CM ਮਾਨ ਨੇ ਮਾਵਾਂ-ਭੈਣਾਂ ਤੇ ਧੀਆਂ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਦੀਆਂ ਦਿੱਤੀਆਂ ਮੁਬਾਰਕਾਂ
– ਬਜਟ ਸੈਸ਼ਨ ਦੌਰਾਨ ਮਾਵਾਂ-ਭੈਣਾਂ ਅਤੇ ਧੀਆਂ ਲਈ ਇੱਕ ਵੱਡੀ ਖੁਸ਼ਖਬਰੀ ਵੀ ਲੈ ਕੇ ਆ ਰਹੇ ਹਾਂ – CM ਮਾਨ
ਚੰਡੀਗੜ੍ਹ, 8 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 8 ਮਾਰਚ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਦੀਆਂ ਮਾਵਾਂ-ਭੈਣਾਂ ਤੇ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਬਜਟ ਸੈਸ਼ਨ ਦੌਰਾਨ ਮਾਵਾਂ-ਭੈਣਾਂ ਅਤੇ ਧੀਆਂ ਲਈ ਇੱਕ ਵੱਡੀ ਖੁਸ਼ਖਬਰੀ ਵੀ ਲੈ ਕੇ ਆ ਰਹੇ ਹਾਂ।
ਉਨ੍ਹਾਂ ਨੇ ‘X’ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਪੰਜਾਬ ਅਤੇ ਦੇਸ਼-ਵਿਦੇਸ਼ਾਂ ‘ਚ ਵਸਦੀਆਂ ਸਭਨਾ ਮਾਵਾਂ-ਭੈਣਾਂ ਤੇ ਧੀਆਂ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਦੀਆਂ ਬਹੁਤ-ਬਹੁਤ ਮੁਬਾਰਕਾਂ, ਮੈਂ ਹਰ ਉਸ ਧੀ ਅਤੇ ਭੈਣ ਨੂੰ ਸਲਾਮ ਕਰਦਾ ਹਾਂ, ਜੋ ਆਪਣੀ ਮਿਹਨਤ ਤੇ ਹਿੰਮਤ ਸਦਕਾ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰ ਰਹੀਆਂ ਹਨ। ਮੇਰਾ ਸਿਜਦਾ ਉਨ੍ਹਾਂ ਮਾਵਾਂ ਨੂੰ ਵੀ ਜੋ ਸਾਨੂੰ ਕਦੇ ਭੁੱਖੇ ਢਿੱਡ ਸੌਣ ਨਹੀਂ ਦਿੰਦੀਆਂ। ਪੀਰਾਂ-ਪੈਗੰਬਰਾਂ ਤੇ ਸੂਰਬੀਰ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀ ਸੇਵਾ ਲਈ ਮੈਂ ਹਰ ਪਲ ਹਾਜ਼ਰ ਹਾਂ।
ਪੰਜਾਬ ਦੀ ਤਰੱਕੀ ਔਰਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਨ ਨਾਲ ਹੀ ਸੰਭਵ ਹੈ। ਤੁਹਾਨੂੰ ਹਰ ਪੱਖੋਂ ਆਤਮ-ਨਿਰਭਰ ਬਣਾਉਣ ਦੀ ਸਾਡੀ ਵਚਨਬੱਧਤਾ ਹੈ, ਅੱਜ ਬਜਟ ਸੈਸ਼ਨ ਦੌਰਾਨ ਮਾਵਾਂ-ਭੈਣਾਂ ਅਤੇ ਧੀਆਂ ਲਈ ਇੱਕ ਵੱਡੀ ਖੁਸ਼ਖਬਰੀ ਵੀ ਲੈ ਕੇ ਆ ਰਹੇ ਹਾਂ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























