• Latest
  • Trending
9.12 ਕਰੋੜ ਦੀ ਲਾਗਤ ਨਾਲ ਤਿਆਰ “ਸਤਿਕਾਰ ਘਰ” ਕੈਬਨਿਟ ਮੰਤਰੀ Baljit Kaur ਵਲੋਂ ਬਜ਼ੁਰਗਾਂ ਨੂੰ ਸਮਰਪਿਤ

9.12 ਕਰੋੜ ਦੀ ਲਾਗਤ ਨਾਲ ਤਿਆਰ “ਸਤਿਕਾਰ ਘਰ” ਕੈਬਨਿਟ ਮੰਤਰੀ Baljit Kaur ਵਲੋਂ ਬਜ਼ੁਰਗਾਂ ਨੂੰ ਸਮਰਪਿਤ

10 months ago
ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

15 minutes ago
Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

25 minutes ago
National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

41 minutes ago
Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

56 minutes ago
Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

1 hour ago
Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

3 hours ago
Cricket: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

Cricket: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

3 hours ago
🌷ਅੱਜ ਦਾ ਵਿਚਾਰ🌷 🌷Aaj ka vicha🌷 🌷

🌷ਅੱਜ ਦਾ ਵਿਚਾਰ🌷 🌷Aaj ka vicha🌷 🌷

3 hours ago
Ayodhya Deepotsav: ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ

Ayodhya Deepotsav: ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ

3 hours ago
Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

3 hours ago
Hindi News
English News
Saturday, November 7, 2026
No Result
View All Result
26 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

9.12 ਕਰੋੜ ਦੀ ਲਾਗਤ ਨਾਲ ਤਿਆਰ “ਸਤਿਕਾਰ ਘਰ” ਕੈਬਨਿਟ ਮੰਤਰੀ Baljit Kaur ਵਲੋਂ ਬਜ਼ੁਰਗਾਂ ਨੂੰ ਸਮਰਪਿਤ

January 10, 2026
in ਖਬਰਾਂ, ਪੰਜਾਬ
9.12 ਕਰੋੜ ਦੀ ਲਾਗਤ ਨਾਲ ਤਿਆਰ “ਸਤਿਕਾਰ ਘਰ” ਕੈਬਨਿਟ ਮੰਤਰੀ Baljit Kaur ਵਲੋਂ ਬਜ਼ੁਰਗਾਂ ਨੂੰ ਸਮਰਪਿਤ
9.12 ਕਰੋੜ ਦੀ ਲਾਗਤ ਨਾਲ ਤਿਆਰ “ਸਤਿਕਾਰ ਘਰ” ਕੈਬਨਿਟ ਮੰਤਰੀ Baljit Kaur ਵਲੋਂ ਬਜ਼ੁਰਗਾਂ ਨੂੰ ਸਮਰਪਿਤ
ਕਿਹਾ, ਬਜ਼ੁਰਗਾਂ ਨੂੰ ਮਾਣ- ਸਤਿਕਾਰ ਦੇਣ ਲਈ ਪੰਜਾਬ ਸਰਕਾਰ ਕਰ ਰਹੀ ਹੈ ਵਿਆਪਕ ਉਪਰਾਲੇ
ਬਿਰਧਾਂ ਨੂੰ ਰਹਿਣ, ਭੋਜਨ, ਡਾਕਟਰੀ ਸਹਾਇਤਾ ਸਮੇਤ ਹਰ ਸਹੂਲਤ ਮਿਲੇਗੀ ਮੁਫ਼ਤ
ਧੀਆਂ ਦੀ ਲੋਹੜੀ ਦੇ ਰਾਜ ਪੱਧਰੀ ਸਮਾਗਮ ਮੌਕੇ ਨਵਜੰਮੀਆਂ ਧੀਆਂ ਦਾ ਸਨਮਾਨ

ਚੰਡੀਗੜ੍ਹ/ਮਾਨਸਾ, 10 ਜਨਵਰੀ (ਵਿਸ਼ਵ ਵਾਰਤਾ):-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਬਿਰਧਾਂ ਦੀ ਸੇਵਾ – ਸੰਭਾਲ ਲਈ ਪੰਜਾਬ ਸਰਕਾਰ ਨੇ 9.12 ਕਰੋੜ ਦੀ ਲਾਗਤ ਨਾਲ “ਸਤਿਕਾਰ ਘਰ” ਬਣਾਇਆ ਹੈ।

ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵਲੋਂ ਇੱਥੇ ਸਰਕਾਰੀ ਬਿਰਧ ਘਰ “ਸਤਿਕਾਰ ਘਰ” ਦੇ ਉਦਘਾਟਨ ਮੌਕੇ ਕੀਤਾ ਗਿਆ।

ਓਨ੍ਹਾਂ ਕਿਹਾ ਕਿ 72 ਬੈਡਜ਼ ਵਾਲੇ ਇਸ “ਸਤਿਕਾਰ ਘਰ” ਵਿੱਚ ਬਜ਼ੁਰਗਾਂ ਲਈ ਡੇਅ ਕੇਅਰ, ਭੋਜਨ, ਮੈਡੀਕਲ ਸਹੂਲਤਾਂ, ਲਾਇਬ੍ਰੇਰੀ, ਯੋਗਾ ਰੂਮ ਤੇ ਗੇਮ ਰੂਮ ਆਦਿ ਸਹੂਲਤਾਂ ਮੁਫ਼ਤ ਹਨ। ਓਨ੍ਹਾਂ ਕਿਹਾ ਕਿ ਬਜ਼ੁਰਗਾਂ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਸਿਹਤ ਕੈਂਪ ਵੀ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਕੀਤੇ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ “ਸਤਿਕਾਰ ਘਰ” ਵਿੱਚ ਰਹਿ ਰਹੇ ਬਿਰਧਾਂ ਨਾਲ ਮੁਲਾਕਾਤ ਕੀਤੀ ਅਤੇ ਓਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਰਾਜ ਪੱਧਰੀ ਧੀਆਂ ਦੇ ਸਮਾਗਮ ਮੌਕੇ 21 ਨਵਜੰਮੀਆਂ ਧੀਆਂ ਦਾ ਸਨਮਾਨ ਕੀਤਾ।

ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਸਿਰਤੋੜ ਉਪਰਾਲੇ ਕਰ ਰਹੀ ਹੈ। ਸਰਕਾਰ ਵਲੋਂ ਜਿੱਥੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਓਥੇ ਕਰੋੜਾਂ ਦੇ ਵਿਕਾਸ ਕਾਰਜ ਵੀ ਜਾਰੀ ਹਨ।

ਇਸ ਮੌਕੇ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋੜਵੰਦ ਬਜ਼ੁਰਗਾਂ ਦੀ ਬੁਢਾਪੇ ਵਿਚ ਸੇਵਾ ਸੰਭਾਲ ਦਾ ਵੱਡਾ ਉਪਰਾਲਾ ਕੀਤਾ ਹੈ। ਓਨ੍ਹਾਂ ਕਿਹਾ ਕਿ ਮਾਨਸਾ ਵਿਚ ਜਿਥੇ 40 ਕਰੋੜ ਤੋਂ ਵੱਧ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਜਾਰੀ ਹੈ, ਓਥੇ ਸੜਕਾਂ ਦੇ ਨਿਰਮਾਣ ਕਾਰਜ ਵੀ ਚੱਲ ਰਹੇ ਹਨ ਜੋ ਕਿ ਆਉਣ ਵਾਲੇ 3- 4 ਮਹੀਨਿਆਂ ਵਿਚ ਮੁਕੰਮਲ ਹੋ ਜਾਣਗੇ।

ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਵਿੰਮੀ ਭੁੱਲਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਵੱਖ ਵੱਖ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਨਵਜੋਤ ਕੌਰ ਆਈ ਏ ਐੱਸ ਨੇ ਜਿਥੇ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਸੰਭਾਲ ਬੇਹਤਰੀਨ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਓਨ੍ਹਾਂ ਨੂੰ ਘਰ ਵਰਗਾ ਮਾਹੌਲ ਦਿੱਤਾ ਜਾਵੇਗਾ।

ਇਸ ਮੌਕੇ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਵਲੋਂ ਅਲਿਮਕੋ ਅਤੇ ਨੇਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਦਿਵਿਆਂਗਜਨ ਨੂੰ ਵ੍ਹੀਲ ਚੇਅਰਾਂ ਅਤੇ ਐਨਕਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਵਿਦਿਅਕ, ਖੇਡਾਂ ਤੇ ਹੋਰ ਖੇਤਰਾਂ ਵਿਚ ਮੋਹਰੀ ਧੀਆਂ ਦਾ ਸਨਮਾਨ ਕੀਤਾ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਪੱਤਰਾਂ ਦੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਓਨ੍ਹਾਂ ਵਿਭਾਗਾਂ ਦੀਆਂ ਸਕੀਮਾਂ ਅਤੇ ਮੈਡੀਕਲ ਕੈਂਪ ਦਾ ਦੌਰਾ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ. ਸੁਮਨ ਬੱਤਰਾ ਵਲੋਂ ਨਿਭਾਈ ਗਈ।

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਭੀਖੀ ਵਰਿੰਦਰ ਸੋਨੀ, ਪ੍ਰਧਾਨ ਨਗਰ ਕੌਂਸਲ ਮਾਨਸਾ ਸੁਨੀਲ ਕੁਮਾਰ ਨੀਨੂ, ਪ੍ਰਧਾਨ ਇਸਤਰੀ ਵਿੰਗ ਸ਼ਰਨਜੀਤ ਕੌਰ, ਜ਼ੋਨ ਇੰਚਾਰਜ ਜਸਵਿੰਦਰ ਕੌਰ, ਸੰਯੁਕਤ ਸਕੱਤਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀ ਆਨੰਦ ਸਾਗਰ ਸ਼ਰਮਾ, ਵਧੀਕ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਮਾਨ, ਐੱਸ.ਐੱਸ.ਪੀ ਸ੍ਰੀ ਭਾਗੀਰਥ ਸਿੰਘ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ, ਅੰਡਰ ਟ੍ਰੇਨਿੰਗ ਆਈ.ਏ.ਐੱਸ ਗੁਰਲੀਨ ਕੌਰ, ਐਸ.ਡੀ.ਐੱਮ ਮਾਨਸਾ ਕਾਲਾ ਰਾਮ ਕਾਂਸਲ, ਐਸ.ਡੀ.ਐੱਮ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਐੱਸ ਡੀ ਐਮ ਬੁਢਲਾਡਾ ਗਗਨਦੀਪ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗੜਵਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਇਲਾਕਾ ਵਾਸੀ ਹਾਜ਼ਰ ਸਨ।

___

Tags: Baljit kaurBREAKING NEWSBreaking news in PunjabiLatest Punjab newsLatest Punjab news in PunjabiPUNJABpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

by Ankit
November 7, 2026
0

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ --- ਪੰਜਾਬ ਮੰਡੀ ਬੋਰਡ...

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

by Ranjit Singh
November 7, 2026
0

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਅੱਜ ਵੈਲਿੰਗਟਨ...

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

by Ranjit Singh
November 7, 2026
0

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਕਾਕਰੋਚ ਜਨਤਾ ਪਾਰਟੀ (CJP) ਨੇ...

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

by Ranjit Singh
November 7, 2026
0

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ 'ਤੇ ਲੱਗੀ ਪਾਬੰਦੀ ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਦਿੱਲੀ ਤੋਂ ਬਾਅਦ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

by Ankit
November 7, 2026
0

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ --- ਪੰਜਾਬ ਮੰਡੀ ਬੋਰਡ...

Most Popular

Punjab: ਰਾਹੁਲ ਗਾਂਧੀ ਅੱਜ ਸੰਗਰੂਰ ’ਚ ਕਰਨਗੇ ‘ਇਨਸਾਫ਼ ਰੈਲੀ’, ਮਾਲਵਾ ਤੋਂ ਕਾਂਗਰਸ ਦੇ ਮਿਸ਼ਨ 2027 ਦਾ ਹੋਵੇਗਾ ਆਗਾਜ਼

Punjab: ਰਾਹੁਲ ਗਾਂਧੀ ਅੱਜ ਸੰਗਰੂਰ ’ਚ ਕਰਨਗੇ ‘ਇਨਸਾਫ਼ ਰੈਲੀ’, ਮਾਲਵਾ ਤੋਂ ਕਾਂਗਰਸ ਦੇ ਮਿਸ਼ਨ 2027 ਦਾ ਹੋਵੇਗਾ ਆਗਾਜ਼

by Ranjit Singh
3 days ago
0

Punjab: ਰਾਹੁਲ ਗਾਂਧੀ ਅੱਜ ਸੰਗਰੂਰ ’ਚ ਕਰਨਗੇ ‘ਇਨਸਾਫ਼ ਰੈਲੀ’, ਮਾਲਵਾ ਤੋਂ ਕਾਂਗਰਸ ਦੇ ਮਿਸ਼ਨ 2027 ਦਾ ਹੋਵੇਗਾ ਆਗਾਜ਼ ਸੰਗਰੂਰ, 4...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 