• Latest
  • Trending
ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

4 months ago
International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

24 minutes ago
Punjab: ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਪਹੁੰਚੀ ਮਾਨਸਾ, ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ

Punjab: ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਪਹੁੰਚੀ ਮਾਨਸਾ, ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
IPL: ਪੰਜਾਬ ਅਤੇ ਮੁੰਬਈ ਜਲਦ ਹੀ ਕਰ ਸਕਦੇ ਹਨ ਹਾਰਦਿਕ-ਅਰਸ਼ਦੀਪ ਨੂੰ ਆਪਸ ‘ਚ ਟ੍ਰੇਡ, ਬਸ ਰਸਮੀ ਕਾਰਵਾਈਆਂ ਬਾਕੀ

IPL: ਪੰਜਾਬ ਅਤੇ ਮੁੰਬਈ ਜਲਦ ਹੀ ਕਰ ਸਕਦੇ ਹਨ ਹਾਰਦਿਕ-ਅਰਸ਼ਦੀਪ ਨੂੰ ਆਪਸ ‘ਚ ਟ੍ਰੇਡ, ਬਸ ਰਸਮੀ ਕਾਰਵਾਈਆਂ ਬਾਕੀ

2 hours ago
Punjab: ਕ੍ਰਿਕਟਰ ਅਭਿਸ਼ੇਕ ਸ਼ਰਮਾ ਦਰਬਾਰ ਸਾਹਿਬ ਹੋਏ ਨਤਮਸਤਕ

Punjab: ਕ੍ਰਿਕਟਰ ਅਭਿਸ਼ੇਕ ਸ਼ਰਮਾ ਦਰਬਾਰ ਸਾਹਿਬ ਹੋਏ ਨਤਮਸਤਕ

2 hours ago
Punjab Weather: ਪੜ੍ਹੋ ਅੱਜ ਦੀਵਾਲੀ ਵਾਲੇ ਦਿਨ ਕਿਹੋ-ਜਿਹਾ ਰਹੇਗਾ ਸੂਬੇ ਦਾ ਮੌਸਮ ?

Punjab Weather: ਪੜ੍ਹੋ ਅੱਜ ਦੀਵਾਲੀ ਵਾਲੇ ਦਿਨ ਕਿਹੋ-ਜਿਹਾ ਰਹੇਗਾ ਸੂਬੇ ਦਾ ਮੌਸਮ ?

3 hours ago
Cricket: ਅੰਡਰ-19 ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਖਿਲਾਫ਼ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

Cricket: ਅੰਡਰ-19 ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਖਿਲਾਫ਼ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

3 hours ago
Punjab: CM ਭਗਵੰਤ ਮਾਨ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

Punjab: CM ਭਗਵੰਤ ਮਾਨ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

4 hours ago
Cricket; ਅੰਡਰ-19 ਏਸ਼ੀਆ ਕੱਪ: ਅੱਜ ਦੀਵਾਲੀ ਵਾਲੇ ਦਿਨ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਂਮੁਕਾਬਲਾ

Cricket; ਅੰਡਰ-19 ਏਸ਼ੀਆ ਕੱਪ: ਅੱਜ ਦੀਵਾਲੀ ਵਾਲੇ ਦਿਨ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਂਮੁਕਾਬਲਾ

4 hours ago
International: ਅਮਰੀਕੀ ਫੌਜ ਵੱਲੋਂ ਓਮਾਨ ਦੀ ਖਾੜੀ ‘ਚ ਵਪਾਰਕ ਜਹਾਜ਼ ‘ਤੇ ਹਮਲਾ

International: ਅਮਰੀਕੀ ਫੌਜ ਵੱਲੋਂ ਓਮਾਨ ਦੀ ਖਾੜੀ ‘ਚ ਵਪਾਰਕ ਜਹਾਜ਼ ‘ਤੇ ਹਮਲਾ

5 hours ago
Punjab Breaking: ਪੁਲਿਸ ਨੇ ਗੈਂਗਸਟਰ ਗੁਰਵਿੰਦਰ ਨੂੰ ਇਥੋਪੀਆ ਤੋਂ ਡਿਪੋਰਟ ਕਰਕੇ ਲਿਆਂਦਾ ਪੰਜਾਬ

Punjab Breaking: ਪੁਲਿਸ ਨੇ ਗੈਂਗਸਟਰ ਗੁਰਵਿੰਦਰ ਨੂੰ ਇਥੋਪੀਆ ਤੋਂ ਡਿਪੋਰਟ ਕਰਕੇ ਲਿਆਂਦਾ ਪੰਜਾਬ

5 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Hindi News
English News
Sunday, November 8, 2026
No Result
View All Result
27 °c
Chandigarh
22 ° Mon
23 ° Tue
23 ° Wed
23 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

’ਟੂੰ ਟੂੰ’ ਦੀ ਧੁਨ ਪੂਰੇ ਪੰਜਾਬ ਵਿੱਚ ਗੂੰਜ ਰਹੀ ਹੈ

July 10, 2026
in ਖਬਰਾਂ, ਪੰਜਾਬ
ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

PUNJAB CM

ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

ਲਾਭਪਾਤਰੀ ਹਾਸੇ ਅਤੇ ਰਚਨਾਤਮਕਤਾ ਦੇ ਜ਼ਰੀਏ ਇਸ ਯੋਜਨਾ ਨੂੰ ਦੇ ਰਹੇ ਹਨ ਨਵੀਂ ਪਛਾਣ

’ਟੂੰ ਟੂੰ’ ਦੀ ਧੁਨ ਪੂਰੇ ਪੰਜਾਬ ਵਿੱਚ ਗੂੰਜ ਰਹੀ ਹੈ

ਚੰਡੀਗੜ੍ਹ, 10 ਜੁਲਾਈ 2026 (ਵਿਸ਼ਵ ਵਾਰਤਾ):- ਜਾਣੀ-ਪਛਾਣੀ ਨੋਟੀਫਿਕੇਸ਼ਨ ਧੁਨ ‘‘ਟੂੰ ਟੂੰ’’ ਹੁਣ ਪੰਜਾਬ ਵਿੱਚ ਸਿਰਫ਼ ਇੱਕ ਮੋਬਾਈਲ ਅਲਰਟ ਨਹੀਂ ਰਹੀ, ਬਲਕਿ ਇਹ ਹਜ਼ਾਰਾਂ ਅਜਿਹੀਆਂ ਸੋਸ਼ਲ ਮੀਡੀਆ ਰੀਲਾਂ ਦਾ ਹਿੱਸਾ ਬਣ ਚੁੱਕੀ ਹੈ, ਜੋ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਨਾਲ ਜੁੜੀਆਂ ਹੋਈਆਂ ਹਨ। ਪਿੰਡਾਂ ਦੇ ਵਿਹੜਿਆਂ ਤੋਂ ਲੈ ਕੇ ਭੀੜ-ਭੜੱਕੇ ਵਾਲੇ ਸ਼ਹਿਰਾਂ ਤੱਕ, ਔਰਤਾਂ ਗੁਣਗੁਣਾ ਰਹੀਆਂ ਹਨ, ਨੱਚ ਰਹੀਆਂ ਹਨ, ਹਾਸੇ-ਮਜ਼ਾਕ ਕਰ ਰਹੀਆਂ ਹਨ ਅਤੇ ਇਸ ਯੋਜਨਾ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕਰ ਰਹੀਆਂ ਹਨ। ਇੱਕ ਭਲਾਈ ਯੋਜਨਾ ਨੂੰ ਉਨ੍ਹਾਂ ਨੇ ਆਪਣੀ ਸੂਝ-ਬੂਝ ਨਾਲ ਇੱਕ ਵੱਡੇ ਡਿਜੀਟਲ ਟ੍ਰੈਂਡ ਵਿੱਚ ਬਦਲ ਦਿੱਤਾ ਹੈ।

ਸਰਕਾਰੀ ਭਲਾਈ ਪ੍ਰੋਗਰਾਮਾਂ ਬਾਰੇ ਆਮ ਤੌਰ ’ਤੇ ਨੀਤੀਗਤ ਐਲਾਨਾਂ, ਬਜਟ ਵੰਡ, ਲਾਭਪਾਤਰੀਆਂ ਦੀ ਗਿਣਤੀ ਅਤੇ ਅਧਿਕਾਰਤ ਪ੍ਰਚਾਰ ਮੁਹਿੰਮਾਂ ਰਾਹੀਂ ਹੀ ਗੱਲ ਕੀਤੀ ਜਾਂਦੀ ਹੈ। ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਕਿ ਲਾਭਪਾਤਰੀ ਖੁਦ ਕਿਸੇ ਯੋਜਨਾ ਦੀ ਪਛਾਣ ਬਣਾਉਣ ਅਤੇ ਉਸ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ। ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੇ ਇਸ ਰਵਾਇਤੀ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

ਪੂਰੇ ਪੰਜਾਬ ਵਿੱਚ ਔਰਤਾਂ ਹਾਸੇ-ਮਜ਼ਾਕ ਵਾਲੀਆਂ ਰੀਲਾਂ, ਡਾਂਸ ਵੀਡੀਓਜ਼, ਲਿਪ-ਸਿੰਕ ਵੀਡੀਓਜ਼ ਅਤੇ ਇਸ ਯੋਜਨਾ ਤੋਂ ਪ੍ਰੇਰਿਤ ਰਚਨਾਤਮਕ ਪੋਸਟਾਂ ਬਣਾ ਰਹੀਆਂ ਹਨ। ਉਨ੍ਹਾਂ ਨੇ ਇਸ ਸਰਕਾਰੀ ਪਹਿਲਕਦਮੀ ਨੂੰ ਜ਼ਮੀਨੀ ਪੱਧਰ ’ਤੇ ਇੱਕ ਸਫ਼ਲ ਸੋਸ਼ਲ ਮੀਡੀਆ ਮੁਹਿੰਮ ਦਾ ਰੂਪ ਦੇ ਦਿੱਤਾ ਹੈ।

ਇਸ ਟ੍ਰੈਂਡ ਨੂੰ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਕੁਦਰਤੀ (ਆਰਗੈਨਿਕ) ਹੈ। ਇਸ ਵਿੱਚ ਨਾ ਤਾਂ ਕੋਈ ਸੈਲਿਬ੍ਰਿਟੀ ਐਂਡੋਰਸਮੈਂਟ ਹੈ ਅਤੇ ਨਾ ਹੀ ਭੁਗਤਾਨ ਕੀਤੇ (ਪੇਡ) ਇਨਫਲੂਐਂਸਰ ਇਸ ਨੂੰ ਅੱਗੇ ਵਧਾ ਰਹੇ ਹਨ। ਲਾਭਪਾਤਰੀ ਖੁਦ ਟ੍ਰੈਂਡਿੰਗ ਆਡੀਓ ਟ੍ਰੈਕਸ, ਲੋਕਪ੍ਰਿਯ ਰੀਲ ਫਾਰਮੈਟ ਅਤੇ ਰੋਜ਼ਾਨਾ ਜੀਵਨ ਦੇ ਹਾਸੇ-ਠੱਠੇ ਰਾਹੀਂ ਆਪਣੀ ਖੁਸ਼ੀ ਅਤੇ ਅਨੁਭਵ ਆਪਣੀ ਮਾਂ-ਬੋਲੀ ਵਿੱਚ ਸਾਂਝੇ ਕਰ ਰਹੀਆਂ ਹਨ। ਇਸ ਨਾਲ ਇਸ ਡਿਜੀਟਲ ਕੰਟੈਂਟ ਨੂੰ ਇੱਕ ਵੱਖਰਾ ਪੰਜਾਬੀ ਰੰਗ ਮਿਲਿਆ ਹੈ। ਇਹ ਵੀਡੀਓਜ਼ ਦੋਸਤਾਂ ਅਤੇ ਪਰਿਵਾਰਾਂ ਵਿੱਚ ਤੇਜ਼ੀ ਨਾਲ ਸਾਂਝੀਆਂ ਹੋ ਰਹੀਆਂ ਹਨ ਅਤੇ “ਟੂੰ ਟੂੰ” ਦੀ ਧੁਨ ਹੁਣ ਘਰਾਂ, ਗਲੀਆਂ ਅਤੇ ਬਾਜ਼ਾਰਾਂ ਵਿੱਚ ਆਮ ਸੁਣਾਈ ਦੇ ਰਹੀ ਹੈ।

ਇਸ ਮੁਹਿੰਮ ਦੌਰਾਨ ਔਰਤਾਂ ਇਸ ਯੋਜਨਾ ਦਾ ਸਭ ਤੋਂ ਪ੍ਰਭਾਵਸ਼ਾਲੀ ਸੁਨੇਹਾ ਪਹੁੰਚਾਉਣ ਵਾਲਾ ਮਾਧਿਅਮ ਬਣ ਗਈਆਂ ਹਨ। ਉਹ ਆਪਣੇ ਸਮਾਜਿਕ ਘੇਰੇ ਵਿੱਚ ਇਸ ਪਹਿਲਕਦਮੀ ਨੂੰ ਆਪਣੀ ਰਚਨਾਤਮਕਤਾ ਅਤੇ ਨਿੱਜੀ ਕਹਾਣੀਆਂ ਰਾਹੀਂ ਪੇਸ਼ ਕਰ ਰਹੀਆਂ ਹਨ। ਹਰ ਰੀਲ ਨਾ ਸਿਰਫ਼ ਕਿਸੇ ਵਿਅਕਤੀ ਦੇ ਨਿੱਜੀ ਅਨੁਭਵ ਨੂੰ ਦਰਸਾਉਂਦੀ ਹੈ, ਬਲਕਿ ਆਪਸੀ ਸਾਂਝ ਰਾਹੀਂ ਜਾਗਰੂਕਤਾ ਵੀ ਵਧਾਉਂਦੀ ਹੈ।

ਸੋਸ਼ਲ ਮੀਡੀਆ ’ਤੇ ਛਾਈਆਂ ਧੁਨਾਂ ਵਿੱਚੋਂ ਇੱਕ ਦੀ ਸ਼ੁਰੂਆਤ ਹੁਣ ਹਰ ਕਿਸੇ ਦੀਆਂ ਜਾਣੀਆਂ-ਪਛਾਣੀਆਂ ਇਨ੍ਹਾਂ ਲਾਈਨਾਂ ਨਾਲ ਹੁੰਦੀ ਹੈ:

“ਟੂੰ ਟੂੰ ਬਜੇ… ਟੂੰ ਟੂੰ ਬਜੇ…”

ਇੱਕ ਹੋਰ ਲੋਕਪ੍ਰਿਯ ਗੀਤ ਮਜ਼ਾਕੀਆ ਅੰਦਾਜ਼ ਵਿੱਚ ਇਹ ਕਲਪਨਾ ਕਰਦਾ ਹੈ ਕਿ ਖਾਤੇ ਵਿੱਚ ਪੈਸੇ ਆਉਣ ਤੋਂ ਬਾਅਦ ਖਰੀਦਦਾਰੀ ਕਿਵੇਂ ਹੋਵੇਗੀ:

“ਦੇਖੀਂ ਆਉਣਗੇ ਲਿਫਾਫਿਆਂ ’ਚ ਸੂਟ ਮਿੱਤਰਾ, ਜਦੋਂ ਟੂੰ ਟੂੰ ਹੋਵੇਗੀ…”

ਇਨ੍ਹਾਂ ਲੋਕਪ੍ਰਿਯ ਧੁਨਾਂ ਅਤੇ ਗੀਤਾਂ ਨੇ ਹਜ਼ਾਰਾਂ ਔਰਤਾਂ ਨੂੰ ਆਪਣੇ ਵੀਡੀਓ ਬਣਾਉਣ ਲਈ ਪ੍ਰੇਰਿਤ ਕੀਤਾ ਹੈ ਅਤੇ ਇਹ ਗੀਤ ਹੁਣ ਸਿੱਧੇ ਤੌਰ ‘ਤੇ ਇਸ ਯੋਜਨਾ ਦੀ ਪਛਾਣ ਬਣ ਗਏ ਹਨ।

ਇਸ ਟ੍ਰੈਂਡ ਨੇ ਮਰਦਾਂ ਨੂੰ ਵੀ ਹਾਸੇ-ਮਜ਼ਾਕ ਭਰੀਆਂ ਪ੍ਰਤੀਕਿਰਿਆਵਾਂ (ਰੀਐਕਸ਼ਨ) ਦੇਣ ਲਈ ਪ੍ਰੇਰਿਤ ਕੀਤਾ ਹੈ। ਇੱਕ ਵਾਇਰਲ ਰੈਪ ਵਿੱਚ ਉਹ ਮਜ਼ਾਕੀਆ ਢੰਗ ਨਾਲ ਪੁੱਛਦੇ ਹਨ ਕਿ ਲਾਭ ਸਿਰਫ਼ ਔਰਤਾਂ ਨੂੰ ਹੀ ਕਿਉਂ ਮਿਲ ਰਿਹਾ ਹੈ:

“ਸੀ.ਐੱਮ. ਮਾਨ ਨੂੰ ਸੁਨੇਹਾ ਮੇਰਾ ਸਿੱਧਾ ਹੀ ਪੁੱਛ ਲਿਓ,
ਬੰਦਿਆਂ ਦੇ ਖਾਤੇ ਵਿੱਚ 500 ਹੀ ਪਾ ਦਿਓ।
ਐਵੇਂ ਕਿਤੇ ਸਾਰਾ ਪੈਸਾ ਬੀਬੀਆਂ ਤੇ ਲਾ ਦਿਓ,
ਸਾਨੂੰ ਵੀ ਮਾੜੀ ਮੋਟੀ ਟੂੰ ਤਾਂ ਸੁਣਾ ਦਿਓ।”

ਇਹ ਹਾਸਾ-ਠੱਠਾ ਦਰਸਾਉਂਦਾ ਹੈ ਕਿ ਇਹ ਯੋਜਨਾ ਆਮ ਲੋਕਾਂ ਦੀ ਰੋਜ਼ਾਨਾ ਦੀ ਗੱਲਬਾਤ ਦਾ ਹਿੱਸਾ ਬਣ ਚੁੱਕੀ ਹੈ। ਇੱਕ ਭਲਾਈ ਯੋਜਨਾ ਹੁਣ ਇੱਕ ਸੱਭਿਆਚਾਰਕ ਚਰਚਾ ਦਾ ਰੂਪ ਲੈ ਚੁੱਕੀ ਹੈ, ਜਿਸ ਨੇ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਮਨੋਰੰਜਕ ਅਤੇ ਵਿਆਪਕ ਤੌਰ ’ਤੇ ਸਾਂਝਾ ਕੀਤਾ ਜਾਣ ਵਾਲਾ ਕੰਟੈਂਟ ਪੈਦਾ ਕੀਤਾ ਹੈ।

ਇਨ੍ਹਾਂ ਰੀਲਾਂ ਦੀ ਪ੍ਰਸਿੱਧੀ ਇਹ ਵੀ ਦਰਸਾਉਂਦੀ ਹੈ ਕਿ ਡਿਜੀਟਲ ਪਲੇਟਫਾਰਮ ਜਨਤਕ ਸੰਚਾਰ (ਪਬਲਿਕ ਕਮਿਊਨੀਕੇਸ਼ਨ) ਦੇ ਤਰੀਕੇ ਨੂੰ ਕਿਵੇਂ ਬਦਲ ਰਹੇ ਹਨ। ਛੋਟੀਆਂ ਵੀਡੀਓਜ਼ ਵਾਲੇ ਪਲੇਟਫਾਰਮ ਹੁਣ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਰਹੇ, ਬਲਕਿ ਇਹ ਉਹ ਮੰਚ ਬਣ ਰਹੇ ਹਨ ਜਿੱਥੇ ਆਮ ਲੋਕ ਆਪਣੀ ਆਵਾਜ਼, ਹਾਸੇ ਅਤੇ ਅਨੁਭਵ ਰਾਹੀਂ ਸਰਕਾਰੀ ਨੀਤੀਆਂ ਨੂੰ ਆਪਣੇ ਰੰਗ ਵਿੱਚ ਪੇਸ਼ ਕਰਦੇ ਹਨ।

ਸੰਚਾਰ ਮਾਹਿਰਾਂ ਦਾ ਮੰਨਣਾ ਹੈ ਕਿ ਸਭ ਤੋਂ ਪ੍ਰਭਾਵਸ਼ਾਲੀ ਮੁਹਿੰਮ ਉਹ ਹੁੰਦੀ ਹੈ ਜਿਸ ਵਿੱਚ ਲੋਕ ਆਪਣੀ ਮਰਜ਼ੀ ਨਾਲ ਹਿੱਸਾ ਲੈਂਦੇ ਹਨ। ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਇਸ ਪੱਧਰ ਤੱਕ ਪਹੁੰਚਦੀ ਦਿਖਾਈ ਦੇ ਰਹੀ ਹੈ। ਲਾਭਪਾਤਰੀ ਹੁਣ ਸਿਰਫ਼ ਯੋਜਨਾ ਦੇ ਪ੍ਰਾਪਤਕਰਤਾ ਨਹੀਂ ਰਹੇ, ਬਲਕਿ ਕਹਾਣੀਕਾਰ ਅਤੇ ਸਮੱਗਰੀ ਸਿਰਜਣਹਾਰ (ਕੰਟੈਂਟ ਕ੍ਰਿਏਟਰ) ਬਣ ਗਏ ਹਨ। ਉਨ੍ਹਾਂ ਦੀ ਇਹ ਸਵੈ-ਇੱਛੁਕ ਭਾਗੀਦਾਰੀ ਯੋਜਨਾ ਨੂੰ ਵੱਡੀ ਭਰੋਸੇਯੋਗਤਾ ਦਿੰਦੀ ਹੈ ਅਤੇ ਪਰਿਵਾਰਾਂ ਤੇ ਭਾਈਚਾਰਿਆਂ ਵਿੱਚ ਸਕਾਰਾਤਮਕ ਚਰਚਾ ਨੂੰ ਉਤਸ਼ਾਹਿਤ ਕਰਦੀ ਹੈ।

ਮਾਵਾਂ-ਧੀਆਂ ਦਾ ਇਹ ਤਜਰਬਾ ਪੰਜਾਬ ਦੀ ਉਸ ਅਮੀਰ ਪਰੰਪਰਾ ਨੂੰ ਵੀ ਦਰਸਾਉਂਦਾ ਹੈ, ਜਿਸ ਵਿੱਚ ਸਮਾਜਿਕ ਤਬਦੀਲੀ ਜਾਂ ਖੁਸ਼ੀ ਨੂੰ ਸੰਗੀਤ, ਹਾਸੇ ਅਤੇ ਬੋਲੀਆਂ ਦੀ ਰੀਤ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਡਿਜੀਟਲ ਪਲੇਟਫਾਰਮਾਂ ਨੇ ਇਸ ਰਵਾਇਤ ਨੂੰ ਨਵਾਂ ਮੰਚ ਦਿੱਤਾ ਹੈ। ਲੋਕਪ੍ਰਿਯ ਸੱਭਿਆਚਾਰ ਅਤੇ ਨਿੱਜੀ ਅਨੁਭਵਾਂ ਨੂੰ ਮਿਲਾ ਕੇ ਔਰਤਾਂ ਨੇ ਇੱਕ ਭਲਾਈ ਯੋਜਨਾ ਨੂੰ ਜੀਵੰਤ ਆਨਲਾਈਨ ਲਹਿਰ (ਮੂਵਮੈਂਟ) ਵਿੱਚ ਬਦਲ ਦਿੱਤਾ ਹੈ।

ਜਿਵੇਂ-ਜਿਵੇਂ ਸਰਕਾਰਾਂ ਲੋਕਾਂ ਨਾਲ ਵਧੇਰੇ ਅਰਥਪੂਰਨ ਤਰੀਕੇ ਨਾਲ ਜੁੜਨ ਦੇ ਨਵੇਂ ਸਾਧਨ ਲੱਭ ਰਹੀਆਂ ਹਨ, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਇਸ ਦੀ ਇੱਕ ਮਹੱਤਵਪੂਰਨ ਉਦਾਹਰਨ ਪੇਸ਼ ਕਰਦੀ ਹੈ। ਸਭ ਤੋਂ ਪ੍ਰਭਾਵਸ਼ਾਲੀ ਸੰਚਾਰ ਅਕਸਰ ਵੱਡੀਆਂ ਪ੍ਰਚਾਰ ਏਜੰਸੀਆਂ ਵੱਲੋਂ ਨਹੀਂ, ਬਲਕਿ ਉਨ੍ਹਾਂ ਲੋਕਾਂ ਵੱਲੋਂ ਸਿਰਜਿਆ ਜਾਂਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਉਸ ਨੀਤੀ ਨਾਲ ਸਿੱਧੇ ਤੌਰ ’ਤੇ ਪ੍ਰਭਾਵਿਤ ਹੁੰਦੀ ਹੈ। ਪੰਜਾਬ ਵਿੱਚ ਲਾਭਪਾਤਰੀਆਂ ਨੇ ਇੱਕ ਸਰਕਾਰੀ ਯੋਜਨਾ ਨੂੰ ਸੱਭਿਆਚਾਰਕ ਚਰਚਾ ਵਿੱਚ ਬਦਲ ਦਿੱਤਾ ਹੈ—ਇੱਕ ਅਜਿਹੀ ਚਰਚਾ ਜੋ ਅਧਿਕਾਰਤ ਸਲੋਗਨਾਂ ਨਾਲ ਨਹੀਂ, ਬਲਕਿ ਲੋਕਾਂ ਦੀਆਂ ਆਪਣੀਆਂ ਆਵਾਜ਼ਾਂ, ਸਾਂਝੇ ਅਨੁਭਵਾਂ ਅਤੇ “ਟੂੰ ਟੂੰ” ਦੀ ਪਿਆਰੀ ਧੁਨ ਰਾਹੀਂ ਘਰ-ਘਰ ਫੈਲ ਰਹੀ ਹੈ।

_____

Tags: BREAKING NEWSLatest Punjab newsPUNJABpunjab newstop headlines in PunjabiWISHAVWARTA.IN
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

by Ranjit Singh
November 8, 2026
0

International: ਜਾਪਾਨ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ ਚੰਡੀਗੜ੍ਹ, 8 ਨਵੰਬਰ 2026 (ਵਿਸ਼ਵ ਵਾਰਤਾ): ਜਾਪਾਨ ਵਿੱਚ ਸ਼ਨੀਵਾਰ...

Punjab: ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਪਹੁੰਚੀ ਮਾਨਸਾ, ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ

Punjab: ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਪਹੁੰਚੀ ਮਾਨਸਾ, ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ

by Ranjit Singh
November 8, 2026
0

Punjab: ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਪਹੁੰਚੀ ਮਾਨਸਾ, ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਚੰਡੀਗੜ੍ਹ, 8 ਨਵੰਬਰ 2026...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 8, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

IPL: ਪੰਜਾਬ ਅਤੇ ਮੁੰਬਈ ਜਲਦ ਹੀ ਕਰ ਸਕਦੇ ਹਨ ਹਾਰਦਿਕ-ਅਰਸ਼ਦੀਪ ਨੂੰ ਆਪਸ ‘ਚ ਟ੍ਰੇਡ, ਬਸ ਰਸਮੀ ਕਾਰਵਾਈਆਂ ਬਾਕੀ

IPL: ਪੰਜਾਬ ਅਤੇ ਮੁੰਬਈ ਜਲਦ ਹੀ ਕਰ ਸਕਦੇ ਹਨ ਹਾਰਦਿਕ-ਅਰਸ਼ਦੀਪ ਨੂੰ ਆਪਸ ‘ਚ ਟ੍ਰੇਡ, ਬਸ ਰਸਮੀ ਕਾਰਵਾਈਆਂ ਬਾਕੀ

by Ranjit Singh
November 8, 2026
0

IPL: ਪੰਜਾਬ ਅਤੇ ਮੁੰਬਈ ਜਲਦ ਹੀ ਕਰ ਸਕਦੇ ਹਨ ਹਾਰਦਿਕ-ਅਰਸ਼ਦੀਪ ਨੂੰ ਆਪਸ 'ਚ ਟ੍ਰੇਡ, ਬਸ ਰਸਮੀ ਕਾਰਵਾਈਆਂ ਬਾਕੀ ਚੰਡੀਗੜ੍ਹ, 8...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

by Ranjit Singh
November 8, 2026
0

International: ਜਾਪਾਨ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ ਚੰਡੀਗੜ੍ਹ, 8 ਨਵੰਬਰ 2026 (ਵਿਸ਼ਵ ਵਾਰਤਾ): ਜਾਪਾਨ ਵਿੱਚ ਸ਼ਨੀਵਾਰ...

Most Popular

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
4 weeks ago
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 13 ਅਕਤੂਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 