Cricket; ਇੱਕ ਰੋਜ਼ਾ ਤਿਕੋਣੀ ਲੜੀ: ਭਾਰਤ ਨੇ ਜਿੱਤਿਆ ਟਾਸ
– ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
– ਵੈਭਵ ਸੂਰਿਆਵੰਸ਼ੀ ਅਤੇ ਪ੍ਰਭਸਿਮਰਨ ਪੈਵੇਲੀਅਨ ਪਰਤੇ
ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ): ਸ਼੍ਰੀਲੰਕਾ ਵਿੱਚ ਚੱਲ ਰਹੀ ਤਿਕੋਣੀ ਲੜੀ ਦਾ ਪਹਿਲਾ ਮੈਚ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਖੇਡਿਆ ਜਾ ਰਿਹਾ ਹੈ। ਭਾਰਤ ਏ ਦੇ ਕਪਤਾਨ ਤਿਲਕ ਵਰਮਾ ਨੇ ਰੰਗੀਰੀ ਡਾਂਬੁਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈ ਭਾਰਤੀ ਟੀਮ ਨੇ 5.5 ਓਵਰਾਂ ਵਿੱਚ ਦੋ ਵਿਕਟਾਂ ‘ਤੇ 24 ਦੌੜਾਂ ਬਣਾ ਲਈਆਂ ਹਨ। ਰੁਤੁਰਾਜ ਗਾਇਕਵਾੜ ਅਤੇ ਪ੍ਰਿਯਾਂਸ਼ ਆਰੀਆ ਕ੍ਰੀਜ਼ ‘ਤੇ ਹਨ। ਸ਼ੁਰੂਆਤ ‘ਚ ਹੀ ਭਾਰਤ ਨੂੰ ਦੋ ਵੱਡੇ ਝਟਕੇ ਲੱਗੇ ਹਨ। ਪ੍ਰਭਸਿਮਰਨ ਸਿੰਘ (2) ਅਤੇ ਵੈਭਵ ਸੂਰਿਆਵੰਸ਼ੀ (14) ਆਊਟ ਹੋ ਗਏ ਹਨ।
ਦੋਵਾਂ ਟੀਮਾਂ ਦੀ ਪਲੇਇੰਗ: ਭਾਰਤ ਏ: ਵੈਭਵ ਸੂਰਿਆਵੰਸ਼ੀ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ (ਕਪਤਾਨ), ਆਯੁਸ਼ ਬਡੋਨੀ, ਅਨੁਕੂਲ ਰਾਏ, ਸੂਰਿਆਵੰਸ਼ ਸ਼ੇਦਗੇ, ਅੰਸ਼ੁਲ ਕੰਬੋਜ, ਅਰਸ਼ਦ ਖਾਨ ਅਤੇ ਵਿਪ੍ਰਰਾਜ ਨਿਗਮ।
ਸ਼੍ਰੀਲੰਕਾ-ਏ: ਨਿਰੋਸ਼ਨ ਡਿਕਵੇਲਾ (ਉਪ-ਕਪਤਾਨ ਅਤੇ ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਨੁਵਾਨਿਦੁ ਫਰਨਾਂਡੋ, ਸਦਾਰਾ ਸਮਰਾਵਿਕਰਮਾ (ਵਿਕਟਕੀਪਰ), ਸਾਹਨ ਅਰਾਚਿਗੇ (ਕਪਤਾਨ), ਚਮਿਕਾ ਕਰੁਣਾਰਤਨੇ, ਰਵਿੰਦੂ ਫਰਨਾਂਡੋ, ਵਨੁਜਾ ਸਾਹਨ, ਵਿਜੇਕਾਂਤ, ਮੁਹੰਮਦ ਸ਼ਿਕੇਤ, ਗਾਰਕਾੰਥ ਅਤੇ ਮੁਹੰਮਦ ਸ਼ਿਕੇਤ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























