟਿੰਗ

Punjab: ਪੰਜਾਬ ਕਾਂਗਰਸ ਦੀ ਅੱਜ ਅਹਿਮ ਮੀਟਿੰਗ

3 hours ago
Punjab: ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ

Punjab: ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ

3 hours ago
National: ਗੋਧਰਾ ਰੇਲ ਕਾਂਡ ਦੇ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ, ਸੁਪਰੀਮ ਕੋਰਟ ਨੇ ਦਿੱਤੀ ਰਾਹਤ

National: ਗੋਧਰਾ ਰੇਲ ਕਾਂਡ ਦੇ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ, ਸੁਪਰੀਮ ਕੋਰਟ ਨੇ ਦਿੱਤੀ ਰਾਹਤ

3 hours ago
National: ਆਗਰਾ-ਲਖਨਊ ਐਕਸਪ੍ਰੈੱਸਵੇਅ ‘ਤੇ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਵਿਦਿਆਰਥੀਆਂ ਦੀ ਮੌਤ

National: ਆਗਰਾ-ਲਖਨਊ ਐਕਸਪ੍ਰੈੱਸਵੇਅ ‘ਤੇ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਵਿਦਿਆਰਥੀਆਂ ਦੀ ਮੌਤ

4 hours ago
National: ਦਿੱਲੀ ਦੀ ਹਵਾ ਮੁੜ ਹੋਈ ਪ੍ਰਦੂਸ਼ਿਤ, ਕਈ ਇਲਾਕਿਆਂ ਦਾ AQI 300 ਤੋਂ ਪਾਰ

National: ਦਿੱਲੀ ਦੀ ਹਵਾ ਮੁੜ ਹੋਈ ਪ੍ਰਦੂਸ਼ਿਤ, ਕਈ ਇਲਾਕਿਆਂ ਦਾ AQI 300 ਤੋਂ ਪਾਰ

4 hours ago
National: ਸਵੇਰੇ-ਸਵੇਰੇ ਬਿਹਾਰ ਅਤੇ ਬੰਗਾਲ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

National: ਸਵੇਰੇ-ਸਵੇਰੇ ਬਿਹਾਰ ਅਤੇ ਬੰਗਾਲ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

5 hours ago
Hindi News
English News
Tuesday, November 24, 2026
No Result
View All Result
25 °c
Chandigarh
18 ° Wed
18 ° Thu
18 ° Fri
19 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

DIG ਮਨਦੀਪ ਸਿੰਘ ਸਿੱਧੂ ਦੀ 37 ਸਾਲਾਂ ਦੀ ਸ਼ਾਨਦਾਰ POLICE ਸੇਵਾ ਬਦਲੇ DGP ਗੌਰਵ ਯਾਦਵ ਨੇ ਰਾਜ ਪੱਧਰੀ ਮੀਟਿੰਗ ਵਿੱਚ ਕੇਕ ਕੱਟਕੇ ਕੀਤੀ ਸ਼ਲਾਘਾ

ਮਨਦੀਪ ਸਿੰਘ ਸਿੱਧੂ ਨੇ ਪੇਸ਼ੇਵਰ ਤਰੀਕੇ ਨਾਲ ਪੇਚੀਦਾ ਮਾਮਲਿਆਂ ਨੂੰ ਵੀ ਸਹਿਜਤਾ ਨਾਲ ਕੀਤਾ ਹੱਲ-ਗੌਰਵ ਯਾਦਵ

April 29, 2025
in ਖਬਰਾਂ, ਪੰਜਾਬ
DIG ਮਨਦੀਪ ਸਿੰਘ ਸਿੱਧੂ ਦੀ 37 ਸਾਲਾਂ ਦੀ ਸ਼ਾਨਦਾਰ POLICE ਸੇਵਾ ਬਦਲੇ DGP ਗੌਰਵ ਯਾਦਵ ਨੇ ਰਾਜ ਪੱਧਰੀ ਮੀਟਿੰਗ ਵਿੱਚ ਕੇਕ ਕੱਟਕੇ ਕੀਤੀ ਸ਼ਲਾਘਾ

DIG ਮਨਦੀਪ ਸਿੰਘ ਸਿੱਧੂ ਦੀ 37 ਸਾਲਾਂ ਦੀ ਸ਼ਾਨਦਾਰ POLICE ਸੇਵਾ ਬਦਲੇ DGP ਗੌਰਵ ਯਾਦਵ ਨੇ ਰਾਜ ਪੱਧਰੀ ਮੀਟਿੰਗ ਵਿੱਚ ਕੇਕ ਕੱਟਕੇ ਕੀਤੀ ਸ਼ਲਾਘਾ

-ਮਨਦੀਪ ਸਿੰਘ ਸਿੱਧੂ ਨੇ ਪੇਸ਼ੇਵਰ ਤਰੀਕੇ ਨਾਲ ਪੇਚੀਦਾ ਮਾਮਲਿਆਂ ਨੂੰ ਵੀ ਸਹਿਜਤਾ ਨਾਲ ਕੀਤਾ ਹੱਲ-ਗੌਰਵ ਯਾਦਵ

-ਡੀ.ਆਈ.ਜੀ. ਸਿੱਧੂ ਨੇ ਡੀ.ਜੀ.ਪੀ. ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸੇਵਾ ਦੌਰਾਨ ਕੀਤੇ ਸਹਿਯੋਗ ਤੇ ਸੇਵਾ ਮੁਕਤੀ ਮੌਕੇ ਦਿੱਤੇ ਮਾਣ ਲਈ ਧੰਨਵਾਦ ਕੀਤਾ

ਪਟਿਆਲਾ, 29 ਅਪ੍ਰੈਲ (ਵਿਸ਼ਵ ਵਾਰਤਾ):- Punjab Police ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਪਟਿਆਲਾ ਰੇਂਜ ਦੇ DIG ਮਨਦੀਪ ਸਿੰਘ ਸਿੱਧੂ ਦੀ 37 ਸਾਲਾਂ ਦੀ ਸ਼ਾਨਦਾਰ ਪੁਲਿਸ ਸੇਵਾ ਬਦਲੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਇੱਕ ਰਾਜ ਪੱਧਰੀ ਬੈਠਕ ਮੌਕੇ ਕੇਕ ਕੱਟਕੇ ਸਨਮਾਨਤ ਕੀਤਾ।
ਇਸ ਮੌਕੇ 2008 ਬੈਚ ਦੇ ਆਈਪੀਐਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ DGP ਗੌਰਵ ਯਾਦਵ ਨੇ ਕਿਹਾ ਕਿ ਮਨਦੀਪ ਸਿੰਘ ਸਿੱਧੂ ਨੇ ਆਪਣੀ ਸੇਵਾ ਦੌਰਾਨ ਆਪਣੀ ਕਾਬਲੀਅਤ, ਪੇਸ਼ੇਵਰ ਪਹੁੰਚ ਨਾਲ ਪੇਚੀਦਾ ਮਾਮਲਿਆਂ ਨੂੰ ਵੀ ਸਹਿਜਤਾ ਨਾਲ ਹੱਲ ਕਰਕੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ।
ਗੌਰਵ ਯਾਦਵ ਨੇ ਕਿਹਾ ਕਿ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਆਪਣੇ ਨਾਲ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਇੱਕ ਟੀਮ ਦੀ ਤਰ੍ਹਾਂ ਨਾਲ ਲੈਕੇ ਚੱਲਦੇ ਸਨ, ਜਿਸਦੇ ਕਿ ਸ਼ਾਨਦਾਰ ਸਿੱਟੇ ਨਿਕਲੇ ਅਤੇ ਪੰਜਾਬ ਪੁਲਿਸ ਦਾ ਅਕਸ ਲੋਕ ਪੱਖੀ ਬਣਕੇ ਸਾਹਮਣੇ ਆਇਆ।ਉਨ੍ਹਾਂ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਾਈਕਲ ਰੈਲੀਆਂ ਕਰਵਾਈਆਂ ਤੇ ਨਵੇਂ ਰਿਕਾਰਡ ਕਾਇਮ ਕੀਤੇ ਅਤੇ ਆਪਣੀ ਕਾਰਜਸ਼ੈਲੀ ਨਾਲ ਬੇਗਾਨਿਆਂ ਨੂੰ ਵੀ ਆਪਣਾ ਬਣਾਇਆ।
ਡੀ.ਜੀ.ਪੀ. ਨੇ ਹੋਰ ਕਿਹਾ ‌ਕਿ ਸਿੱਧੂ ਨੇ ਆਪਣੇ ਕਰੀਅਰ ਦੌਰਾਨ ਕਈ ਜ਼ਿਲ੍ਹਿਆਂ ਦੇ ਐਸ.ਐਸ.ਪੀ., ਲੁਧਿਆਣਾ ਵਿੱਚ ਕਮਿਸ਼ਨਰ ਆਫ਼ ਪੁਲਿਸ ਅਤੇ ਪਟਿਆਲਾ ਵਿੱਚ ਡਿਪਟੀ ਇੰਸਪੈਕਟਰ ਜਨਰਲ ਵਰਗੀਆਂ ਪਦਵੀਆਂ ਸੰਭਾਲਦੇ ਹੋਏ, ਜਿੱਥੇ ਆਮ ਲੋਕਾਂ ਨਾਲ ਨੇੜਤਾ ਬਣਾਈ ਤੇ ਉਥੇ ਹੀ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨਾਲ ਵੀ ਹਮੇਸ਼ਾ ਨਿਜੀ ਰਾਬਤਾ ਕੀਤਾ, ਜਿਸ ਨਾਲ ਪੰਜਾਬ ‘ਚ ਕਾਨੂੰਨ ਵਿਵਸਥਾ ਅਤੇ ਸਮਾਜਿਕ ਵਿਕਾਸ ਲਈ ਉਨ੍ਹਾਂ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਰਾਜ ਪੱਧਰੀ ਬੈਠਕ ਮੌਕੇ ਚੰਡੀਗੜ੍ਹ ਵਿਖੇ ਪੰਜਾਬ ਭਰ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੂੰ ਵਧਾਈ ਦਿੱਤੀ। ਮਨਦੀਪ ਸਿੰਘ ਸਿੱਧੂ ਨੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਅੱਜ ਦੀ ਇਸ਼ ਸ਼ਾਨਦਾਰ ਯਾਦਗਾਰ ਸੇਵਾ ਮੁਕਤੀ ਪਾਰਟੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਹਮੇਸ਼ਾ ਰਾਹ ਦਸੇਰਾ ਬਣਕੇ ਸਹਿਯੋਗ ਦਿੱਤਾ ਅਤੇ ਜੂਨੀਅਰ ਅਧਿਕਾਰੀਆਂ ਤੇ ਮੁਲਾਜਮਾਂ ਨੇ ਵੀ ਕਦੇ ਨਾਹ ਨਹੀਂ ਕੀਤੀ ਤੇ ਉਨ੍ਹਾਂ ਦੀ ਬਾਂਹ ਬਣਕੇ ਪੁਲਿਸਿੰਗ ਕਰਨ ਵਿੱਚ ਆਪਣਾ ਯੋਗਦਾਨ ਪਾਇਆ।
ਜਿਕਰਯੋਗ ਹੈ ਕਿ ਨਸ਼ਾ ਵਿਰੋਧੀ ਉਪਰਾਲਿਆਂ ਤੋਂ ਇਲਾਵਾ, ਸਿੱਧੂ ਨੇ ਸਿੱਖਿਆ ਦੇ ਪ੍ਰਸਾਰ ਲਈ ਵੀ ਯੋਗਦਾਨ ਦਿੱਤਾ ਹੈ, 4,800 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਫੀਸ ਭਰਨ ਲਈ ਆਰਥਿਕ ਸਹਾਇਤਾ ਦਿੱਤੀ ਅਤੇ ਯੁਵਕਾਂ ਲਈ ਸਕੇਟਿੰਗ ਅਤੇ ਬਾਕਸਿੰਗ ਦੀਆਂ ਸਹੂਲਤਾਂ ਵਿੱਚ ਵਾਧਾ ਕੀਤਾ। ਉਨ੍ਹਾਂ ਦੀ ਬੇਮਿਸਾਲ ਸੇਵਾ ਨੂੰ ਕਈ ਪ੍ਰਸਿੱਧ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿੱਚ ਰਾਸ਼ਟਰਪਤੀ ਪੁਲਿਸ ਪਦਕ ਵਿਸ਼ਿਸ਼ਟ ਸੇਵਾ ਲਈ, ਮੁੱਖ ਮੰਤਰੀ ਪਦਕ, ਪ੍ਰਕ੍ਰਮ ਪਦਕ (ਅਤਿਵਾਦੀਆਂ ਦੇ ਖਿਲਾਫ ਕਾਰਵਾਈ ਦੌਰਾਨ ਘਾਇਲ ਹੋਣ ਲਈ, ਕਠਿਨ ਸੇਵਾ ਮੈਡਲ, ਡੀ.ਜੀ.ਪੀ. ਪ੍ਰਸ਼ੰਸਾ ਚਿੰਨ੍ਹ ਅਤੇ ਸਮਾਜਿਕ ਸੇਵਾ ਲਈ ਵਿਸ਼ੇਸ਼ ਸਨਮਾਨ ਸ਼ਾਮਲ ਹਨ।
ਲੁਧਿਆਣਾ ਕਮਿਸ਼ਨਰ ਵਜੋਂ ਉਨ੍ਹਾਂ ਨੇ ਅਨੇਕ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਦੀ ਅਗਵਾਈ ਕੀਤੀ, ਜਿਸ ਵਿੱਚ ਇੱਕ ਸਾਬਕਾ ਐਸ.ਆਈ. ਦੇ ਪਰਿਵਾਰ ਦੇ ਟ੍ਰਿਪਲ ਮਰਡਰ ਅਤੇ 8.49 ਕਰੋੜ ਰੁਪਏ ਦੀ ਲੁੱਟ ਸ਼ਾਮਿਲ ਹੈ। ਉਨ੍ਹਾਂ ਨੇ ਔਨਲਾਈਨ ਠੱਗੀ ਮਾਮਲੇ ਵਿੱਚ 25 ਲੱਖ ਰੁਪਏ ਦੀ ਬਰਾਮਦਗੀ ਕਰਵਾਈ। ਏ.ਐੱਸ.ਆਈ. ਹਰਜੀਤ ਸਿੰਘ ਦਾ ਹੱਥ ਕੱਟਣ ਵਾਲੇ ਨਿਹੰਗਾਂ ਨੂੰ ਦਿਲੇਰੀ ਨਾਲ ਗ੍ਰਿਫਤਾਰੀ। ਇਸ ਘਟਨਾ ਦੇ ਸਮਰਥਨ ਵਿੱਚ ਸਾਰੇ ਭਾਰਤ ਦੇ ਪੁਲਿਸ ਅਧਿਕਾਰੀਆਂ ਨੇ “ਮੈਂ ਵੀ ਹਰਜੀਤ ਸਿੰਘ” ਨਾਂ ਦੀ ਪੱਟੀ ਪਾਈ ਸੀ। ਉਨ੍ਹਾਂ ਨੇ ਭਾਰਤ ਦਾ ਸਭ ਤੋਂ ਵੱਡਾ ਬੈਂਕ ਡਾਕਾ (9 ਕਰੋੜ ਰੁਪਏ) ਜੋ ਲੁਧਿਆਣਾ ਵਿੱਚ ਹੋਇਆ, ਇਸਦੀ ਮੁੱਖ ਦੋਸ਼ੀ ਡਾਕੂ ਹਸੀਨਾ ਅਤੇ ਹੋਰ ਦੋਸ਼ੀਆਂ ਨੂੰ ਰਿਕਾਰਡ ਸਮੇਂ ਵਿੱਚ ਗ੍ਰਿਫਤਾਰ ਕੀਤਾ।ਇੱਕ ਸਾਲ ਤੋਂ ਵੱਧ ਸਮੇਂ ਤੋਂ ਧਰਨੇ ‘ਤੇ ਬੈਠੇ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀ ਕਾਨੂਨੀ ਅਤੇ ਸ਼ਾਂਤਮਈ ਤਰੀਕੇ ਨਾਲ ਖਨੌਰੀ ਬਾਰਡਰ ਤੋਂ ਵਾਪਸੀ ਕਰਵਾਈ।ਉਨ੍ਹਾਂ ਦੀ ਅਗਵਾਈ ਨੇ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਉਨ੍ਹਾਂ ਦੀ ਕਾਬਲੀਅਤ ਦਿਖਾਈ।
ਪਟਿਆਲਾ ਰੇਂਜ ਦੇ ਡੀ.ਆਈ.ਜੀ. ਵਜੋਂ, ਸਿੱਧੂ ਨਸ਼ਾ ਵਿਰੋਧੀ ਮੁਹਿੰਮ ਅਤੇ ਕਾਨੂੰਨ ਪ੍ਰਵਰਤੀ ਦੀ ਯੋਜਨਾ ਤਹਿਤ, ਨਾਗਰਿਕਾਂ ਨਾਲ ਸਿੱਧਾ ਸੰਪਰਕ ਬਣਾਉਣ ‘ਤੇ ਜ਼ੋਰ ਦੇ ਰਹੇ ਹਨ। ਉਹ ਸਮੀਖਿਆ ਮੀਟਿੰਗਾਂ, ਨਸ਼ਾ ਮੁਕਤੀ ਕੈਂਪਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਨਿਯਮਤ ਕਾਨੂੰਨੀ ਕਾਰਵਾਈ ਨੂੰ ਆਪਣਾ ਕੇਂਦਰੀ ਉਦੇਸ਼ ਬਣਾਉਣ ਦੀ ਨੀਤੀ ਅਪਣਾਏ ਹੋਏ ਹਨ।
ਮਨਦੀਪ ਸਿੰਘ ਸਿੱਧੂ ਦੀ ਯਾਤਰਾ ਇੱਕ ਅਜਿਹੀ ਉਦਾਹਰਨ ਹੈ, ਜੋ ਰਿਵਾਇਤੀ ਪੁਲਿਸਿੰਗ ਅਤੇ ਨਵੀਨਤਮ ਸਮਾਜਿਕ ਉਪਰਾਲਿਆਂ ਦੀ ਮਿਲੀ-ਝੁਲੀ ਝਲਕ ਦਿੰਦੀ ਹੈ। ਨਸ਼ਾ ਵਿਰੋਧ, ਸਿੱਖਿਆ ਅਤੇ ਖੇਡਾਂ ਵਿੱਚ ਉਨ੍ਹਾਂ ਦਾ ਯੋਗਦਾਨ ਅਣਗਿਣਤ ਜ਼ਿੰਦਗੀਆਂ ਨੂੰ ਛੂਹ ਰਿਹਾ ਹੈ।ਉਨ੍ਹਾਂ ਦੀ ਸੇਵਾ ਕਾਰਜਕਾਲ ਉਨ੍ਹਾਂ ਦੀਆਂ ਮਹੱਤਵਪੂਰਨ ਸੇਵਾਵਾਂ ਨੂੰ ਪ੍ਰਗਟ ਕਰਦੀ ਹੈ ਅਤੇ ਦਿਖਾਉਂਦੀ ਹੈ ਕਿ ਪੁਲਿਸ ਲੀਡਰਸ਼ਿਪ ਕਿਵੇਂ ਸਮਾਜ ਨੂੰ ਬਿਹਤਰ ਬਣਾ ਸਕਦੀ ਹੈ।
*******

Tags: BREAKING NEWSBreaking news in PunjabiDGP punjabLatest Punjab newsLatest Punjab news in PunjabiPunjab Governmentpunjab newsPUNJAB POLICEtop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

by Ranjit Singh
November 24, 2026
0

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ - 28 ਫਰਵਰੀ 2027 ਤੱਕ ਰਹੇਗਾ ਪ੍ਰਭਾਵ...

Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

by Ranjit Singh
November 24, 2026
0

Big News: ਵੱਡੇ ਭਾਈ ਦੀ ਭੂਮਿਕਾ 'ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ ਨਵੀਂ ਦਿੱਲੀ, 24 ਨਵੰਬਰ 2026...

Big News: ਅਕਾਲੀ ਦਲ ਅਤੇ ਬੀਜੇਪੀ ਫੇਰ ਹੋਏ ਇਕੱਠੇ, ਗਠਜੋੜ ਦਾ ਹੋਇਆ ਐਲਾਨ

Big News: ਅਕਾਲੀ ਦਲ ਅਤੇ ਬੀਜੇਪੀ ਫੇਰ ਹੋਏ ਇਕੱਠੇ, ਗਠਜੋੜ ਦਾ ਹੋਇਆ ਐਲਾਨ

by Ranjit Singh
November 24, 2026
0

Big News: ਅਕਾਲੀ ਦਲ ਅਤੇ ਬੀਜੇਪੀ ਫੇਰ ਹੋਏ ਇਕੱਠੇ, ਗਠਜੋੜ ਦਾ ਹੋਇਆ ਐਲਾਨ ਨਵੀਂ ਦਿੱਲੀ, 24 ਨਵੰਬਰ 2026 (ਵਿਸ਼ਵ ਵਾਰਤਾ):...

Punjab: ਗੁਰਦਾਸਪੁਰ-ਦੀਨਾਨਗਰ ਲਿੰਕ ਰੋਡ ’ਤੇ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ

Punjab: ਗੁਰਦਾਸਪੁਰ-ਦੀਨਾਨਗਰ ਲਿੰਕ ਰੋਡ ’ਤੇ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ

by Ranjit Singh
November 24, 2026
0

Punjab: ਗੁਰਦਾਸਪੁਰ-ਦੀਨਾਨਗਰ ਲਿੰਕ ਰੋਡ ’ਤੇ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ - ਪੁਲਿਸ ਵੱਲੋਂ ਜਾਂਚ ਸ਼ੁਰੂ ਗੁਰਦਾਸਪੁਰ, 24 ਨਵੰਬਰ 2026 (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

by Ranjit Singh
November 24, 2026
0

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ - 28 ਫਰਵਰੀ 2027 ਤੱਕ ਰਹੇਗਾ ਪ੍ਰਭਾਵ...

Most Popular

IND Vs NZ 1st Test: ਪੜ੍ਹੋ Tea Time ਤੱਕ ਨਿਊਜ਼ੀਲੈਂਡ ਨੇ ਬਣਾਈਆਂ ਕਿੰਨੀਆਂ ਦੌੜਾਂ ?

IND Vs NZ 1st Test: ਪੜ੍ਹੋ Tea Time ਤੱਕ ਨਿਊਜ਼ੀਲੈਂਡ ਨੇ ਬਣਾਈਆਂ ਕਿੰਨੀਆਂ ਦੌੜਾਂ ?

by Ranjit Singh
5 days ago
0

IND Vs NZ 1st Test: ਪੜ੍ਹੋ Tea Time ਤੱਕ ਨਿਊਜ਼ੀਲੈਂਡ ਨੇ ਬਣਾਈਆਂ ਕਿੰਨੀਆਂ ਦੌੜਾਂ ? ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 