Cricket News :ਭਾਰਤ ਅਤੇ ਜ਼ਿੰਬਾਬਵੇ ਵਿਚਾਲੇ T20 ਸੀਰੀਜ਼ ਦਾ ਅੱਜ ਹੋਵੇਗਾ ਆਗਾਜ਼
ਸ਼ੁਭਮਨ ਗਿੱਲ ਸੰਭਾਲਣਗੇ ਭਾਰਤੀ ਟੀਮ ਦੀ ਕਮਾਨ
ਚੰਡੀਗੜ੍ਹ, 6ਜੁਲਾਈ(ਵਿਸ਼ਵ ਵਾਰਤਾ)Cricket News-ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਅੱਜ 6 ਜੁਲਾਈ ਤੋਂ ਖੇਡੀ ਜਾਵੇਗੀ। ਇਸ ਦੇ ਲਈ ਟੀਮ ਦਾ ਵੀ ਐਲਾਨ ਪਹਿਲਾਂ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੀ ਅਗਵਾਈ ਸ਼ੁਭਮਨ ਗਿੱਲ ਕਰਨਗੇ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀ-20 ਸੀਰੀਜ਼ ਖੇਡਣ ਲਈ ਜ਼ਿੰਬਾਬਵੇ ਪਹੁੰਚ ਗਈ ਹੈ। ਦੋਵੇਂ ਟੀਮਾਂ ਅੱਜ ਸ਼ਨੀਵਾਰ ਨੂੰ ਹਰਾਰੇ ਸਪੋਰਟਸ ਕਲੱਬ ‘ਚ ਪਹਿਲੇ ਟੀ-20 ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ। ਮੈਚ ਲਈ ਟਾਸ ਸ਼ਾਮ 4:00 ਵਜੇ ਹੋਵੇਗਾ ਅਤੇ 4:30 PM ਮੈਚ ਸ਼ੁਰੂ ਹੋਵੇਗਾ। ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਅਤੇ ਤੁਸ਼ਾਰ ਦੇਸ਼ਪਾਂਡੇ ਇਸ ਦੌਰੇ ‘ਤੇ ਆਪਣਾ ਅੰਤਰਰਾਸ਼ਟਰੀ ਡੈਬਿਊ ਕਰ ਸਕਦੇ ਹਨ।