Crime News: ਵੱਡੇ ਸਿੰਗਰ ਦਾ ਕਤਲ ਕਰਨ ਆਏ ਸ਼ੂਟਰਾਂ ਦਾ ਐਨਕਾਊਂਟਰ, ਪੜ੍ਹੋ ਵੇਰਵਾ
ਚੰਡੀਗੜ੍ਹ, 27 ਅਗਸਤ 2025 (ਵਿਸ਼ਵ ਵਾਰਤਾ) – ਦੇਸ਼ ਭਰ ਵਿਚ ਆਏ ਦਿਨ ਮਸ਼ਹੂਰ ਸੋਸ਼ਲ ਮੀਡੀਆ ਸੈਲੀਬ੍ਰਿਟੀਜ਼ ਨੂੰ ਨਿਸ਼ਾਨ (Crime News) ਬਣਾਇਆ ਜਾ ਰਿਹਾ ਹੈ। ਜਾਣਕਾਰੀ ਸਾਹਮਣੇ ਆਈ ਸੀ ਕਿ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਸੀ ਪਰ ਪੁਲਿਸ ਨੇ ਪਹਿਲਾਂ ਹੀ ਮੁਸਤੈਦੀ ਦਿਖਾਈ ਅਤੇ ਇਸ ਵਾਰਦਾਤ ਨੂੰ ਟਾਲ ਦਿੱਤਾ।
ਦਰਅਸਲ ਗੁਰੁਗ੍ਰਾਮ ਪੁਲਿਸ ਅਤੇ ਹਰਿਆਣਾ ਐੱਸ.ਟੀ.ਐੱਫ. ਨੇ ਗਾਇਕ ਰਾਹੁਲ ਫਾਜ਼ਿਲਪੁਰੀਆ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਰਾਹੁਲ ਫਾਜ਼ਿਲਪੁਰੀਆ ਦੇ ਫਾਇਨੈਂਸਰ ਰੋਹਿਤ ਸ਼ੌਕੀਨ ਦੀ ਹੱਤਿਆ ਤੋਂ ਬਾਅਦ ਮਿਲੀ ਗੁਪਤ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ। ਪੁਲਸ ਨੇ ਵਜੀਰਪੁਰ, ਪਟੌਦੀ ਰੋਡ ‘ਤੇ ਟ੍ਰੈਪ ਲਗਾ ਕੇ 5 ਸ਼ਾਰਪ ਸ਼ੂਟਰਾਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ।

ਇਹ ਸ਼ੂਟਰ ਬਿਨਾਂ ਨੰਬਰ ਪਲੇਟ ਵਾਲੀ ਇਨੋਵਾ ਗੱਡੀ ਵਿਚ ਸਵਾਰ ਸਨ, ਜਿਵੇਂ ਹੀ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਗੱਡੀ ‘ਚ ਸਵਾਰ ਹਥਿਆਰਬੰਦ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ (Crime News) ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ 4 ਬਦਮਾਸ਼ਾਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ। 5ਵੇਂ ਸ਼ੂਟਰ ਨੂੰ ਵੀ ਪੁਲਿਸ ਨੇ ਘੇਰਾਬੰਦੀ ਕਰਕੇ ਕਾਬੂ ਕਰ ਲਿਆ। ਐਨਕਾਊਂਟਰ ਤੋਂ ਬਾਅਦ ਜ਼ਖਮੀ ਹੋਏ 4 ਬਦਮਾਸ਼ਾਂ ਨੂੰ ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਝੱਜਰ ਦੇ ਵਿਨੋਦ ਪਹਿਲਵਾਨ, ਸੋਨੀਪਤ ਦੇ ਪਦਮ ਉਰਫ਼ ਰਾਜਾ, ਸ਼ੁਭਮ ਉਰਫ਼ ਕਾਲਾ, ਗੌਤਮ ਉਰਫ਼ ਗੋਗੀ ਅਤੇ ਆਸ਼ੀਸ਼ ਉਰਫ਼ ਆਸ਼ੂ ਵਜੋਂ ਹੋਈ ਹੈ। ਇਹ ਸਾਰੇ ਵਿਦੇਸ਼ ਵਿਚ ਬੈਠੇ ਗੈਂਗਸਟਰ ਰੋਹਿਤ ਸਿਰਧਾਨੀਆ ਅਤੇ ਦੀਪਕ ਨਾਂਦਲ ਲਈ ਕੰਮ ਕਰਦੇ ਸਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਹਥਿਆਰ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























