Delhi ਵਿੱਚ Cloud Seeding ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ
ਵਾਤਾਵਰਣ ਮੰਤਰੀ ਨੇ ਦੱਸਿਆ ਕਦੋਂ -ਕਦੋਂ ਪਵੇਗਾ ਨਕਲੀ ਮੀਂਹ? ਪੜ੍ਹੋ ਪੂਰਾ Plan
ਨਵੀ ਦਿੱਲੀ, 29 ਅਕਤੂਬਰ 2025 (ਵਿਸ਼ਵ ਵਾਰਤਾ): ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਰਾਜਧਾਨੀ ਵਿੱਚ ਸੱਤ ਹੋਰ ਕਲਾਉਡ ਸੀਡਿੰਗ ਟਰਾਇਲ ਕੀਤੇ ਜਾਣਗੇ। ਦੋ ਟਰਾਇਲ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਇਹ ਕਦਮ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।
ਦੋ ਪਰੀਖਣਾਂ ਦੌਰਾਨ, ਨੋਇਡਾ ਦੇ ਆਲੇ-ਦੁਆਲੇ ਥੋੜਾ ਬਹੁਤ ਮੀਂਹ ਪਿਆ, ਪਰ ਜ਼ਿਆਦਾਤਰ ਥਾਵਾਂ ਤੇ ਮੀਂਹ ਨਹੀਂ ਪਿਆ। ਬੀਤੇ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ, ਕਾਨਪੁਰ ਤੋਂ ਉਡਾਣ ਭਰਨ ਵਾਲੇ ਸੇਸਨਾ ਜਹਾਜ਼ ਰਾਹੀਂ ਦਿੱਲੀ ਵਿੱਚ ਛੇ ਤੋਂ ਵੱਧ ਥਾਵਾਂ ‘ਤੇ ਕਲਾਉਡ ਸੀਡਿੰਗ ਕੀਤੀ ਗਈ ਅਤੇ ਸ਼ਾਮ 6 ਵਜੇ ਤੱਕ ਨਕਲੀ ਮੀਂਹ ਪੈਣ ਦੀ ਉਮੀਦ ਸੀ, ਪਰ ਬੱਦਲਾਂ ਵਿੱਚ ਨਮੀ ਘੱਟ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ।
ਇਸ ਤੋਂ ਪਹਿਲਾਂ, ਆਈਆਈਟੀ ਕਾਨਪੁਰ ਦੇ ਡਾਇਰੈਕਟਰ ਡਾ. ਮਨਿੰਦਰਾ ਅਗਰਵਾਲ ਨੇ ਕਿਹਾ ਕਿ ਕਲਾਉਡ ਸੀਡਿੰਗ ਦੇ ਹੋਰ ਟ੍ਰਾਇਲ ਬੱਦਲਾਂ ਦੀ ਨਮੀ ਦੀ ਮਾਤਰਾ ‘ਤੇ ਨਿਰਭਰ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਸਰਦੀਆਂ ਦੇ ਮੌਸਮ ਲਈ ਨਕਲੀ ਮੀਂਹ ‘ਤੇ ਲਗਭਗ 25 ਕਰੋੜ ਰੁਪਏ ਖਰਚ ਆ ਸਕਦੇ ਹਨ।ਅਗਰਵਾਲ ਨੇ ਕਿਹਾ ਕਿ ਅਗਲੇ ਪੜਾਅ ਵਿੱਚ, ਅਸੀਂ ਕਾਨਪੁਰ ਦੀ ਬਜਾਏ ਦਿੱਲੀ ਦੇ ਆਸ-ਪਾਸ ਕਿਤੇ ਤੋਂ ਜਹਾਜ਼ ਉਡਾ ਸਕਦੇ ਹਾਂ, ਜਿਸ ਨਾਲ ਲਾਗਤ ਘੱਟ ਹੋਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























