Cricket : ਗੌਤਮ ਗੰਭੀਰ ਨੇ ਅਚਾਨਕ ਭਾਰਤੀ ਟੀਮ ਦਾ ਸਾਥ ਛੱਡਿਆ
ਇੰਗਲੈਂਡ ਤੋਂ ਵਾਪਸ ਭਾਰਤ ਪਰਤੇ

ਨਵੀ ਦਿੱਲੀ, 13 ਜੂਨ (ਵਿਸ਼ਵ ਵਾਰਤਾ): ਭਾਰਤੀ ਟੀਮ ਇਸ ਸਮੇਂ ਇੰਗਲੈਂਡ ਦੌਰੇ ‘ਤੇ ਹੈ। ਟੀਮ (Cricket) ਨੂੰ ਉੱਥੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਗੰਭੀਰ 6 ਜੂਨ ਨੂੰ ਬਾਕੀ ਟੀਮ ਦੇ ਨਾਲ ਇੰਗਲੈਂਡ ਲਈ ਰਵਾਨਾ ਹੋਏ ਸਨ। ਪਰ ਹੁਣ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਗੌਤਮ ਗੰਭੀਰ 20 ਜੂਨ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਭਾਰਤ ਵਾਪਸ ਆ ਗਏ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਟੀਮ ਨਵੇਂ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਇੰਗਲੈਂਡ ਵਿਰੁੱਧ ਖੇਡੇਗੀ।
ਮੀਡੀਆ ਰਿਪੋਰਟਾਂ ਅਨੁਸਾਰ, ਗੌਤਮ ਗੰਭੀਰ ਨੂੰ ਆਪਣੀ ਮਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਾਪਸ ਆਉਣਾ ਪਿਆ ਹੈ। ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਮਾਂ ਸੀਮਾ ਗੰਭੀਰ ਨੂੰ 11 ਜੂਨ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਇੰਗਲੈਂਡ ਦੌਰੇ ਤੋਂ ਵਿਚਕਾਰ ਹੀ ਵਾਪਸ ਆਉਣਾ ਪਿਆ। ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਗੌਤਮ ਗੰਭੀਰ ਜਲਦ ਟੀਮ ਵਿੱਚ ਦੁਬਾਰਾ ਸ਼ਾਮਲ ਹੋ ਸਕਦੇ ਹਨ।
ਦੱਸ ਦਈਏ ਕਿ ਸੀਰੀਜ਼ ਦਾ ਪਹਿਲਾ ਟੈਸਟ 20 ਜੂਨ ਨੂੰ ਲੀਡਜ਼ ਦੇ ਹੈਡਿੰਗਲੇ ਵਿੱਚ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਦੂਜਾ ਟੈਸਟ 2 ਤੋਂ 6 ਜੁਲਾਈ ਤੱਕ ਐਜਬੈਸਟਨ ਵਿੱਚ ਹੋਵੇਗਾ। ਤੀਜਾ ਟੈਸਟ 10 ਤੋਂ 14 ਜੁਲਾਈ ਤੱਕ ਲਾਰਡਜ਼ ਵਿੱਚ, ਚੌਥਾ 23 ਤੋਂ 27 ਜੁਲਾਈ ਤੱਕ ਓਲਡ ਟ੍ਰੈਫੋਰਡ ਵਿੱਚ ਅਤੇ ਪੰਜਵਾਂ ਅਤੇ ਆਖਰੀ ਟੈਸਟ 31 ਜੁਲਾਈ ਤੋਂ 4 ਅਗਸਤ ਤੱਕ ਓਵਲ ਵਿੱਚ ਖੇਡਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























