Delhi ਹਵਾਈ ਅੱਡੇ ‘ਤੇ ਅਕਾਸਾ ਅਤੇ ਸਪਾਈਸਜੈੱਟ ਜਹਾਜ਼ ਦੀ ਟੱਕਰ
– ਮਚੀ ਹਫੜਾ – ਦਫੜੀ!
ਨਵੀ ਦਿੱਲੀ , 16 ਅਪ੍ਰੈਲ (ਵਿਸ਼ਵ ਵਾਰਤਾ) : ਦਿੱਲੀ ਹਵਾਈ ਅੱਡੇ ‘ਤੇ ਅੱਜ ਉਸ ਵੇਲੇ ਹਫੜਾ – ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਸਪਾਈਸਜੈੱਟ ਅਤੇ ਅਕਾਸਾ ਦੇ ਜਹਾਜ਼ਾਂ ਦੇ ਖੰਭ ਆਪਸ ਵਿੱਚ ਟਕਰਾ ਗਏ। ਇਹ ਘਟਨਾ ਵੀਰਵਾਰ ਦੁਪਹਿਰ 2 ਵਜੇ ਵਾਪਰੀ। ਜਾਣਕਾਰੀ ਅਨੁਸਾਰ ਅਕਾਸਾ ਦਾ ਜਹਾਜ਼ ਹੈਦਰਾਬਾਦ ਜਾਣ ਲਈ ਤਿਆਰ ਖੜ੍ਹਾ ਸੀ। ਉਸੇ ਸਮੇਂ ਲੇਹ ਤੋਂ ਆਇਆ ਸਪਾਈਸਜੈੱਟ ਦਾ ਜਹਾਜ਼ ਉਸ ਨਾਲ ਟਕਰਾ ਗਿਆ।
ਇਸ ਹਾਦਸੇ ਵਿੱਚ ਸਪਾਈਸਜੈੱਟ ਦੇ ਸੱਜੇ ਖੰਭ ਦਾ ਹਿੱਸਾ ਅਕਾਸਾ ਦੇ ਖੱਬੇ ਪਾਸੇ ਦੇ ਪਿਛਲੇ ਖੰਭ ਵਿੱਚ ਜਾ ਵੱਜਿਆ। ਘਟਨਾ ਤੋਂ ਬਾਅਦ ਏਅਰਪੋਰਟ ਸਟਾਫ਼ ਨੇ ਦੋਵਾਂ ਜਹਾਜ਼ਾਂ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਾਦਸੇ ਵਿੱਚ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ। ਘਟਨਾ ਤੋਂ ਬਾਅਦ ਸਪਾਈਸਜੈੱਟ ਅਤੇ ਅਕਾਸਾ ਦੇ ਜਹਾਜ਼ਾਂ ਨੂੰ ਦਿੱਲੀ ਵਿੱਚ ਹੀ ਰੋਕ ਲਿਆ ਗਿਆ ਹੈ, ਯਾਨੀ ਇਨ੍ਹਾਂ ਨੂੰ ਅਗਲੀ ਉਡਾਣ ਲਈ ਵਰਤਿਆ ਨਹੀਂ ਜਾਵੇਗਾ।ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਅਕਾਸਾ ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ, “ਦਿੱਲੀ ਤੋਂ ਹੈਦਰਾਬਾਦ ਜਾ ਰਹੀ ਅਕਾਸਾ ਏਅਰ ਦੀ ਉਡਾਣ ਪਾਰਕਿੰਗ ਏਰੀਆ ਵਿੱਚ ਖੜ੍ਹੀ ਸੀ ਜਦੋਂ ਇਸਨੂੰ ਕਿਸੇ ਹੋਰ ਜਹਾਜ਼ ਨੇ ਟੱਕਰ ਮਾਰ ਦਿੱਤੀ । ਸਾਡੀ ਟੀਮ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਹੈਦਰਾਬਾਦ ਭੇਜਣ ਲਈ ਵਿਕਲਪਕ ਪ੍ਰਬੰਧ ਕਰ ਰਹੀ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















