Cricket: ਪੜ੍ਹੋ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?
ਚੰਡੀਗੜ੍ਹ, 22 ਅਕਤੂਬਰ 2026 (ਵਿਸ਼ਵ ਵਾਰਤਾ): ਨਿਊਜ਼ੀਲੈਂਡ ਨੇ ਕ੍ਰਾਈਸਟਚਰਚ ਵਿੱਚ ਪਹਿਲੇ ਟੀ-20 ਵਿੱਚ ਭਾਰਤ ਨੂੰ 226 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ 20 ਓਵਰਾਂ ਵਿੱਚ 4 ਵਿਕਟਾਂ ‘ਤੇ 225 ਦੌੜਾਂ ਬਣਾਈਆਂ। ਇਹ ਘਰੇਲੂ ਧਰਤੀ ‘ਤੇ ਭਾਰਤ ਵਿਰੁੱਧ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸਕੋਰ ਹੈ। ਟੀਮ ਨੇ 2019 ਵਿੱਚ ਵੈਲਿੰਗਟਨ ਵਿੱਚ 219 ਦੌੜਾਂ ਬਣਾਈਆਂ ਸਨ।
ਇਸ ਮੈਚ ਵਿੱਚ ਕੀਵੀਆਂ ਲਈ ਗਲੇਨ ਫਿਲਿਪਸ ਨੇ ਅਰਧ ਸੈਂਕੜਾ ਲਗਾਇਆ, ਜਦੋਂ ਕਿ ਫਿਨ ਐਲਨ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਬੇਵੋਨ ਜੈਕਬਸ ਨੇ 31 ਦੌੜਾਂ ਬਣਾਈਆਂ। ਭਾਰਤ ਵੱਲੋਂ ਅਰਸ਼ਦੀਪ ਸਿੰਘ, ਮਯੰਕ ਯਾਦਵ ਅਤੇ ਅਕਸ਼ਰ ਪਟੇਲ ਨੇ ਇੱਕ-ਇੱਕ ਵਿਕਟ ਲਈ। ਇੱਕ ਬੱਲੇਬਾਜ਼ ਰਨ ਆਊਟ ਹੋਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























