Cricket : ਵਿਆਹ ਦੇ ਬੰਧਨ ‘ਚ ਬੱਝੇ ਸ਼ਿਖਰ ਧਵਨ, ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ
ਨਵੀ ਦਿੱਲੀ. 21 ਫਰਵਰੀ 2026 (ਵਿਸ਼ਵ ਵਾਰਤਾ): ਸਾਬਕਾ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ‘ਗੱਬਰ’ ਦੇ ਨਾਮ ਨਾਲ ਮਸ਼ਹੂਰ ਧਵਨ ਨੇ ਸ਼ਨੀਵਾਰ ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਸੋਫੀ ਸ਼ਾਈਨ ਨਾਲ ਇੱਕ ਨਿੱਜੀ ਸਮਾਗਮ ਵਿੱਚ ਸੱਤ ਫੇਰੇ ਲਏ। ਵਿਆਹ ਦਾ ਪ੍ਰੋਗਰਾਮ ਬਹੁਤ ਹੀ ਸਾਦਗੀ ਨਾਲ ਅਤੇ ਨਜ਼ਦੀਕੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ਵਿੱਚ ਸੰਪੰਨ ਹੋਇਆ।

ਹਾਲ ਹੀ ਵਿੱਚ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨੇ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ। ਵਿਆਹ ਲਈ ਸਿਖਰ ਅਤੇ ਸੋਫੀ ਨੇ ‘ਵਾਈਟ ਅਤੇ ਆਈਵਰੀ’ ਥੀਮ ਦੇ ਆਊਟਫਿਟ ਚੁਣੇ ਹਨ, ਜਿਸ ਵਿੱਚ ਦੋਵੇਂ ਹੀ ਇੱਕ ਰਾਇਲ ਕੱਪਲ ਵਾਂਗ ਨਜ਼ਰ ਆ ਰਹੇ ਹਨ। ਸਾਹਮਣੇ ਆਈਆਂ ਤਸਵੀਰਾਂ ਵਿੱਚ ਲਾੜਾ-ਲਾੜੀ ਦੋਵੇਂ ਸਟੇਜ ‘ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਚਿੱਟੇ ਅਤੇ ਸੁਨਹਿਰੀ ਫੁੱਲਾਂ ਨਾਲ ਸਜੇ ਮੰਡਪ ਹੇਠਾਂ ਖੜ੍ਹੀ ਇਸ ਜੋੜੀ ਦੀ ਮੁਸਕਾਨ ਉਨ੍ਹਾਂ ਦੀ ਖ਼ੁਸ਼ੀ ਨੂੰ ਸਾਫ਼ ਬਿਆਨ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















