Commonwealth Games 2026 : ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ SILVER
ਨਵੀ ਦਿੱਲੀ, 1 ਅਗਸਤ 2026 (ਵਿਸ਼ਵ ਵਾਰਤਾ): ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦਾ ਅੱਜ 10ਵਾਂ ਦਿਨ ਹੈ। ਭਾਰਤੀ ਮੁੱਕੇਬਾਜ਼ ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਜਾਦੂਮਣੀ ਨੂੰ ਆਸਟ੍ਰੇਲੀਆ ਦੇ ਝਾਈ ਡਿਕਸਨ ਵਿਰੁੱਧ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਸਰਵਸੰਮਤ ਫੈਸਲੇ ਨਾਲ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜਾਦੂਮਣੀ ਨੇ ਪਹਿਲਾ ਰਾਊਂਡ ਸਪਲਿਟ ਫੈਸਲੇ ਨਾਲ ਆਪਣੇ ਨਾਮ ਕੀਤਾ ਸੀ, ਪਰ ਡਿਕਸਨ ਨੇ ਅਗਲੇ ਦੋਵਾਂ ਰਾਊਂਡਾਂ ਵਿੱਚ ਜ਼ੋਰਦਾਰ ਵਾਪਸੀ ਕੀਤੀ ਅਤੇ ਸੋਨ ਤਗਮਾ ਜਿੱਤਣ ਵਿੱਚ ਸਫਲ ਰਹੇ। ਜਾਦੂਮਣੀ ਤੋਂ ਪਹਿਲਾਂ ਭਾਰਤ ਨੂੰ ਪ੍ਰੀਤੀ ਅਤੇ ਜੈਸਮੀਨ ਨੇ ਬਾਕਸਿੰਗ ਵਿੱਚ ਸੋਨ ਤਗਮੇ ਦਿਵਾਏ ਸਨ। ਜਾਦੂਮਣੀ ਦੇ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤ ਨੇ ਬਾਕਸਿੰਗ ਵਿੱਚ ਹੁਣ ਤੱਕ ਤਿੰਨ ਤਗਮੇ ਆਪਣੇ ਨਾਮ ਕਰ ਲਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























