• Latest
  • Trending
ਲੁਧਿਆਣਾ ਵੈਸਟ – ਮੁੱਦਾ ਸਾਫ਼ ਹੈ – ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਹੰਕਾਰ: ਭਗਵੰਤ ਮਾਨ

ਲੁਧਿਆਣਾ ਵੈਸਟ – ਮੁੱਦਾ ਸਾਫ਼ ਹੈ – ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਹੰਕਾਰ: ਭਗਵੰਤ ਮਾਨ

1 year ago
NTA ਨੇ UGC-NET ਦਸੰਬਰ 2026 ਪ੍ਰੀਖਿਆ ਦਾ Subject-wise ਸ਼ਡਿਊਲ ਕੀਤਾ ਜਾਰੀ 

NTA ਨੇ UGC-NET ਦਸੰਬਰ 2026 ਪ੍ਰੀਖਿਆ ਦਾ Subject-wise ਸ਼ਡਿਊਲ ਕੀਤਾ ਜਾਰੀ 

11 minutes ago
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ

2 hours ago
ਭਾਰਤ ਅਤੇ ਇਟਲੀ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਹਿਮਤ

ਭਾਰਤ ਅਤੇ ਇਟਲੀ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਹਿਮਤ

3 hours ago
ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ: ਪ੍ਰਧਾਨ ਮੰਤਰੀ ਮੋਦੀ

ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ: ਪ੍ਰਧਾਨ ਮੰਤਰੀ ਮੋਦੀ

3 hours ago
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ 2025 ਦੇ ਸੀਜ਼ਨ ਨਾਲੋਂ ਵੀ ਵੱਧ ; CAQM ਵੱਲੋਂ 12 ਅਧਿਕਾਰੀਆਂ ਨੂੰ ਨੋਟਿਸ ਜਾਰੀ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ 2025 ਦੇ ਸੀਜ਼ਨ ਨਾਲੋਂ ਵੀ ਵੱਧ ; CAQM ਵੱਲੋਂ 12 ਅਧਿਕਾਰੀਆਂ ਨੂੰ ਨੋਟਿਸ ਜਾਰੀ

3 hours ago
ਤੇਜ਼ ਰਫ਼ਤਾਰ SUV ਦੀ ਆਟੋ-ਰਿਕਸ਼ਾ ਨਾਲ ਟੱਕਰ ; ਦੋ ਦੀ ਮੌਤ

ਤੇਜ਼ ਰਫ਼ਤਾਰ SUV ਦੀ ਆਟੋ-ਰਿਕਸ਼ਾ ਨਾਲ ਟੱਕਰ ; ਦੋ ਦੀ ਮੌਤ

4 hours ago
ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ; AQI 289 ਦਰਜ

ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ; AQI 289 ਦਰਜ

4 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
Canada ‘ਚੋਂ ਆਈ ਮੰਦਭਾਗੀ ਖ਼ਬਰ: 25 ਸਾਲਾ ਭਾਰਤੀ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼

Canada ‘ਚੋਂ ਆਈ ਮੰਦਭਾਗੀ ਖ਼ਬਰ: 25 ਸਾਲਾ ਭਾਰਤੀ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼

4 hours ago
National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ

National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ

4 hours ago
Punjab: ਹਾਈ ਕੋਰਟ ਨੇ PCS ਮੇਨਜ਼ ਦੀ ਭਰਤੀ ਪ੍ਰਕਿਰਿਆ ‘ਤੇ ਲਾਈ ਰੋਕ

Punjab: ਹਾਈ ਕੋਰਟ ਨੇ PCS ਮੇਨਜ਼ ਦੀ ਭਰਤੀ ਪ੍ਰਕਿਰਿਆ ‘ਤੇ ਲਾਈ ਰੋਕ

5 hours ago
Punjab: ਪਟਿਆਲਾ ਪੁਲ ਹਾਦਸੇ ਦੀ ਹੋਵੇਗੀ ਜਾਂਚ, ਦੋਸ਼ੀਆਂ ਦੀ ਤੈਅ ਹੋਵੇਗੀ ਜ਼ਿੰਮੇਵਾਰੀ: ਡੀਸੀ

Punjab: ਪਟਿਆਲਾ ਪੁਲ ਹਾਦਸੇ ਦੀ ਹੋਵੇਗੀ ਜਾਂਚ, ਦੋਸ਼ੀਆਂ ਦੀ ਤੈਅ ਹੋਵੇਗੀ ਜ਼ਿੰਮੇਵਾਰੀ: ਡੀਸੀ

5 hours ago
Hindi News
English News
Thursday, November 19, 2026
No Result
View All Result
19 °c
Chandigarh
19 ° Fri
19 ° Sat
20 ° Sun
19 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਲੁਧਿਆਣਾ ਵੈਸਟ – ਮੁੱਦਾ ਸਾਫ਼ ਹੈ – ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਹੰਕਾਰ: ਭਗਵੰਤ ਮਾਨ

June 7, 2025
in ਪੰਜਾਬ
ਲੁਧਿਆਣਾ ਵੈਸਟ – ਮੁੱਦਾ ਸਾਫ਼ ਹੈ – ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਹੰਕਾਰ: ਭਗਵੰਤ ਮਾਨ

*ਜਿਹੜੇ ਕੱਪੜਿਆਂ ਵਾਂਗੂ ਪਾਰਟੀਆਂ ਬਦਲਦੇ ਹਨ, ਉਹ ਤੁਹਾਡੀਆਂ ਵੋਟਾਂ ਲੈ ਕੇ ਵੀ ਬਦਲ ਜਾਣਗੇ: ਭਗਵੰਤ ਮਾਨ*

*ਮਾਨ ਨੇ ਸੰਜੀਵ ਅਰੋੜਾ ਲਈ ਕੀਤਾ ਚੋਣ ਪ੍ਰਚਾਰ – ਲੁਧਿਆਣਾ ਪੰਜਾਬ ਦਾ ਦਿਲ ਹੈ, ਜੇ ਦਿਲ ਨੂੰ ਸਹੀ ਰੱਖਣਾ ਤਾਂ ਉਸਨੂੰ ਚੁਣੋਂ ਜਿਸਦੇ ਦਿਲ ਵਿੱਚ ਲੁਧਿਆਣਾ ਹੈ*

CM Mann in Ludhiana West: It's a Clear Choice Between Pyaar and Hankaar

ਲੁਧਿਆਣਾ, 7 ਜੂਨ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਪੱਛਮੀ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਲਈ ਚੋਣ ਪ੍ਰਚਾਰ ਕੀਤਾ ਅਤੇ ਜਵਾਹਰ ਨਗਰ ਅਤੇ ਸਰਾਭਾ ਨਗਰ ਵਿੱਚ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਭਖਦੇ ਭਾਸ਼ਣਾਂ ਅਤੇ ਸਪੱਸ਼ਟ ਸੰਦੇਸ਼ ਦੇ ਨਾਲ, ਮਾਨ ਨੇ ਆਮ ਆਦਮੀ ਪਾਰਟੀ ਦੇ ਪਿਆਰ ਅਤੇ ਤਰੱਕੀ ਦੇ ਦ੍ਰਿਸ਼ਟੀਕੋਣ ਅਤੇ ਵਿਰੋਧੀ ਪਾਰਟੀਆਂ ਦੇ ਹੰਕਾਰ ਵਿਚਕਾਰ ਤਿੱਖੀ ਤੁਲਨਾ ਕੀਤੀ।

ਮਾਨ ਨੇ ਲੁਧਿਆਣਾ ਦੇ ਲੋਕਾਂ ਨੂੰ ਸੰਜੀਵ ਅਰੋੜਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ, “ਲੁਧਿਆਣਾ ਪੰਜਾਬ ਦਾ ਦਿਲ ਹੈ। ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਉਸ ਵਿਅਕਤੀ ਨੂੰ ਚੁਣੋ ਜਿਸ ਦੇ ਦਿਲ ਵਿੱਚ ਲੁਧਿਆਣਾ ਵੱਸਦਾ ਹੈ।” ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ‘ਤੇ ਨਿਸ਼ਾਨਾ ਸਾਧਦੇ ਹੋਏ, ਮਾਨ ਨੇ ਚੋਣ ਨੂੰ “ਪਿਆਰ ਅਤੇ ਹੰਕਾਰ” ਵਿਚਕਾਰ ਇੱਕ ਸਪੱਸ਼ਟ ਚੋਣ ਦੱਸਿਆ।

ਆਪਣੇ ਸੰਬੋਧਨ ਦੌਰਾਨ ਮਾਨ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ ਅਤੇ ਉਨ੍ਹਾਂ ‘ਤੇ ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਬਾਰ ਬਾਰ ਪਾਰਟੀਆਂ ਬਦਲਣ ਵਾਲੇ ਆਗੂਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ “ਜਿਹੜੇ ਕੱਪੜਿਆਂ ਵਾਂਗੂ ਪਾਰਟੀਆਂ ਬਦਲਦੇ ਹਨ, ਉਹ ਤੁਹਾਡੀਆਂ ਵੋਟਾਂ ਲੈ ਕੇ ਵੀ ਬਦਲ ਜਾਣਗੇ”।

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਵੀ ਚਾਨਣਾ ਪਾਇਆ, ਜਿਨ੍ਹਾਂ ਵਿੱਚ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਇਤਿਹਾਸਕ ਸੁਧਾਰਾਂ ਤੋਂ ਲੈ ਕੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਨੈੱਟਵਰਕਾਂ ‘ਤੇ ਸ਼ਿਕੰਜਾ ਕੱਸਣਾ ਸ਼ਾਮਲ ਹੈ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ‘ਆਪ’ ਪਾਰਦਰਸ਼ੀ ਅਤੇ ਲੋਕ-ਕੇਂਦਰਿਤ ਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾਵਾਂ ਦੀ ਗੱਲ ਕਰਦਿਆਂ ਰਾਜਨੀਤੀ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ ‘ਤੇ ਜ਼ੋਰ ਦਿੱਤਾ, ਜੋ ਮਹਿੰਗਾਈ ਦਾ ਅਸਲ ਪ੍ਰਭਾਵ ਨੂੰ ਸਮਝਦਿਆਂ ਹਨ। ਉਨ੍ਹਾਂ ਕਿਹਾ, “ਮਾਵਾਂ ਅਤੇ ਭੈਣਾਂ ਉਮੀਦ ਨਾਲ ਆਉਂਦੀਆਂ ਹਨ ਕਿਉਂਕਿ ਉਹ ਘਰ ਚਲਾਉਣ ਦੇ ਅਸਲ ਸੰਘਰਸ਼ਾਂ ਨੂੰ ਜਾਣਦੀਆਂ ਹਨ। ਤੁਹਾਡੇ ਬਿਨਾਂ, ਦੇਸ਼ ਵੀ ਨਹੀਂ ਚੱਲ ਸਕਦਾ।”

ਮਾਨ ਨੇ ਪਿਛਲੇ 70 ਸਾਲਾਂ ਦੌਰਾਨ ਵਿਰੋਧੀ ਧਿਰ ਦੇ ਕੁਸ਼ਾਸਨ ਦੀ ਆਲੋਚਨਾ ਕੀਤੀ, ਉਨ੍ਹਾਂ ‘ਤੇ ਨਸ਼ੇ ਫੈਲਾਉਣ ਅਤੇ ਤਸਕਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਖਾਸ ਤੌਰ ‘ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਨਿਸ਼ਾਨਾ ਬਣਾਇਆ, ਇੱਕ ਵਾਇਰਲ ਵੀਡੀਓ ਦਾ ਹਵਾਲਾ ਦਿੱਤਾ ਜਿਸ ਵਿੱਚ ਆਸ਼ੂ ਨੂੰ ਇੱਕ ਮਹਿਲਾ ਪ੍ਰਿੰਸੀਪਲ ਨਾਲ ਦੁਰਵਿਵਹਾਰ ਕਰਦੇ ਦੇਖਿਆ ਗਿਆ ਸੀ। ਮਾਨ ਨੇ ਸਵਾਲ ਕੀਤਾ “ਕੀ ਤੁਸੀਂ ਇਸੇ ਲਈ ਨੇਤਾ ਬਣੇ – ਗਾਲ੍ਹਾਂ ਕੱਢਣ ਲਈ?” ‘

ਉਨ੍ਹਾਂ ਨੇ ‘ਆਪ’ ਦੇ ਵੋਟਾਂ ਮੰਗਣ ਦੇ ਪਿਆਰ ਭਰੇ ਤਰੀਕੇ ਨੂੰ ਵਿਰੋਧੀਆਂ ਦੁਆਰਾ ਦਿਖਾਏ ਗਏ ਹੰਕਾਰ ਤੋਂ ਵੱਖਰਾ ਦੱਸਿਆ। ਔਰਤਾਂ ਪ੍ਰਤੀ ਇਸ ਤਰ੍ਹਾਂ ਦੇ ਨਿਰਾਦਰ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ, “ਅਜਿਹੇ ਗੁੰਡੇ ਕਦੇ ਸਾਡੀ ਮਜਬੂਰੀ ਸਨ, ਪਰ ਅੱਜ ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ।”

ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੋਟਿੰਗ ਮਸ਼ੀਨ ‘ਤੇ ਪਹਿਲੇ ਨੰਬਰ ‘ਤੇ ਸੂਚੀਬੱਧ ਹੋਵੇਗਾ, ਇਸ ਲਈ ਇਹ ਯਕੀਨੀ ਬਣਾਓ ਕਿ ਨਤੀਜੇ ਆਉਣ ਤੋਂ ਬਾਅਦ ਵੀ ਆਪ ਪਹਿਲੇ ਸਥਾਨ ‘ਤੇ ਹੋਵੇ। ਮਾਨ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਹੋਰ ਵਿਕਲਪਾਂ ਵੱਲ ਦੇਖ ਕੇ ਸਮਾਂ ਬਰਬਾਦ ਨਾ ਕਰਨ ਦੀ ਚੇਤਾਵਨੀ ਦਿੱਤੀ, ਕਿਹਾ, “ਪਹਿਲਾ ਬਟਨ ਦਬਾਓ ਅਤੇ ਵਾਪਸ ਆਓ,ਆਪਣੀਆਂ ਨਜ਼ਰਾਂ ਭ੍ਰਿਸ਼ਟ ਅਤੇ ਹੰਕਾਰੀ ਵਿਕਲਪਾਂ ‘ਤੇ ਨਾ ਪੈਣ ਦਿਓ।” ਉਨ੍ਹਾਂ ਵੋਟਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ, “ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ – ਆਪਣਾ ਕੰਮ 7:30 ਵਜੇ ਤੱਕ ਖਤਮ ਕਰ ਲਿਓ ਅਤੇ ਸਾਨੂੰ 19 ਤਰੀਕ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਦਿਓ।”

ਮਾਨ ਨੇ ਕਿਹਾ ਕਿ ਅਸੀਂ ਜੋ ਵਾਅਦਾ ਕਰਦੇ ਹਾਂ ਉਸ ਨੂੰ ਪੂਰਾ ਕਰਦੇ ਹਾਂ। ਉਨ੍ਹਾਂ ਕਿਹਾ “ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਮੈਂ ਵਾਅਦਾ ਕੀਤਾ ਸੀ ਕਿ ਮੋਹਿੰਦਰ ਭਗਤ ਤੁਹਾਡੀਆਂ ਮੰਗਾਂ ਕਾਗ਼ਜ਼ ‘ਤੇ ਲਿਖ ਕੇ ਮੇਰੇ ਕੋਲ ਲਿਆਉਣਗੇ, ਮੈਂ ਉਨ੍ਹਾਂ ‘ਤੇ ਦਸਤਖ਼ਤ ਕਰਾਂਗਾ ਅਤੇ ਮੈਂ ਉਸ ਵਾਅਦੇ ਨੂੰ ਪੂਰਾ ਕੀਤਾ, ਹੁਣ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਦੀਆਂ ਬੇਨਤੀਆਂ ਲਿਆਉਣਗੇ, ਅਤੇ ਮੈਂ ਉਨ੍ਹਾਂ ਨੂੰ ਪੂਰਾ ਕਰਾਂਗਾ।”

ਮਾਨ ਨੇ ਬਿਹਤਰ ਸਿੱਖਿਆ, ਵਿਸ਼ਵ ਪੱਧਰੀ ਸਕੂਲ, ਯੂਪੀਐਸਸੀ ਅਤੇ ਜੇਈਈ ਕੋਚਿੰਗ ਸੈਂਟਰ, ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ, ਉਦਯੋਗਿਕ ਵਿਕਾਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ‘ਆਪ’ ਦੇ ਸ਼ਾਸਨ ਮਾਡਲ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕਰਦਿਆਂ ਕਿਹਾ, “ਉਨ੍ਹਾਂ ਨੇ ਸਾਨੂੰ ਭਿਖਾਰੀ ਬਣਾ ਦਿੱਤਾ ਜਿਨ੍ਹਾਂ ਨੇ ਸਿਰਫ਼ ਆਪਣੇ ਪਰਿਵਾਰਾਂ ਲਈ ਸਭ ਕੁਝ ਕੀਤਾ ਜਦੋਂ ਕਿ ਅਸੀਂ (ਆਪ) ਇਸ ਪ੍ਰਣਾਲੀ ਨੂੰ ਬਦਲਣ ਲਈ ਰਾਜਨੀਤੀ ਵਿੱਚ ਆਏ।” ਨਿੱਜੀ ਹਮਲਿਆਂ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ “ਹਰ ਰੋਜ਼ ਸਵੇਰੇ, ਉਹ ਮੈਨੂੰ ਗਾਲ੍ਹਾਂ ਕੱਢਦੇ ਹਨ। ਕੀ ਮੈਂ ਪੰਜਾਬ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ? ਕੀ ਮੈਂ ਕਿਸੇ ਘੁਟਾਲੇ ਵਿੱਚ ਸ਼ਾਮਲ ਰਿਹਾ ਹਾਂ ਜਾਂ ਕਿਸੇ ਕਾਰੋਬਾਰ ਤੋਂ ਹਿੱਸਾ ਲਿਆ ਹੈ? ਮੇਰਾ ਇੱਕੋ ਇੱਕ ਹਿੱਸਾ ਸਿਰਫ਼ 3 ਕਰੋੜ ਪੰਜਾਬੀਆਂ ਦੇ ਦਰਦ ਵਿੱਚ ਹੈ।”

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੁਆਰਾ ਦੌਲਤ ਅਤੇ ਜਾਇਦਾਦ ਹਾਸਲ ਕਰਨ ਲਈ ਸੱਤਾ ਦੀ ਦੁਰਵਰਤੋਂ ਨੂੰ ਉਜਾਗਰ ਕੀਤਾ। ਉਨ੍ਹਾਂ ਨਾਮਜ਼ਦਗੀਆਂ ਦੌਰਾਨ ਹਲਫ਼ਨਾਮੇ ਦੀ ਪ੍ਰਕਿਰਿਆ ਵੱਲ ਇਸ਼ਾਰਾ ਕੀਤਾ, ਜਿੱਥੇ ਉਮੀਦਵਾਰ ਆਪਣੀਆਂ ਜਾਇਦਾਦਾਂ ਦਾ ਐਲਾਨ ਕਰਦੇ ਹਨ, ਉਨ੍ਹਾਂ ਕਿਹਾ, “ਜਦੋਂ ਮੈਂ 2014 ਵਿੱਚ ਆਪਣੇ ਕਾਗ਼ਜ਼ ਦਾਖਲ ਕੀਤੇ ਸਨ, ਤਾਂ ਮੇਰੀ ਜਾਇਦਾਦ 2012 ਤੋਂ ਵੀ ਘੱਟ ਗਈ ਸੀ। 2017 ਵਿੱਚ, ਇਹ 2014 ਤੋਂ ਘੱਟ ਸੀ, ਅਤੇ ਫਿਰ 2022 ਵਿੱਚ, ਇਹ 2017 ਤੋਂ ਘੱਟ ਗਈ।” ਉਨ੍ਹਾਂ ਸਵਾਲ ਕੀਤਾ ਕਿ ਅਕਾਲੀ ਅਤੇ ਕਾਂਗਰਸੀ ਆਗੂ ਹਰ ਰੋਜ਼ ਅਮੀਰ ਕਿਵੇਂ ਹੁੰਦੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ, “ਕਿਉਂਕਿ ਉਹ ਕਾਰੋਬਾਰਾਂ ਵਿੱਚ ਹਿੱਸੇ ਦੀ ਮੰਗ ਕਰਦੇ ਹਨ ਅਤੇ ਘੁਟਾਲੇ ਕਰਦੇ ਹਨ।”

ਮਾਨ ਨੇ ਨਸ਼ਾ ਫੈਲਾਉਣ ਅਤੇ ਪੰਜਾਬ ਨੂੰ ਬਰਬਾਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਨਿੰਦਾ ਕਰਦੇ ਹੋਏ ਕਿਹਾ, “ਉਨ੍ਹਾਂ ਨੇ ਘਰ-ਘਰ ਨਸ਼ੇ ਵੰਡੇ ਅਤੇ ਸਾਡੇ ਸੂਬੇ ਨੂੰ ਬਰਬਾਦ ਕਰ ਦਿੱਤਾ। ਅਸੀਂ ਨਸ਼ਿਆਂ ਵਿਰੁੱਧ ਜੰਗ ਛੇੜੀ ਹੈ ਅਤੇ ਤੁਸੀਂ ਪੰਜਾਬ ਵਿੱਚੋਂ ਇਸ ਦਾਗ਼ ਨੂੰ ਖ਼ਤਮ ਕਰਨ ਲਈ ਇਸ ਲੜਾਈ ਦਾ ਸਮਰਥਨ ਕਰ ਰਹੇ ਹੋ। ਇਕੱਠੇ ਮਿਲ ਕੇ, ਅਸੀਂ ਆਪਣੇ ਸੂਬੇ ਨੂੰ ਇਸ ਬੁਰਾਈ ਤੋਂ ਮੁਕਤ ਕਰਾਂਗੇ।”

ਮਾਨ ਨੇ ਵੋਟਰਾਂ ਨੂੰ ਭ੍ਰਿਸ਼ਟ ਆਗੂਆਂ ਬਾਰੇ ਚੇਤਾਵਨੀ ਦਿੱਤੀ ਜੋ ਜਨਤਾ ਦੇ ਚੋਰੀ ਕੀਤੇ ਪੈਸੇ ਨਾਲ ਵੋਟਾਂ ਖ਼ਰੀਦਦੇ ਹਨ ਪਰ ਫਿਰ ਪੰਜ ਸਾਲ ਨਜ਼ਰ ਨਹੀਂ ਆਉਂਦੇ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੈਸੇ ਦੇਣ ਤਾਂ ਲੈ ਲਿਓ, ਪਰ 19 ਤਰੀਕ ਨੂੰ ਸਿਰਫ਼ “ਝਾੜੂ” ਨੂੰ ਵੋਟ ਪਾਓ। ਮਾਨ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਸਸ਼ਕਤ ਬਣਾਓ ਜੋ ਆਮ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਕੰਮ ਕਰਨਗੇ ਅਤੇ ਉਨ੍ਹਾਂ ਦਾ ਅਪਮਾਨ ਨਹੀਂ ਕਰਨਗੇ ਜਾਂ ਉਨ੍ਹਾਂ ਦਾ ਭਵਿੱਖ ਬਰਬਾਦ ਨਹੀਂ ਕਰਨਗੇ।

ਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਪੜ੍ਹੇ-ਲਿਖੇ ਬੱਚਿਆਂ ਦਾ ਭਵਿੱਖ ਖ਼ੁਦ ਤੈਅ ਕਰੋ, ਕਿ ਤੁਸੀਂ ਉਨ੍ਹਾਂ ਦੀ ਕਿਸਮਤ ਉਨ੍ਹਾਂ ਦੇ ਹੱਥਾਂ ਵਿੱਚ ਦੇਣੀ ਹੈ ਜੋ ਨਤੀਜੇ ਦਿੰਦੇ ਹਨ ਜਾਂ ਉਨ੍ਹਾਂ ਦੇ ਜੋ ਦੁਰਵਿਵਹਾਰ ਕਰਦੇ ਹਨ। ਨਿਆਂ ਅਤੇ ਅਧਿਕਾਰਾਂ ਪ੍ਰਤੀ ਪਾਰਟੀ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਯਾਦ ਦਿਵਾਇਆ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਨਿਰਪੱਖਤਾ ਲਈ ਇਹ ਲੜਾਈ ਸ਼ੁਰੂ ਕੀਤੀ ਸੀ।

ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਮੋਹਿੰਦਰ ਭਗਤ ਦੀ 37,000 ਵੋਟਾਂ ਨਾਲ ਜਿੱਤ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਲੁਧਿਆਣਾ ਵੈਸਟ ਤੋਂ 47,000 ਵੋਟਾਂ ਨਾਲ ਜਿੱਤਣ ਦਾ ਭਰੋਸਾ ਪ੍ਰਗਟਾਇਆ। ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੀ ਅਸਲ ਨਿਰਾਸ਼ਾ ਇਹ ਹੈ ਕਿ ਅੱਜ ਸਾਡੇ ਵਰਗੇ ਆਮ ਲੋਕ ਸੱਤਾ ਦੇ ਅਹੁਦਿਆਂ ‘ਤੇ ਬਿਰਾਜਮਾਨ ਹਨ ਜਿੱਥੇ ਪਹਿਲਾਂ ਸਿਰਫ਼ ਉਨ੍ਹਾਂ ਦੇ ਆਪਣੇ ਬੱਚੇ ਹੀ ਰਾਜ ਕਰਦੇ ਸਨ।

ਮਾਨ ਨੇ ਅਖੀਰ ਵਿੱਚ ਕਿਹਾ, “ਇਹ ਚੋਣ ਸਿਰਫ਼ ਇੱਕ ਪ੍ਰਤੀਨਿਧੀ ਚੁਣਨ ਦੀ ਨਹੀਂ ਹੈ, ਸਗੋਂ ਲੁਧਿਆਣਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਹੈ। ਇਮਾਨਦਾਰ ਅਗਵਾਈ ਹੇਠ ਲੁਧਿਆਣਾ ਨੂੰ ਅੱਗੇ ਵਧਾਉਣ ਲਈ ਸੰਜੀਵ ਅਰੋੜਾ ਨੂੰ ਵੋਟ ਦਿਓ।”

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

NTA ਨੇ UGC-NET ਦਸੰਬਰ 2026 ਪ੍ਰੀਖਿਆ ਦਾ Subject-wise ਸ਼ਡਿਊਲ ਕੀਤਾ ਜਾਰੀ 

NTA ਨੇ UGC-NET ਦਸੰਬਰ 2026 ਪ੍ਰੀਖਿਆ ਦਾ Subject-wise ਸ਼ਡਿਊਲ ਕੀਤਾ ਜਾਰੀ 

by Navjot
November 19, 2026
0

  ਨਵੀਂ ਦਿੱਲੀ, 19 ਨਵੰਬਰ (ਵਿਸ਼ਵ ਵਾਰਤਾ) ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਵੀਰਵਾਰ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਨੈਸ਼ਨਲ ਐਲੀਜੀਬਿਲਿਟੀ ਟੈਸਟ (UGC-NET)...

ਭਾਰਤ ਅਤੇ ਇਟਲੀ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਹਿਮਤ

ਭਾਰਤ ਅਤੇ ਇਟਲੀ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਹਿਮਤ

by Navjot
November 19, 2026
0

ਨਵੀਂ ਦਿੱਲੀ, 19 ਨਵੰਬਰ (ਵਿਸ਼ਵ ਵਾਰਤਾ) - ਵਣਜ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਇਟਲੀ ਦੇ ਉਪ ਪ੍ਰਧਾਨ...

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ 2025 ਦੇ ਸੀਜ਼ਨ ਨਾਲੋਂ ਵੀ ਵੱਧ ; CAQM ਵੱਲੋਂ 12 ਅਧਿਕਾਰੀਆਂ ਨੂੰ ਨੋਟਿਸ ਜਾਰੀ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ 2025 ਦੇ ਸੀਜ਼ਨ ਨਾਲੋਂ ਵੀ ਵੱਧ ; CAQM ਵੱਲੋਂ 12 ਅਧਿਕਾਰੀਆਂ ਨੂੰ ਨੋਟਿਸ ਜਾਰੀ

by Navjot
November 19, 2026
0

ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ) - ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਅਧਿਕਾਰੀਆਂ ਵੱਲੋਂ ਲਗਾਤਾਰ...

ਤੇਜ਼ ਰਫ਼ਤਾਰ SUV ਦੀ ਆਟੋ-ਰਿਕਸ਼ਾ ਨਾਲ ਟੱਕਰ ; ਦੋ ਦੀ ਮੌਤ

ਤੇਜ਼ ਰਫ਼ਤਾਰ SUV ਦੀ ਆਟੋ-ਰਿਕਸ਼ਾ ਨਾਲ ਟੱਕਰ ; ਦੋ ਦੀ ਮੌਤ

by Navjot
November 19, 2026
0

ਨਵੀਂ ਦਿੱਲੀ, 19 ਨਵੰਬਰ (ਵਿਸ਼ਵ ਵਾਰਤਾ) - ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ SUV (ਐਸ.ਯੂ.ਵੀ.) ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

NTA ਨੇ UGC-NET ਦਸੰਬਰ 2026 ਪ੍ਰੀਖਿਆ ਦਾ Subject-wise ਸ਼ਡਿਊਲ ਕੀਤਾ ਜਾਰੀ 

NTA ਨੇ UGC-NET ਦਸੰਬਰ 2026 ਪ੍ਰੀਖਿਆ ਦਾ Subject-wise ਸ਼ਡਿਊਲ ਕੀਤਾ ਜਾਰੀ 

by Navjot
November 19, 2026
0

  ਨਵੀਂ ਦਿੱਲੀ, 19 ਨਵੰਬਰ (ਵਿਸ਼ਵ ਵਾਰਤਾ) ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਵੀਰਵਾਰ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਨੈਸ਼ਨਲ ਐਲੀਜੀਬਿਲਿਟੀ ਟੈਸਟ (UGC-NET)...

Most Popular

Cricket : ਸ਼ੇਫਾਲੀ ਵਰਮਾ ਖਿਲਾਫ ਆਈਸੀਸੀ ਦੀ ਵੱਡੀ ਕਾਰਵਾਈ

Cricket : ਸ਼ੇਫਾਲੀ ਵਰਮਾ ਖਿਲਾਫ ਆਈਸੀਸੀ ਦੀ ਵੱਡੀ ਕਾਰਵਾਈ

by Jaspreet Kaur
1 month ago
0

Cricket : ਸ਼ੇਫਾਲੀ ਵਰਮਾ ਖਿਲਾਫ ਆਈਸੀਸੀ ਦੀ ਵੱਡੀ ਕਾਰਵਾਈ ਚੰਡੀਗੜ੍ਹ, 20 ਅਕਤੂਬਰ 2026 (ਵਿਸ਼ਵ ਵਾਰਤਾ): ਭਾਰਤੀ ਆਲਰਾਊਂਡਰ ਸ਼ੇਫਾਲੀ ਵਰਮਾ 'ਤੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 