Delhi : ਅਰਵਿੰਦ ਕੇਜਰੀਵਾਲ ਦੀ ਬੇਟੀ ਬੱਝੀ ਵਿਆਹ ਦੇ ਬੰਧਨ ‘ਚ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)Delhi : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਦਾ ਵਿਆਹ ਅੱਜ ਸੰਭਵ ਜੈਨ ਨਾਲ ਹੋ ਗਿਆ ਹੈ।

ਸੰਭਵ ਜੈਨ ਇੱਕ ਨਿੱਜੀ ਕੰਪਨੀ ਲਈ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਹੈ। ਹਰਸ਼ਿਤਾ ਅਤੇ ਸੰਭਵ ਜੈਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਹਨਾਂ ਦੇ ਵਿਆਹ ਦੀਆਂ ਰਸਮਾਂ ਦਿੱਲੀ ਦੇ ਕਪੂਰਥਲਾ ਹਾਊਸ ਹੋਈਆਂ। ਇਸ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਤਨੀ ਡਾ.ਗੁਰਪ੍ਰੀਤ ਕੌਰ ਵੀ ਪਹੁੰਚੇ ਸਨ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਣਿਆਂ ਤੇ ਭੰਗੜਾ ਵੀ ਪਾਇਆ।

ਦੱਸ ਦਈਏ ਕਿ ਹਰਸ਼ਿਤਾ ਅਤੇ ਸੰਭਵ ਜੈਨ ਦਾ ਮੰਗਣੀ ਸਮਾਰੋਹ 17 ਅਪ੍ਰੈਲ,ਵੀਰਵਾਰ ਰਾਤ ਨੂੰ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਹੋਇਆ ਸੀ। ਇਸ ਮੰਗਣੀ ਸਮਾਰੋਹ ਵਿੱਚ ਪਰਿਵਾਰ ਅਤੇ ਨਜ਼ਦੀਕੀ ਦੋਸਤ ਮੌਜੂਦ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























