CWG 2026 ਵਿੱਚ ਪੈਰਾ ਐਥਲੈਟਿਕਸ ‘ਚ ਭਾਰਤੀ ਖਿਡਾਰੀਆਂ ਦਾ ਦਬਦਬਾ; ਸ਼ਾਟਪੁੱਟ ‘ਚ ਸੋਮਨ ਨੂੰ ਮਿਲਿਆ GOLD
ਨਵੀ ਦਿੱਲੀ, 1 ਅਗਸਤ (ਵਿਸ਼ਵ ਵਾਰਤਾ): ਰਾਸ਼ਟਰਮੰਡਲ ਖੇਡਾਂ 2026 ਦਾ 10ਵਾਂ ਦਿਨ ਭਾਰਤੀ ਅਥਲੀਟਾਂ ਲਈ ਸ਼ਾਨਦਾਰ ਰਿਹਾ ਹੈ। ਭਾਰਤੀ ਖਿਡਾਰੀਆਂ ਨੇ ਹੁਣ ਤੱਕ ਤਿੰਨ ਸੋਨ ਤਗਮੇ ਆਪਣੇ ਨਾਮ ਕਰ ਲਏ ਹਨ। ਭਾਰਤ ਨੂੰ ਦੋ ਸੋਨ ਤਗਮੇ ਬਾਕਸਿੰਗ ਵਿੱਚ ਅਤੇ ਤੀਜਾ ਸੋਨ ਤਗਮਾ ਪੈਰਾ ਐਥਲੈਟਿਕਸ ਵਿੱਚ ਸ਼ਾਟਪੁੱਟ ਵਿੱਚ ਮਿਲਿਆ ਹੈ।
ਭਾਰਤ ਨੂੰ ਪੈਰਾ ਏਥਲੇਟਿਕਸ ਵਿੱਚ ਦੋਹਰੀ ਸਫਲਤਾ ਮਿਲੀ ਹੈ। ਸੋਮਨ ਰਾਣਾ ਨੇ ਸੋਨ ਤਗਮਾ ਜਿੱਤਿਆ, ਉੱਥੇ ਹੀ ਸ਼ੁਭਮ ਜੁਆਲ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਭਾਰਤ ਇਸ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 8 ਸੋਨ ਤਗਮੇ ਜਿੱਤ ਚੁੱਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























