
Delhi ਦਿੱਲੀ ਨਗਰ ਨਿਗਮ ‘ਚ ਵੱਡੀ ਉਥਲ-ਪੁਥਲ
– ਕਈ ਕੌਂਸਲਰਾਂ ਨੇ ਦਿੱਤਾ ਅਸਤੀਫ਼ਾ;
– ਬਾਗ਼ੀ ਕੌਂਸਲਰਾਂ ਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
ਨਵੀ ਦਿੱਲੀ, 17 ਮਈ (ਵਿਸ਼ਵ ਵਾਰਤਾ): ਦੇਸ਼ ਦੀ ਰਾਜਧਾਨੀ ਦਿੱਲੀ ਦੀ ਰਾਜਨੀਤੀ ਵਿੱਚ ਇੱਕ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਦਿੱਲੀ ਨਗਰ ਨਿਗਮ (ਐਮਸੀਡੀ) ਦੇ ਕਈ ‘ਆਪ’ ਕੌਂਸਲਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਾਗ਼ੀ ਕੌਂਸਲਰਾਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਇੰਦਰਪ੍ਰਸਥ ਵਿਕਾਸ ਪਾਰਟੀ ਨਾਮਕ ਤੀਜੇ ਫਰੰਟ ਦੇ ਗਠਨ ਦਾ ਐਲਾਨ ਕੀਤਾ ਹੈ। ਜਿਸਦੀ ਅਗਵਾਈ ਹੇਮਚੰਦਰ ਗੋਇਲ ਕਰ ਰਹੇ ਹਨ।ਇਸਦਾ ਨਾਮ ਇੰਦਰਪ੍ਰਸਥ ਵਿਕਾਸ ਪਾਰਟੀ ਰੱਖਿਆ ਗਿਆ ਹੈ ਅਤੇ ਮੁਕੇਸ਼ ਗੋਇਲ ਪਾਰਟੀ ਦੇ ਪ੍ਰਧਾਨ ਹੋਣਗੇ। ਅਸਤੀਫਾ ਦੇਣ ਵਾਲੇ ਹੋਰ ਕੌਂਸਲਰਾਂ ਵਿੱਚ ਹੇਮਚੰਦ ਗੋਇਲ, ਹਿਮਾਨੀ ਜੈਨ, ਰੁਨਾਕਸ਼ੀ ਸ਼ਰਮਾ, ਊਸ਼ਾ ਸ਼ਰਮਾ, ਅਸ਼ੋਕ ਪਾਂਡੇ, ਰਾਖੀ ਯਾਦਵ, ਸਾਹਿਬ ਕੁਮਾਰ, ਰਾਜੇਸ਼ ਕੁਮਾਰ ਲਾਡੀ, ਮਨੀਸ਼ਾ, ਸੁਮਨ ਅਨਿਲ ਰਾਣਾ, ਦਵਿੰਦਰ ਕੁਮਾਰ ਅਤੇ ਦਿਨੇਸ਼ ਭਾਰਦਵਾਜ ਸ਼ਾਮਲ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























