ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਚੌਥਾ ਟੀ-20 ਮੈਚ ਅੱਜ
ਟੀਮ ਇੰਡੀਆ ਸੀਰੀਜ਼ ‘ਚ 2-1 ਨਾਲ ਅੱਗੇ
ਚੰਡੀਗੜ੍ਹ, 13ਜੁਲਾਈ(ਵਿਸ਼ਵ ਵਾਰਤਾ)Cricket News -ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਸੀਰੀਜ਼ ‘ਚ 2-1 ਨਾਲ ਅੱਗੇ ਹੈ , ਜੇਕਰ ਟੀਮ ਇੰਡੀਆ ਅੱਜ ਦਾ ਮੈਚ ਜਿੱਤਦੀ ਹੈ ਤਾਂ ਉਹ ਸੀਰੀਜ਼ ਜਿੱਤ ਲਵੇਗੀ। ਮੈਚ ਸ਼ਾਮ 4:30 ਵਜੇ ਤੋਂ ਹਰਾਰੇ ਸਪੋਰਟਸ ਕਲੱਬ ਵਿਖੇ ਖੇਡਿਆ ਜਾਵੇਗਾ ਅਤੇ ਟਾਸ ਸ਼ਾਮ 4:00 ਹੋਵੇਗੀ।