Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ
ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ): ਬੀਸੀਸੀਆਈ ਨੇ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਲਰਾਉਂਡਰ ਰਵਿੰਦਰ ਜਡੇਜਾ ਦੀ ਫਿੱਟ ਹੋਣ ਤੋਂ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ। ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਕੁਮਾਰ ਰੈਡੀ ਕਵਾਡ੍ਰਿਸੈਪਸ ਦੀ ਸੱਟ ਤੋਂ ਠੀਕ ਨਾ ਹੋਣ ਕਾਰਨ ਟੀਮ ‘ਚ ਨਹੀਂ ਚੁਣੇ ਗਏ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਾਈ ਸੁਦਰਸ਼ਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਪਰ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਫਿਟਨੈਸ ‘ਤੇ ਨਿਰਭਰ ਕਰੇਗੀ।
ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ: ਸ਼ੁਭਮਨ ਗਿੱਲ (ਕਪਤਾਨ), ਕੇਐੱਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ (ਵਿਕਟਕੀਪਰ), ਸਾਈ ਸੁਦਰਸ਼ਨ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬਰਾੜ, ਦੇਵਦੱਤ ਪਡੀਕਲ, ਸਰਾਸ਼ ਜੈਨ।
ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੈਸਟ 15 ਅਗਸਤ ਤੋਂ ਗਾਲੇ ਵਿੱਚ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਟੈਸਟ 23 ਅਗਸਤ ਤੋਂ ਕੋਲੰਬੋ ਦੇ ਐਸਐਸਸੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ਵਿੱਚ ਭਾਰਤ ਦੀ ਪਹਿਲੀ ਵਿਦੇਸ਼ੀ ਟੈਸਟ ਲੜੀ ਹੋਵੇਗੀ। ਭਾਰਤ ਇਸ ਸਮੇਂ WTC ਪੁਆਇੰਟ ਟੇਬਲ ਵਿੱਚ ਪੰਜਵੇਂ ਸਥਾਨ ‘ਤੇ ਹੈ, ਜਦੋਂ ਕਿ ਸ਼੍ਰੀਲੰਕਾ ਛੇਵੇਂ ਸਥਾਨ ‘ਤੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























