CTET Admit Card ਜਾਰੀ
ਇਸ ਤਰੀਕੇ ਨਾਲ ਕਰੋ ਡਾਊਨਲੋਡ
ਚੰਡੀਗੜ੍ਹ, 26ਦਸੰਬਰ(ਵਿਸ਼ਵ ਵਾਰਤਾ)-ਦਸੰਬਰ 2022 ਤੋਂ ਜਨਵਰੀ 2023 ਤਕ ਹੋਣ ਵਾਲੀ ਕੇਂਦਰੀ ਵਿਦਿਅਕ ਯੋਗਤਾ ਪ੍ਰੀਖਿਆਵਾਂ ਲਈ ਸੀਬੀਐੱਸਈ ਸੀਟੀਈਟੀ ਐਡਮਿਟ ਕਾਰਡ 2022 ਦਾ ਲੱਖਾਂ ਉਮੀਦਵਾਰਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਕੇਂਦਰੀ ਮਾਧਮਿਕ ਸਿੱਖਿਆ ਬੋਰਡ ਨੇ ਸੀਟੀਈਟੀ ਐਡਮਿਟ ਕਾਰਡ ਦਸੰਬਰ 2022 ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬੋਰਡ ਵੱਲੋਂ ਜਾਰੀ ਅਧਿਕਾਰਤ ਸੂਚਨਾ ਮੁਤਾਬਕ ਸੀਬੀਐੱਸਈ ਸੀਟੀਈਟੀ ਦਸੰਬਰ 2022 ਐਡਮਿਟ ਕਾਰਡ ਨੂੰ ਉਮੀਦਵਾਰ ਅੱਜ ਕਿਸੇ ਵੀ ਸਮੇਂ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਸੀਬੀਐੱਸਈ ਨੇ ਸੀਟੀਈਟੀ ਐਡਮਿਟ ਕਾਰਡ 2022 ਡਾਊਨਲੋਡ ਲਿੰਕ ਨੂੰ ਵੀ ਪ੍ਰੀਖਿਆ ਪੋਰਟਲ, ctet.nic.in ‘ਤੇ ਐਕਟਿਵ ਕਰ ਦਿੱਤਾ ਹੈ। ਉਮੀਦਵਾਰ ਆਪਣੇ ਐਪਲੀਕੇਸ਼ਨ ਨੰਬਰ ਤੇ ਜਨਮ ਤਰੀਕ ਦਾ ਇਸਤੇਮਾਲ ਕਰਦੇ ਹੋਏ ਸੀਟੀਈਟੀ ਐਡਮਿਟ ਕਾਰਡ 2022 ਡਾਊਨਲੋਡ ਲਿੰਕ ਤੋਂ ਪ੍ਰਿੰਟ ਕਰ ਸਕਦੇ ਹਨ।























