Cricketer died : ਕ੍ਰਿਕਟ ਮੈਚ ਦੌਰਾਨ ਕ੍ਰਿਕਟਰ ਦੀ ਹੋਈ ਮੌਤ
– ਖੇਡ ਜਗਤ ‘ਚ ਸੋਗ ਦੀ ਲਹਿਰ
ਮਹਾਰਾਸ਼ਟਰ, 30 ਨਵੰਬਰ : ਮਹਾਰਾਸ਼ਟਰ ਤੋਂ ਇਕ ਬੇਹੱਦ ਹੈਰਾਨੀ ਜਨਕ ਖਬਰ ਸਾਹਮਣੇ ਆਈ ਹੈ। ਇਥੇ ਇਕ ਕ੍ਰਿਕਟ ਮੈਚ ਦੌਰਾਨ ਕ੍ਰਿਕਟਰ ਦੀ ਮੌਤ ਹੋ ਗਈ। 35 ਸਾਲਾ ਪੇਸ਼ੇਵਰ ਕ੍ਰਿਕਟਰ ਇਮਰਾਨ ਪਟੇਲ ਦੀ ਛਤਰਪਤੀ ਸੰਭਾਜੀ ਨਗਰ ‘ਚ ਮੈਚ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਟੇਲ ਲੀਗ ਮੈਚ ਲਈ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਗਰਵਾਰੇ ਸਟੇਡੀਅਮ ‘ਚ ਮੈਦਾਨ ‘ਚ ਉਤਰਿਆ ਸੀ।ਕੁਝ ਓਵਰ ਖੇਡਣ ਤੋਂ ਬਾਅਦ, ਉਸਨੇ ਅੰਪਾਇਰਾਂ ਨੂੰ ਆਪਣੀ ਖੱਬੀ ਬਾਂਹ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਮੈਚ ਦੇ ਲਾਈਵ ਟੈਲੀਕਾਸਟ ਦੌਰਾਨ ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ। ਪਟੇਲ ਮੈਦਾਨ ਛੱਡਣ ਤੋਂ ਤੁਰੰਤ ਬਾਅਦ ਬਾਊਂਡਰੀ ਦੇ ਨੇੜੇ ਡਿੱਗ ਗਏ। ਜਿਸ ਤੋਂ ਬਾਅਦ ਦੇ ਸਾਥੀ ਖਿਡਾਰੀ ਉਸ ਦੀ ਮਦਦ ਲਈ ਦੌੜੇ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/