Cricket news: ਸਾਬਕਾ ਬੱਲੇਬਾਜ਼ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
- ਜਾਣੋ ਕੀ ਹੈ ਇਲਜ਼ਾਮ?
ਨਵੀ ਦਿੱਲੀ, 21 ਦਸੰਬਰ: ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਰੌਬਿਨ ਉਥੱਪਾ ਮੁਸੀਬਤ ‘ਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ। ਉਥੱਪਾ ‘ਤੇ ਕਰਮਚਾਰੀ ਭਵਿੱਖ ਨਿਧੀ (EPF) ਯੋਗਦਾਨ ‘ਚ ਧੋਖਾਧੜੀ ਦਾ ਦੋਸ਼ ਹੈ।
ਦਰਅਸਲ, ਰੌਬਿਨ ਉਥੱਪਾ ਸੈਂਚੁਰੀਜ਼ ਲਾਈਫਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਇੱਕ ਸ਼ੇਅਰਧਾਰਕ ਹੈ ਅਤੇ ਡਾਇਰੈਕਟਰ ਦੇ ਤੌਰ ‘ਤੇ ਨਿਯੁਕਤ ਹਨ। ਰਿਪੋਰਟਾਂ ਮੁਤਾਬਕ ਕੰਪਨੀ ਨੇ ਕਰਮਚਾਰੀਆਂ ਦੀ ਤਨਖਾਹ ‘ਚੋਂ 23 ਲੱਖ ਰੁਪਏ ਕੱਟੇ ਪਰ ਉਨ੍ਹਾਂ ਦੇ ਪ੍ਰਾਵੀਡੈਂਟ ਫੰਡ ‘ਚ ਜਮ੍ਹਾ ਨਹੀਂ ਕਰਵਾਏ। ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ ਸ਼ਦਾਕਸ਼ਰਾ ਗੋਪਾਲ ਰੈੱਡੀ ਨੇ ਜਾਰੀ ਕੀਤਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/