China K Visa : ਅਮਰੀਕਾ ਦੇ H-1B ਵੀਜ਼ਾ ਨੂੰ ਟੱਕਰ ਦੇਣ ਲਈ ਚੀਨ ਲਿਆਇਆ K ਵੀਜ਼ਾ
ਜਾਣੋ ਕਿਹੜੇ ਲੋਕਾਂ ਲਈ ਖੁੱਲੇ ਦਰਵਾਜੇ?
ਨਵੀ ਦਿੱਲੀ, 22 ਸਤੰਬਰ 2025 (ਵਿਸ਼ਵ ਵਾਰਤਾ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀ H-1B ਵੀਜ਼ਾ ਫੀਸ ਵਧਾ ਕੇ $100,000 ਕਰ ਦਿੱਤੀ ਹੈ, ਉਨ੍ਹਾਂ ਦੇ ਇਸ ਫੈਸਲੇ ਨੇ ਤਕਨੀਕੀ ਅਤੇ ਆਈਟੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸ ਵਿਚਾਲੇ ਹੀ ਚੀਨ ਨੇ ਦੁਨੀਆ ਭਰ ਦੇ ਟੈਲੇੰਟ ਨੂੰ ਆਕਰਸ਼ਿਤ ਕਰਨ ਲਈ “ਕੇ-ਵੀਜ਼ਾ” (China K Visa) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸਨੂੰ ਅਮਰੀਕਾ ਦੇ H-1B ਵੀਜ਼ੇ ਦੇ ਵਿਕਲਪ ਵਜੋਂ ਦੱਸਿਆ ਜਾ ਰਿਹਾ ਹੈ। ਨਵਾਂ ਵੀਜ਼ਾ 1 ਅਕਤੂਬਰ, 2025 ਤੋਂ ਲਾਗੂ ਹੋਵੇਗਾ।
ਰਿਪੋਰਟਸ ਮੁਤਾਬਿਕ ਕੇ-ਵੀਜ਼ਾ ਉਨ੍ਹਾਂ ਨੌਜਵਾਨ ਅਤੇ ਹੁਨਰਮੰਦ ਪੇਸ਼ੇਵਰਾਂ ਲਈ ਹੈ ਜੋ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਗਣਿਤ) ਖੇਤਰ ਵਿੱਚ ਹਨ ਅਤੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਜਾਂ ਵਰਤਮਾਨ ਵਿੱਚ ਕਿਸੇ ਪ੍ਰਸਿੱਧ ਯੂਨੀਵਰਸਿਟੀ ਜਾਂ ਖੋਜ ਸੰਸਥਾ ਵਿੱਚ ਪੜ੍ਹ ਰਹੇ ਹਨ ਜਾਂ ਰਿਸਰਚ ਕਰ ਰਹੇ ਹਨ। ਬਿਨੈਕਾਰਾਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ। ਹੋਰ ਵੇਰਵੇ ਚੀਨੀ ਦੂਤਾਵਾਸਾਂ ਅਤੇ ਕੌਂਸਲੇਟਾਂ ਦੁਆਰਾ ਜਾਰੀ ਕੀਤੇ ਜਾਣਗੇ। ਚੀਨੀ ਸਰਕਾਰ ਨੇ ਅਗਸਤ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਚੀਨ ਇਸ ਵੇਲੇ 12 ਤਰ੍ਹਾਂ ਦੇ ਵੀਜ਼ੇ ਜਾਰੀ ਕਰਦਾ ਹੈ। ਵਰਤਮਾਨ ਵਿੱਚ ਚੀਨ ਵਿੱਚ ਕੰਮ ਕਰਨ ਲਈ R-ਵੀਜ਼ਾ ਅਤੇ Z-ਵੀਜ਼ਾ ਵਰਤੇ ਜਾਂਦੇ ਹਨ। Z-ਵੀਜ਼ਾ ਇੱਕ ਸਾਲ ਲਈ ਵੈਧ ਹੁੰਦੇ ਹਨ। R-ਵੀਜ਼ਾ ਲਈ ਕੋਈ ਫੀਸ ਨਹੀਂ ਹੈ, ਪਰ ਅਰਜ਼ੀ ਪ੍ਰਕਿਰਿਆ ਲੰਬੀ ਅਤੇ ਗੁੰਝਲਦਾਰ ਹੈ। K ਵੀਜ਼ਾ ਵਿਦੇਸ਼ੀਆਂ ਨੂੰ ਚੀਨ ਵਿੱਚ ਲੰਬੇ ਸਮੇਂ ਲਈ ਰਹਿਣ ਦੀ ਆਗਿਆ ਦਿੰਦਾ ਹੈ, ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਿੰਨੇ ਸਮੇਂ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























