Delhi: 23 ਜੁਲਾਈ ਤੱਕ ਬੰਦ ਰਹਿਣਗੇ ਇਹ ਰਸਤੇ
– ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ
– ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖਬਰ

ਨਵੀ ਦਿੱਲੀ, 21 ਜੁਲਾਈ (ਵਿਸ਼ਵ ਵਾਰਤਾ): ਦਿੱਲੀ (Delhi) ਵਿੱਚ ਅੱਜ, 21 ਜੁਲਾਈ, 2025 ਤੋਂ 23 ਜੁਲਾਈ, 2025 ਤੱਕ ਕਈ ਰਸਤੇ ਬੰਦ ਰਹਿਣਗੇ। ਦਿੱਲੀ ਟ੍ਰੈਫਿਕ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਟ੍ਰੈਫਿਕ ਪੁਲਿਸ ((Delhi) ) ਦੇ ਅਨੁਸਾਰ ਕਾਂਵੜ ਯਾਤਰਾ ਦੇ ਕਾਰਨ ਕੁਝ ਇਲਾਕਿਆਂ ਵਿੱਚ ਸੜਕਾਂ 21 ਜੁਲਾਈ ਨੂੰ ਸਵੇਰੇ 8 ਵਜੇ ਤੋਂ 23 ਜੁਲਾਈ ਨੂੰ ਸਵੇਰੇ 8 ਵਜੇ ਤੱਕ ਬੰਦ ਰਹਿਣਗੀਆਂ। ਇਹ ਪਾਬੰਦੀਆਂ ਯਾਤਰੀਆਂ ਦੀ ਸੁਰੱਖਿਆ ਲਈ ਲਗਾਈਆਂ ਗਈਆਂ ਹਨ।

ਜਿਹੜੀਆਂ ਸੜਕਾਂ ਬੰਦ ਰਹਿਣਗੀਆਂ, ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੀਟੀ ਰੋਡ ਅਫਸਾਰਾ ਬਾਰਡਰ ਤੋਂ ਸ਼ਾਹਦਰਾ ਤੱਕ ਦਾ ਖੇਤਰ ਹੈ। ਇਸ ਤੋਂ ਇਲਾਵਾ ਸੀਮਾਪੁਰੀ ਤੋਂ ਅਫਸਾਰਾ ਬਾਰਡਰ, ਆਨੰਦ ਵਿਹਾਰ ਤੋਂ ਅਫਸਾਰਾ ਬਾਰਡਰ, ਜੀਟੀ ਰੋਡ ਤੋਂ ਵਿਵੇਕ ਵਿਹਾਰ ਅੰਡਰਪਾਸ ਤੱਕ ਦੀਆਂ ਸੜਕਾਂ ਵੀ ਬੰਦ ਰਹਿਣਗੀਆਂ।ਇਸ ਤੋਂ ਇਲਾਵਾ, ਸਵਾਮੀ ਦਯਾਨੰਦ ਮਾਰਗ ‘ਤੇ ਕੇਸ਼ਵ ਚੌਕ ਵੱਲ ਜਾਣ ਵਾਲੀ ਆਵਾਜਾਈ ਅਤੇ ਪੂਸਤਾ ਰੋਡ ਤੋਂ ਸ਼ਾਸਤਰੀ ਪਾਰਕ ਵੱਲ ਜਾਣ ਵਾਲੀ ਸੜਕ ਵੀ ਬੰਦ ਰਹੇਗੀ।

ਦੱਸ ਦਈਏ ਕਿ ਸੀਮਾਪੁਰੀ ਤੋਂ ਅਫਸਾਰਾ ਬਾਰਡਰ ਜਾਣ ਵਾਲੇ ਯਾਤਰੀ ਰੋਡ ਨੰਬਰ 56 ‘ਤੇ ਬਣੇ ਅੰਡਰਪਾਸ ਦੀ ਵਰਤੋਂ ਕਰ ਸਕਦੇ ਹਨ। ਆਨੰਦ ਵਿਹਾਰ ਤੋਂ ਅਫਸਾਰਾ ਬਾਰਡਰ ਤੱਕ ਸੀਮਾਪੁਰੀ ਵਾਲੇ ਪਾਸੇ ਬਣੇ ਅੰਡਰਪਾਸ ਵਿੱਚੋਂ ਲੰਘਣਾ ਬਿਹਤਰ ਹੋਵੇਗਾ। ਪੁਸਤਾ ਰੋਡ ‘ਤੇ ਜਾਣ ਵਾਲੇ ਲੋਕਾਂ ਲਈ, NH-9 ਜਾਂ ਰਿੰਗ ਰੋਡ ਸੁਝਾਏ ਗਏ ਰਸਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























