Delhi ‘ਚ ਫਿਰ ਹੋਵੇਗੀ ‘ਨਕਲੀ ਬਾਰਿਸ਼’? IIT ਕਾਨਪੁਰ ਨੇ DGCA ਤੋਂ ਮੰਗੀ ਟਰਾਇਲ ਦੀ ਇਜਾਜ਼ਤ!
ਨਵੀ ਦਿੱਲੀ, 4 ਅਪ੍ਰੈਲ (ਵਿਸ਼ਵ ਵਾਰਤਾ) – ਦਿੱਲੀ ਸਰਕਾਰ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਇੱਕ ਵਾਰ ਫਿਰ ਨਕਲੀ ਬਾਰਿਸ਼ (ਆਰਟੀਫੀਸ਼ੀਅਲ ਮੀਂਹ) ਦਾ ਸਹਾਰਾ ਲੈ ਸਕਦੀ ਹੈ। ਮੀਡੀਆ ਰਿਪੋਰਟਸ ਅਨੁਸਾਰ IIT ਕਾਨਪੁਰ ਨੇ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਤੋਂ ਅਪ੍ਰੈਲ ਅਤੇ ਜੂਨ 2026 ਦੇ ਵਿਚਕਾਰ ‘ਕਲਾਊਡ ਸੀਡਿੰਗ’ ਟਰਾਇਲ ਕਰਨ ਦੀ ਇਜਾਜ਼ਤ ਮੰਗੀ ਹੈ। ਹਾਲਾਂਕਿ ਸਹੀ ਤਾਰੀਖਾਂ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।
ਗਰਮੀਆਂ ਲਈ ਪ੍ਰਸਤਾਵਿਤ ਇਹ ਸਮਾਂ ਇੱਕ ਨਵੀਂ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਤਾਂ ਜੋ ਇਹ ਪਰਖਿਆ ਜਾ ਸਕੇ ਕਿ ਕੀ ਮਾਨਸੂਨ ਤੋਂ ਪਹਿਲਾਂ ਦੀਆਂ ਸਥਿਤੀਆਂ ਸਫ਼ਲਤਾ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾ ਸਕਦੀਆਂ ਹਨ।
ਇਸ ਤੋਂ ਪਹਿਲਾਂ ਕੀਤੇ ਗਏ ਟਰਾਇਲ ਰਾਜਧਾਨੀ ਵਿੱਚ ਬਾਰਿਸ਼ ਕਰਵਾਉਣ ਵਿੱਚ ਅਸਫ਼ਲ ਰਹੇ ਸਨ।ਆਈਆਈਟੀ ਕਾਨਪੁਰ ਦੇ ਮਾਹਿਰਾਂ ਨੇ ਕਿਹਾ ਕਿ ਪਰੀਖਣ ਦੇ ਅਸਫਲ ਹੋਣ ਦਾ ਮੁੱਖ ਕਾਰਨ ਬੱਦਲਾਂ ਵਿੱਚ ਨਮੀ ਦੀ ਘਾਟ ਸੀ। ਫਿਰ ਵੀ, ਇਹਨਾਂ ਪਰੀਖਣਾਂ ਤੋਂ ਬਹੁਤ ਸਾਰੀ ਉਪਯੋਗੀ ਜਾਣਕਾਰੀ ਮਿਲੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















