Daljit Dosanjh ਨੇ Cockroach Janata Party ਦੇ ਵਿਰੋਧ ਪ੍ਰਦਰਸ਼ਨ ਲੈ ਕੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ, 21 ਜੁਲਾਈ (ਵਿਸ਼ਵ ਵਾਰਤਾ): ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਬੀਤੇ ਦਿਨ ਸੰਸਦ ਵੱਲ ਕੀਤੇ ਜਾ ਰਹੇ ਮਾਰਚ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੋ ਇਹ ਕੰਮ ਹੋਇਆ ਬਹੁਤ ਹੀ ਮਾੜਾ ਹੋਇਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਹੱਕ ‘ਚ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਸਟੇਟ ਸ਼ੇਅਰ ਕਰਦਿਆਂ ਇਹ ਗੱਲ ਕਹੀ।

ਦਲਜੀਤ ਨੇ ਆਪਣੇ ਇੰਸਟਾਗ੍ਰਾਮ ਸਟੇਟਸ ‘ਚ ਕਿਹਾ ਕਿ, “ਅੱਜ ਜੋ ਹੋਇਆ ਬਹੁਤ ਮਾੜਾ ਹੋਇਆ.. ਵਿਦਿਆਰਥੀਆਂ ਨਾਲ ਐਦਾਂ ਟ੍ਰੀਟ ਨਹੀਂ ਹੋਣਾ ਚਾਈਦਾ ਸੀ.. ਮੈ ਅਥਾਰਟੀ ਨੂੰ ਬੇਨਤੀ ਕਰਦਾ ਕੇ ਸਟੂਡੈਂਟ ਦੀਆ ਮੰਗਾਂ ਨੁੰ ਸੁਣ ਲਿਆ ਜਾਵੇ.. ਲੋਕ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਆ…ਮੇਰੇ ਤੇ ਪਹਿਲਾਂ ਹੀ ਰਾਸ਼ਟਰਵਾਦੀ ਵਿਰੋਧੀ ਦਾ ਟੈਗ ਬਹੁਤ ਵਾਰ ਲੱਗ ਚੁਕਾ…..ਹੁਣ ਵੀ ਮੈਨੂੰ ਰਾਸ਼ਟਰ ਵਿਰੋਧੀ ਕਿਹਾ ਜਾਏਗਾ। ਕਿਸਾਨ ਅੰਦੋਲਨ ਤੋਂ ਬਾਅਦ.. ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪਈਆਂ ਅਤੇ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ….ਜਿਨ੍ਹਾਂ ਬਾਰੇ ਮੈਂ ਚਰਚਾ ਵੀ ਨਹੀਂ ਕਰ ਸਕਦਾ.. ਬਾਕੀ ਰੱਬ ਸਭ ਦੇਖ ਰਿਹਾ, ਬਾਬਾ ਭਲੀ ਕਰੂ’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in























