• Latest
  • Trending
‘ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ, ਜੋ ਜੀਵਨ ਦੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਵਾਲੇ ਪੜਾਅ ਵਿੱਚ ਹਨ

‘ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ, ਜੋ ਜੀਵਨ ਦੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਵਾਲੇ ਪੜਾਅ ਵਿੱਚ ਹਨ

4 months ago
 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

29 minutes ago
ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

29 minutes ago
NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

29 minutes ago
ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

29 minutes ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

2 hours ago
Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

2 hours ago
National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਜਵਾਨਾਂ ਨਾਲ ਮਨਾਈ ਦੀਵਾਲੀ

National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਜਵਾਨਾਂ ਨਾਲ ਮਨਾਈ ਦੀਵਾਲੀ

3 hours ago
International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ

3 hours ago
Punjab: ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਪਹੁੰਚੀ ਮਾਨਸਾ, ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ

Punjab: ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਪਹੁੰਚੀ ਮਾਨਸਾ, ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Hindi News
English News
Sunday, November 8, 2026
No Result
View All Result
28 °c
Chandigarh
22 ° Mon
23 ° Tue
23 ° Wed
23 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

‘ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ, ਜੋ ਜੀਵਨ ਦੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਵਾਲੇ ਪੜਾਅ ਵਿੱਚ ਹਨ

ਮੁਫ਼ਤ ਬਿਜਲੀ ਤੋਂ ਲੈ ਕੇ ਸਿਹਤ ਬੀਮਾ ਅਤੇ ਮਹੀਨਾਵਾਰ ਆਰਥਿਕ ਸਹਾਇਤਾ ਤੱਕ, ਸਰਕਾਰੀ ਯੋਜਨਾਵਾਂ ਨੇ ਮੈਨੂੰ ਆਰਥਿਕ ਆਤਮਵਿਸ਼ਵਾਸ ਦਿੱਤਾ ਹੈ: ਲਾਭਪਾਤਰੀ ਸੁਨੀਤਾ ਰਾਣੀ

July 20, 2026
in ਖਬਰਾਂ, ਪੰਜਾਬ

ਇਸ ਸਹਾਇਤਾ ਰਾਸ਼ੀ ਨਾਲ ਮੈਂ ਆਪਣਾ ਇਲਾਜ ਕਰਵਾਇਆ ਅਤੇ ਘਰੇਲੂ ਖ਼ਰਚੇ ਪੂਰੇ ਕੀਤੇ: ਵਿਧਵਾ ਪੱਛੋ, ਲਾਭਪਾਤਰੀ

ਇਸ ਪੈਸੇ ਨਾਲ ਅਸੀਂ ਆਪਣੇ ਬੱਚਿਆਂ ਦੀ ਸਕੂਲ ਫ਼ੀਸ ਭਰੀ: ਲਾਭਪਾਤਰੀ ਪ੍ਰੀਤੀ

ਇਸ ਰਾਸ਼ੀ ਨਾਲ ਮੈਂ ਨਵੀਂ ਐਨਕ ਬਣਵਾਈ ਅਤੇ ਆਪਣੀ ਸਕੂਟੀ ਵਿੱਚ ਪੈਟਰੋਲ ਪਵਾਇਆ: ਕਰਮਜੀਤ ਕੌਰ, ਲਾਭਪਾਤਰੀ

ਚੰਡੀਗੜ੍ਹ, 20 ਜੁਲਾਈ 2026 (ਵਿਸ਼ਵ ਵਾਰਤਾ);- ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਰਾਜ ਦੀਆਂ ਯੋਗ ਮਹਿਲਾਵਾਂ ਨੂੰ ਅਜਿਹੇ ਸਮੇਂ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਦੋਂ ਵਧਦੇ ਘਰੇਲੂ ਖ਼ਰਚੇ, ਕਾਲਜਾਂ ਵਿੱਚ ਦਾਖ਼ਲੇ ਦੀ ਵਧਦੀ ਲਾਗਤ ਅਤੇ ਮਹਿੰਗਾਈ ਪਰਿਵਾਰਾਂ ਦੇ ਬਜਟ ’ਤੇ ਲਗਾਤਾਰ ਦਬਾਅ ਵਧਾ ਰਹੇ ਹਨ।

25 ਜੂਨ 2026 ਤੱਕ ਰਜਿਸਟ੍ਰੇਸ਼ਨ ਪੂਰੀ ਕਰਨ ਵਾਲੀਆਂ
ਲਗਭਗ 33 ਲੱਖ ਤੋਂ ਵੱਧ ਮਹਿਲਾ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ਵਿੱਚ ਸਹਾਇਤਾ ਰਾਸ਼ੀ ਸਿੱਧੀ ਭੇਜੀ ਜਾ ਚੁੱਕੀ ਹੈ, ਜਦਕਿ ਬਾਕੀ ਯੋਗ ਮਹਿਲਾਵਾਂ ਨੂੰ ਇਹ ਰਕਮ 1 ਅਗਸਤ ਨੂੰ ਮਿਲੇਗੀ। ਹੁਣ ਤੱਕ ਲਗਭਗ 70 ਲੱਖ ਤੋਂ ਵੱਧ ਮਹਿਲਾਵਾਂ ਇਸ ਯੋਜਨਾ ਅਧੀਨ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ।

ਯੋਜਨਾ ਦੇ ਲਾਭਪਾਤਰੀਆਂ ਦੇ ਪ੍ਰੋਫ਼ਾਈਲ ਤੋਂ ਪਤਾ ਲੱਗਦਾ ਹੈ ਕਿ ਇਹ ਸਹਾਇਤਾ ਉਨ੍ਹਾਂ ਮਹਿਲਾਵਾਂ ਤੱਕ ਪਹੁੰਚ ਰਹੀ ਹੈ, ਜੋ ਜੀਵਨ ਦੇ ਉਸ ਪੜਾਅ ਵਿੱਚ ਹਨ ਜਦੋਂ ਆਰਥਿਕ ਜ਼ਿੰਮੇਵਾਰੀਆਂ ਸਭ ਤੋਂ ਵੱਧ ਹੁੰਦੀਆਂ ਹਨ। ਕੁੱਲ ਲਾਭਪਾਤਰੀਆਂ ਵਿੱਚੋਂ 36–45 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਦੀ ਹਿੱਸੇਦਾਰੀ 25.2 ਫ਼ੀਸਦੀ ਅਤੇ 46–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਦੀ ਹਿੱਸੇਦਾਰੀ 25.4 ਫ਼ੀਸਦੀ ਹੈ। ਇਸ ਤਰ੍ਹਾਂ 50 ਫ਼ੀਸਦੀ ਤੋਂ ਵੱਧ ਲਾਭਪਾਤਰੀ 36 ਤੋਂ 59 ਸਾਲ ਦੀ ਉਮਰ ਵਰਗ ਨਾਲ ਸੰਬੰਧਿਤ ਹਨ।

ਜੀਵਨ ਦੇ ਇਸੇ ਪੜਾਅ ਵਿੱਚ ਪਰਿਵਾਰਾਂ ’ਤੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਬੱਚਿਆਂ ਦੀ ਸਿੱਖਿਆ, ਕਾਲਜ ਵਿੱਚ ਦਾਖ਼ਲਾ, ਵਿਆਹ, ਸਿਹਤ ਸੇਵਾਵਾਂ, ਮਕਾਨ, ਕਰਜ਼ੇ ਦੀਆਂ ਕਿਸ਼ਤਾਂ, ਬਜ਼ੁਰਗ ਮਾਪਿਆਂ ਦੀ ਦੇਖਭਾਲ ਅਤੇ ਆਪਣੇ ਭਵਿੱਖ ਦੀ ਯੋਜਨਾ ਵਰਗੀਆਂ ਕਈ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅਜਿਹੇ ਸਮੇਂ ਹਰ ਰੁਪਏ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ। ਇਸ ਦੌਰਾਨ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਿਲਣ ਵਾਲੀ ਮਹੀਨਾਵਾਰ ਆਰਥਿਕ ਸਹਾਇਤਾ ਮਹਿਲਾਵਾਂ ਨੂੰ ਪਰਿਵਾਰ ਦੇ ਖ਼ਰਚਿਆਂ ਵਿੱਚ ਸਿੱਧਾ ਯੋਗਦਾਨ ਪਾਉਣ ਅਤੇ ਜ਼ਰੂਰੀ ਲੋੜਾਂ ਦਾ ਬੋਝ ਘਟਾਉਣ ਵਿੱਚ ਮਦਦ ਕਰ ਰਹੀ ਹੈ।

ਕਈ ਪਰਿਵਾਰਾਂ ਲਈ ਇਹ ਸਹਾਇਤਾ ਸਿੱਖਿਆ, ਸਿਹਤ ਅਤੇ ਰੋਜ਼ਾਨਾ ਦੇ ਘਰੇਲੂ ਖ਼ਰਚਿਆਂ ਲਈ ਇੱਕ ਮਹੱਤਵਪੂਰਨ ਸਹਾਰਾ ਬਣ ਗਈ ਹੈ।

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਨੀ ਖਰਾਸਵਾਲੀ ਦੀ 48 ਸਾਲਾ ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਮਹੀਨਾਵਾਰ ਸਹਾਇਤਾ ਨਾਲ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ, “ਮੇਰੀ ਧੀ ਬੀ.ਟੈਕ ਕਰ ਰਹੀ ਹੈ ਅਤੇ ਮੇਰਾ ਪੁੱਤਰ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ। ਮੈਂ ਇਸ ਰਕਮ ਦਾ ਵੱਡਾ ਹਿੱਸਾ ਆਪਣੇ ਪੁੱਤਰ ਦੀ ਸਕੂਲ ਫ਼ੀਸ ਭਰਨ ਲਈ ਵਰਤਿਆ ਅਤੇ ਬਾਕੀ ਪੈਸੇ ਆਪਣੇ ਪਤੀ ਨੂੰ ਦੇ ਦਿੱਤੇ। ਘਰੇਲੂ ਮਹਿਲਾ ਹੋਣ ਕਰਕੇ ਮੇਰੀ ਆਪਣੀ ਕੋਈ ਆਮਦਨ ਨਹੀਂ ਹੈ, ਇਸ ਲਈ ਇਸ ਸਹਾਇਤਾ ਨਾਲ ਮੈਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਵਿੱਚ ਯੋਗਦਾਨ ਪਾਉਣ ਦਾ ਸੰਤੋਖ ਮਿਲਿਆ ਹੈ। ਮੇਰੇ ਪਤੀ ਵੀ ਇਸ ਸਹਾਇਤਾ ਨਾਲ ਬਹੁਤ ਖ਼ੁਸ਼ ਹਨ। ਪਹਿਲਾਂ ਸਾਨੂੰ ਮੁਫ਼ਤ ਬਿਜਲੀ ਮਿਲੀ, ਫਿਰ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲਿਆ ਅਤੇ ਹੁਣ ਇਹ ਮਹੀਨਾਵਾਰ ਵਿੱਤੀ ਸਹਾਇਤਾ ਮਿਲ ਰਹੀ ਹੈ। ਸਰਕਾਰ ਨੇ ਖ਼ਾਸ ਤੌਰ ’ਤੇ ਮਹਿਲਾਵਾਂ ਲਈ ਕਈ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।”

ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਆਰਥਿਕ ਤਣਾਅ ਘੱਟ ਹੋਇਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਵਿੱਚ ਮਦਦ ਮਿਲੀ ਹੈ।

ਫਿਰੋਜ਼ਪੁਰ ਦੇ ਵਾਰਡ ਨੰਬਰ 17 ਦੀ 55 ਸਾਲਾ ਪੱਛੋ ਲਈ ਇਹ ਯੋਜਨਾ ਜੀਵਨ ਦੇ ਬਹੁਤ ਔਖੇ ਸਮੇਂ ਵਿੱਚ ਵੱਡਾ ਸਹਾਰਾ ਬਣ ਕੇ ਆਈ ਹੈ। ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਉਹ ਆਪਣੀ ਤਲਾਕਸ਼ੁਦਾ ਧੀ ਅਤੇ ਦੋਹਤੇ ਨਾਲ ਰਹਿ ਰਹੀ ਹੈ ਅਤੇ ਲੰਬੇ ਸਮੇਂ ਤੋਂ ਖ਼ਰਾਬ ਸਿਹਤ ਅਤੇ ਸੀਮਤ ਆਰਥਿਕ ਸਰੋਤਾਂ ਕਾਰਨ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ, “ਮੈਂ ਇਸ ਰਕਮ ਦਾ ਕੁਝ ਹਿੱਸਾ ਆਪਣੇ ਇਲਾਜ ’ਤੇ ਖ਼ਰਚ ਕੀਤਾ ਅਤੇ ਬਾਕੀ ਘਰੇਲੂ ਲੋੜਾਂ ਲਈ ਸੰਭਾਲ ਕੇ ਰੱਖ ਲਿਆ। ਮੇਰੇ ਪਤੀ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਅਸੀਂ ਉਦੋਂ ਤੋਂ ਮੁਸ਼ਕਲ ਹਾਲਾਤਾਂ ਵਿੱਚ ਜੀਵਨ ਬਿਤਾ ਰਹੇ ਹਾਂ। ਭਗਵੰਤ ਮਾਨ ਸਰਕਾਰ ਦੀ ਇਹ ਸਹਾਇਤਾ ਸਾਡੇ ਲਈ ਬਹੁਤ ਵੱਡਾ ਸਹਾਰਾ ਬਣੀ ਹੈ।”

ਉਨ੍ਹਾਂ ਦੱਸਿਆ ਕਿ ਇਸ ਵਿੱਤੀ ਸਹਾਇਤਾ ਨਾਲ ਉਹ ਆਪਣੇ ਦੋਹਤੇ ਦੀ ਸਕੂਲ ਫ਼ੀਸ ਵੀ ਭਰ ਸਕੀ। ਯੋਜਨਾ ਲਈ ਕਈ ਲੋਕਾਂ ਦੀ ਅਰਜ਼ੀ ਭਰਨ ਵਿੱਚ ਮਦਦ ਕਰਨ ਵਾਲੀ ਪੱਛੋ ਨੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਨਾਲ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਲਾਭ ਮਿਲਿਆ ਹੈ।

ਸੈਲਫ਼ ਹੈਲਪ ਗਰੁੱਪ ਦੀ ਮੈਂਬਰ 46 ਸਾਲਾ ਕਰਮਜੀਤ ਕੌਰ ਨੇ ਦੱਸਿਆ ਕਿ ਇਹ ਮਹੀਨਾਵਾਰ ਵਿੱਤੀ ਸਹਾਇਤਾ ਉਨ੍ਹਾਂ ਨੂੰ ਰੋਜ਼ਾਨਾ ਦੇ ਖ਼ਰਚੇ ਪੂਰੇ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਭਵਿੱਖ ਲਈ ਵੀ ਬੱਚਤ ਕਰਨ ਦਾ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ, “ਮੈਂ ਤਾਂ ਇਸ ਪੈਸੇ ਨਾਲ ਆਪਣੀ ਐਨਕ ਬਣਵਾਈ ਤੇ ਸਕੂਟੀ ਵਿੱਚ ਪੈਟਰੋਲ ਪਵਾ ਲਿਆ।” ਉਨ੍ਹਾਂ ਅੱਗੇ ਕਿਹਾ, “ਆਉਣ ਵਾਲੇ ਮਹੀਨਿਆਂ ਵਿੱਚ ਮੈਂ ਇਸ ਰਾਸ਼ੀ ਦੀ ਵਰਤੋਂ ਆਪਣੇ ਪੁੱਤਰ ਦੇ ਖੇਡਾਂ ਨਾਲ ਸਬੰਧਤ ਖ਼ਰਚਿਆਂ ਲਈ ਕਰਾਂਗੀ। ਉਹ ਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਹੈ।”

ਸਾਬਕਾ ਕਬੱਡੀ ਖਿਡਾਰਨ ਕਰਮਜੀਤ ਕੌਰ ਨੇ ਆਮ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਾਲੀਆਂ ਲੋਕ ਭਲਾਈ ਯੋਜਨਾਵਾਂ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਫਾਜ਼ਿਲਕਾ ਦੀ 28 ਸਾਲਾ ਲਾਭਪਾਤਰੀ ਪ੍ਰੀਤੀ, ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਅਤੇ ਆਪਣੇ ਦੋ ਸਕੂਲ ਜਾਣ ਵਾਲੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਅਜਿਹੇ ਸਮੇਂ ਮਿਲੀ ਹੈ ਜਦੋਂ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣਾ ਲਗਾਤਾਰ ਔਖਾ ਹੁੰਦਾ ਜਾ ਰਿਹਾ ਸੀ। ਉਨ੍ਹਾਂ ਕਿਹਾ, “ਇਸ ਪੈਸੇ ਨਾਲ ਅਸੀਂ ਆਪਣੇ ਬੱਚਿਆਂ ਦੀ ਸਕੂਲ ਫ਼ੀਸ ਭਰੀ ਹੈ। ਇਹ ਸਹਾਇਤਾ ਬਿਲਕੁਲ ਸਹੀ ਸਮੇਂ ਮਿਲੀ ਹੈ ਅਤੇ ਇਸ ਨਾਲ ਸਾਡਾ ਆਰਥਿਕ ਬੋਝ ਕਾਫ਼ੀ ਘੱਟ ਹੋਇਆ ਹੈ।”

ਇਸੇ ਤਰ੍ਹਾਂ ਵਿਧਵਾ ਬਲਜੀਤ ਕੌਰ ਨੇ ਦੱਸਿਆ ਕਿ ਇਸ ਮਹੀਨਾਵਾਰ ਵਿੱਤੀ ਸਹਾਇਤਾ ਨਾਲ ਉਹ ਆਪਣੇ ਇਲਾਜ ਨਾਲ ਸਬੰਧਤ ਖ਼ਰਚੇ ਪੂਰੇ ਕਰ ਸਕੀ ਹੈ, ਜਿਨ੍ਹਾਂ ਨੂੰ ਪਹਿਲਾਂ ਚੁੱਕਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਨਾਲ ਉਨ੍ਹਾਂ ਨੂੰ ਕਾਫ਼ੀ ਆਰਥਿਕ ਰਾਹਤ ਮਿਲੀ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੇ ਲਾਭਪਾਤਰੀਆਂ ਦੇ ਤਜ਼ਰਬੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੇ ਹਨ। ਇਹ ਯੋਜਨਾ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਮਹਿਲਾਵਾਂ ਨੂੰ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ, ਆਪਣੇ ਪਰਿਵਾਰ ਦਾ ਸਹਾਰਾ ਬਣਨ ਅਤੇ ਵਧਦੇ ਆਰਥਿਕ ਦਬਾਅ ਦੇ ਦੌਰ ਦਾ ਵਧੇਰੇ ਮਜ਼ਬੂਤੀ ਨਾਲ ਸਾਹਮਣਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

Tags: BREAKING NEWSPUNJABtop headlines in PunjabiWISHAVWARTA.IN
Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

by Navjot
November 8, 2026
0

  ਕਾਬੁਲ, 8 ਨਵੰਬਰ (ਵਿਸ਼ਵ ਵਾਰਤਾ) - ਪੂਰਬੀ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਇੱਕ ਹਾਈਵੇਅ 'ਤੇ ਵਾਪਰੀ ਟੱਕਰ ਵਿੱਚ ਘੱਟੋ-ਘੱਟ...

ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

by Navjot
November 8, 2026
0

  ਪਟਨਾ, 8 ਨਵੰਬਰ (ਵਿਸ਼ਵ ਵਾਰਤਾ) ਬਿਹਾਰ ਪੁਲਿਸ ਨੇ ਸ਼ਨੀਵਾਰ ਨੂੰ ਕੈਮੂਰ ਜ਼ਿਲ੍ਹੇ ਵਿੱਚ ਇੱਕ ਕਾਰਵਾਈ ਦੌਰਾਨ ਹੈਰੋਇਨ ਤਸਕਰੀ ਦੇ...

NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

by Navjot
November 8, 2026
0

  ਮੁੰਬਈ, 8 ਨਵੰਬਰ (ਵਿਸ਼ਵ ਵਾਰਤਾ) ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਆਈਐਸਆਈਐਸ ਅੱਤਵਾਦੀ...

ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੀ ਸਵੇਰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਾਸੀਆਂ ਨੇ 'ਬਹੁਤ ਖਰਾਬ'...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

by Navjot
November 8, 2026
0

  ਕਾਬੁਲ, 8 ਨਵੰਬਰ (ਵਿਸ਼ਵ ਵਾਰਤਾ) - ਪੂਰਬੀ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਇੱਕ ਹਾਈਵੇਅ 'ਤੇ ਵਾਪਰੀ ਟੱਕਰ ਵਿੱਚ ਘੱਟੋ-ਘੱਟ...

Most Popular

ਭਾਰਤ ਵਿੱਚ ਆਯੁਸ਼ ਨਾਲ ਸਬੰਧਤ ਪੇਟੈਂਟ ਅਰਜ਼ੀਆਂ ਵਿੱਚ ਇੱਕ ਦਹਾਕੇ ਦੌਰਾਨ ਅੱਠ ਗੁਣਾ ਵਾਧਾ

ਭਾਰਤ ਵਿੱਚ ਆਯੁਸ਼ ਨਾਲ ਸਬੰਧਤ ਪੇਟੈਂਟ ਅਰਜ਼ੀਆਂ ਵਿੱਚ ਇੱਕ ਦਹਾਕੇ ਦੌਰਾਨ ਅੱਠ ਗੁਣਾ ਵਾਧਾ

by Navjot
3 weeks ago
0

ਭਾਰਤ ਵਿੱਚ ਆਯੁਸ਼ ਨਾਲ ਸਬੰਧਤ ਪੇਟੈਂਟ ਅਰਜ਼ੀਆਂ ਵਿੱਚ ਇੱਕ ਦਹਾਕੇ ਦੌਰਾਨ ਅੱਠ ਗੁਣਾ ਵਾਧਾ   ਨਵੀਂ ਦਿੱਲੀ, 19 ਅਕਤੂਬਰ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 