• Latest
  • Trending
ਪੰਜਾਬ ਦੇ ਟੈਕਸਟਾਈਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਮੌਜੂਦ; ਉੱਦਮੀਆਂ ਨੂੰ ਨਿਵੇਸ਼ ਕਰਨਾ ਚਾਹੀਦਾ ਹੈ, ਸਰਕਾਰ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਟੈਕਸਟਾਈਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਮੌਜੂਦ; ਉੱਦਮੀਆਂ ਨੂੰ ਨਿਵੇਸ਼ ਕਰਨਾ ਚਾਹੀਦਾ ਹੈ, ਸਰਕਾਰ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

3 weeks ago
Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ

7 minutes ago
Punjab: ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਵੀ ਜਾਰੀ

Punjab: ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਵੀ ਜਾਰੀ

28 minutes ago
Cricket: ਅਰਸ਼ਦੀਪ ਸਿੰਘ ਇੱਕ ਸਾਲ ਬਾਅਦ ਰੈੱਡ-ਬਾਲ ਕ੍ਰਿਕਟ ਵਿੱਚ ਵਾਪਸੀ

Cricket: ਅਰਸ਼ਦੀਪ ਸਿੰਘ ਇੱਕ ਸਾਲ ਬਾਅਦ ਰੈੱਡ-ਬਾਲ ਕ੍ਰਿਕਟ ਵਿੱਚ ਵਾਪਸੀ

36 minutes ago
NDA ਦੀ “ਮੰਗਲ ਮਿਲਨ” ਮੀਟਿੰਗ ਅੱਜ, ਭਾਜਪਾ ਸੰਸਦੀ ਪਾਰਟੀ ਨੇ ਜਾਰੀ ਕੀਤਾ ਪੱਤਰ

NDA ਦੀ “ਮੰਗਲ ਮਿਲਨ” ਮੀਟਿੰਗ ਅੱਜ, ਭਾਜਪਾ ਸੰਸਦੀ ਪਾਰਟੀ ਨੇ ਜਾਰੀ ਕੀਤਾ ਪੱਤਰ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
Punjab Weather: ਸੂਬੇ ‘ਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ

Punjab Weather: ਸੂਬੇ ‘ਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ

2 hours ago
E-20 ‘ਤੇ ਕੇਜਰੀਵਾਲ ਦਾ ਵੱਡਾ ਐਲਾਨ: ਅੱਜ 100 ਲੋਕਾਂ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਜਾਣਗੇ

E-20 ‘ਤੇ ਕੇਜਰੀਵਾਲ ਦਾ ਵੱਡਾ ਐਲਾਨ: ਅੱਜ 100 ਲੋਕਾਂ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਜਾਣਗੇ

3 hours ago
Punjab ਕਾਂਗਰਸ ਇੰਚਾਰਜ ਵੱਲੋਂ ਸੂਬੇ ‘ਚ ਵਰਕਰ ਮਿਲਣੀਆਂ ਦਾ ਦੌਰ ਜਾਰੀ

Punjab ਕਾਂਗਰਸ ਇੰਚਾਰਜ ਵੱਲੋਂ ਸੂਬੇ ‘ਚ ਵਰਕਰ ਮਿਲਣੀਆਂ ਦਾ ਦੌਰ ਜਾਰੀ

3 hours ago
Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ, ਹੰਗਾਮੇ ਦੀ ਸੰਭਾਵਨਾ

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ, ਹੰਗਾਮੇ ਦੀ ਸੰਭਾਵਨਾ

3 hours ago
Hukamnama Sri Darbar Sahib Today – 04 August 2026 | Ang 740 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 04 August 2026 | Ang 740 I ਅੱਜ ਦਾ ਹੁਕਮਨਾਮਾ

5 hours ago
ਸਰਕਾਰ ਨੇ ਪੈਟਰੋਲ-ਡੀਜ਼ਲ ਅਤੇ ATF ‘ਤੇ ਵਧਾਇਆ TAX

ਸਰਕਾਰ ਨੇ ਪੈਟਰੋਲ-ਡੀਜ਼ਲ ਅਤੇ ATF ‘ਤੇ ਵਧਾਇਆ TAX

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
Hindi News
English News
Tuesday, August 4, 2026
No Result
View All Result
32 °c
Chandigarh
29 ° Wed
29 ° Thu
30 ° Fri
30 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦੇ ਟੈਕਸਟਾਈਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਮੌਜੂਦ; ਉੱਦਮੀਆਂ ਨੂੰ ਨਿਵੇਸ਼ ਕਰਨਾ ਚਾਹੀਦਾ ਹੈ, ਸਰਕਾਰ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੂਬਾ ਸਰਕਾਰ ਨੇ ਟੈਕਸਟਾਈਲ ਖੇਤਰ ਵਿੱਚ ਨਿਵੇਸ਼, ਰੋਜ਼ਗਾਰ ਅਤੇ ਬਰਾਮਦ ਨੂੰ ਹੁਲਾਰਾ ਦੇਣ ਲਈ ਨਵੀਂ ਉਦਯੋਗਿਕ ਨੀਤੀ ਪੇਸ਼ ਕੀਤੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

July 14, 2026
in ਖਬਰਾਂ, ਪੰਜਾਬ

ਪੰਜਾਬ ਵਿੱਚ ਉਦਯੋਗਾਂ ਲਈ ਸਿੰਗਲ ਵਿੰਡੋ ਅਤੇ ਸਿੰਗਲ ਪੈੱਨ ਸਿਸਟਮ ਉਪਲੱਬਧ; ਹਰ ਪ੍ਰਵਾਨਗੀ ਨਿਰਧਾਰਤ ਸਮਾਂ ਸੀਮਾ ਵਿੱਚ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਕੋਲ ਕਪਾਹ ਦੀ ਕਾਸ਼ਤ ਅਤੇ ਕਤਾਈ ਤੋਂ ਲੈ ਕੇ ਫੈਬਰਿਕ ਨਿਰਮਾਣ, ਬੁਣਾਈ, ਪ੍ਰੋਸੈਸਿੰਗ ਅਤੇ ਬਰਾਮਦ ਤੱਕ ਪੂਰਾ ਟੈਕਸਟਾਈਲ ਈਕੋਸਿਸਟਮ ਮੌਜੂਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਰੋਬਾਰ ਕਰਨ ਵਿੱਚ ਸੌਖ ਸਬੰਧੀ ਪੰਜਾਬ ਪਹਿਲੇ ਸਥਾਨ ‘ਤੇ; ਪੰਜਾਬ ਸਰਕਾਰ ਉੱਦਮੀਆਂ ਨੂੰ ਸਰਕਾਰ ਦੇ ਬਰਾਬਰ ਭਾਈਵਾਲ ਮੰਨਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਰਕਾਰ ਵੱਲੋਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਰੇਲਵੇ ਤੋਂ ਰੇਲਗੱਡੀਆਂ ਕਿਰਾਏ ‘ਤੇ ਲੈਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਹਿਲਾਂ ਢੁਕਵਾਂ ਉਦਯੋਗਿਕ ਮਾਹੌਲ ਨਾ ਮਿਲਣ ਕਰਕੇ ਉੱਦਮੀਆਂ ਨੂੰ ਆਪਣੇ ਕਾਰੋਬਾਰ ਦੂਜੇ ਸੂਬਿਆਂ ਵਿੱਚ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਹਰ ਉਦਯੋਗ ਨੂੰ ਹੁਣ ਕਿਸੇ ਵੀ ਅਧਿਕਾਰੀ ਵੱਲੋਂ ਤੰਗ-ਪਰੇਸ਼ਾਨ ਨਹੀਂ ਕੀਤਾ ਜਾਂਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਰਫ਼ 4 ਸਾਲਾਂ ਵਿੱਚ ਸਾਡੀ ਸਰਕਾਰ ਨੇ ਦੋ ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ ਰੋਜ਼ਗਾਰ ਦੇ ਪੰਜ ਲੱਖ ਮੌਕੇ ਪੈਦਾ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁਹਾਲੀ ‘ਭਾਰਤ ਦੀ ਦੂਜੀ ਸਿਲੀਕਾਨ ਵੈਲੀ’ ਵਜੋਂ ਉੱਭਰ ਰਿਹਾ ਹੈ ਜੋ ਪੰਜ ਕਿਲੋਮੀਟਰ ਦੇ ਦਾਇਰੇ ਅੰਦਰ ਉਦਯੋਗ ਪੱਖੀ ਈਕੋਸਿਸਟਮ ਦੀ ਪੇਸ਼ਕਸ਼ ਕਰਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਦਿੱਲੀ ਵਿੱਚ ਭਾਰਤ ਟੈਕਸ 2026 ਵਿਖੇ ਪੰਜਾਬ ਸਟੇਟ ਪੈਵੇਲੀਅਨ ਦਾ ਉਦਘਾਟਨ ਕੀਤਾ ਅਤੇ ਉੱਦਮੀਆਂ ਨੂੰ ਸੰਬੋਧਨ ਕੀਤਾ

ਭਾਰਤ ਟੈਕਸ-2026 ਦੇ ਪੰਜਾਬ ਸੈਸ਼ਨ ਨੂੰ ਸੰਬੋਧਨ ਕਰਦਿਆਂ ਦਿੱਲੀ ਤੋਂ LIVE —— भारत टेक्स-2026 के पंजाब सेशन को संबोधित करते हुए दिल्ली से LIVE https://t.co/QFbhJOjXaA

— Bhagwant Mann (@BhagwantMann) July 14, 2026

ਨਵੀਂ ਦਿੱਲੀ / ਪੰਜਾਬ 14 ਜੁਲਾਈ (ਵਿਸ਼ਵ ਵਾਰਤਾ);- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਟੈਕਸਟਾਈਲ ਨਿਵੇਸ਼ ਲਈ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨ ਵਜੋਂ ਪੰਜਾਬ ਦੀ ਵਕਾਲਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਸਮੁੱਚੀ ਟੈਕਸਟਾਈਲ ਵੈਲਯੂ ਚੇਨ ਸਬੰਧੀ ਅਥਾਹ ਮੌਕੇ ਉਪਲੱਬਧ ਹਨ ਅਤੇ ਇਹ ਉੱਦਮੀਆਂ ਲਈ ਇੱਕ ਪਾਰਦਰਸ਼ੀ, ਉਦਯੋਗ ਪੱਖੀ ਮਾਹੌਲ ਪ੍ਰਦਾਨ ਕਰਦਾ ਹੈ। ਨਵੀਂ ਦਿੱਲੀ ਵਿਖੇ ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਪੈਵੇਲੀਅਨ ਦਾ ਉਦਘਾਟਨ ਕਰਦਿਆਂ ਅਤੇ ਪੰਜਾਬ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਵੇਸ਼, ਰੋਜ਼ਗਾਰ ਅਤੇ ਬਰਾਮਦ ਨੂੰ ਹੁਲਾਰਾ ਦੇਣ ਲਈ ਇੱਕ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ਪੇਸ਼ ਕੀਤੀ ਗਈ ਹੈ ਅਤੇ ਸਿੰਗਲ ਵਿੰਡੋ ਤੇ ਸਿੰਗਲ ਪੈਨ ਪ੍ਰਣਾਲੀਆਂ ਰਾਹੀਂ ਸਮਾਂਬੱਧ ਪ੍ਰਵਾਨਗੀਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿੱਚ ਦੋ ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ ਰੋਜ਼ਗਾਰ ਦੇ ਪੰਜ ਲੱਖ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਉੱਦਮੀਆਂ ਨੂੰ ਸੂਬੇ ਦੇ ਵਿਕਾਸ ਵਿੱਚ ਭਾਈਵਾਲ ਮੰਨਦੀ ਹੈ ਅਤੇ ਲਾਲ ਕਾਰਡ ਪ੍ਰਣਾਲੀ ਰਾਹੀਂ ਨੌਕਰਸ਼ਾਹੀ ਨਾਲ ਸਬੰਧਤ ਪਰੇਸ਼ਾਨੀ ਨੂੰ ਖਤਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉੱਨਤ ਟੈਕਸਟਾਈਲ ਨਿਰਮਾਣ ਅਤੇ ਉਦਯੋਗਿਕ ਨਿਵੇਸ਼ ਲਈ ਦੇਸ਼ ਦਾ ਪਸੰਦੀਦਾ ਸਥਾਨ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਅੱਜ ਦਿੱਲੀ ਵਿਖੇ ‘ਭਾਰਤ ਟੈਕਸਟਾਈਲ ਐਕਸਪੋ’ ਦੌਰਾਨ ਦੇਸ਼-ਵਿਦੇਸ਼ ਦੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ..
ਪੰਜਾਬ ਅੱਜ ‘ਈਜ਼ ਆਫ਼ ਡੂਇੰਗ ਬਿਜ਼ਨਸ’ ਵਿੱਚ ਦੇਸ਼ ਭਰ ‘ਚੋਂ ਪਹਿਲੇ ਨੰਬਰ ‘ਤੇ ਹੈ। ‘ਹਰਾ ਸਟੈਂਪ ਪੇਪਰ’ ਅਤੇ ਨਿਰਵਿਘਨ ਬਿਜਲੀ ਵਰਗੀਆਂ ਸਹੂਲਤਾਂ ਨਾਲ ਉਦਯੋਗਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। 2 ਲੱਖ… pic.twitter.com/ayHbZXdieW

— Bhagwant Mann (@BhagwantMann) July 14, 2026

ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀਆਂ ਸਰਕਾਰਾਂ ਵੱਲੋਂ ਪਹਿਲਾਂ ਉਦਯੋਗਪਤੀਆਂ ਨੂੰ ਏਟੀਐਮ ਮੰਨਿਆ ਜਾਂਦਾ ਸੀ, ਪਰ ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਹੈ। ਪੰਜਾਬੀਆਂ ਨੂੰ ਸਖ਼ਤ ਮਿਹਨਤ, ਸਮਰਪਣ ਅਤੇ ਦੇਸ਼ ਭਗਤੀ ਦੀ ਅਦੁੱਤੀ ਭਾਵਨਾ ਨਾਲ ਨਿਵਾਜਿਆ ਗਿਆ ਹੈ। ਇਨ੍ਹਾਂ ਗੁਣਾਂ ਦੇ ਕਾਰਨ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ। ਇਨ੍ਹਾਂ ਗੱਲਾਂ ਨੂੰ ਯਾਦ ਕਰਨ ਦਾ ਇੱਕੋ ਇੱਕ ਉਦੇਸ਼ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਸੂਬੇ ਦੀ ਸ਼ਾਨਦਾਰ ਅਤੇ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ।”

ਮੁੱਖ ਮੰਤਰੀ ਨੇ ਕਿਹਾ, “ਅੱਜ ਪੰਜਾਬ ਕੋਲ ਸਭ ਤੋਂ ਬਿਹਤਰ ਉੱਦਮੀ ਕਲਚਰ, ਸਭ ਤੋਂ ਬਿਹਤਰ ਨਿਰਮਾਣ ਸਮਰੱਥਾ, ਸਭ ਤੋਂ ਬਿਹਤਰ ਹੁਨਰਮੰਦ ਸਟਾਫ਼, ਏਕੀਕ੍ਰਿਤ ਵੈਲਯੂ ਚੇਨ ਅਤੇ ਰਣਨੀਤਕ ਸਥਾਨ ਮੌਜੂਦ ਹੈ। ਮੈਂ ਉਦਯੋਗਿਕ ਆਗੂਆਂ, ਨਿਵੇਸ਼ਕਾਂ, ਨਵੀਨਤਾਕਾਰਾਂ, ਗਲੋਬਲ ਬ੍ਰਾਂਡਾਂ ਅਤੇ ਤਕਨਾਲੋਜੀ ਕੰਪਨੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੰਦਾ ਹਾਂ। ਪੰਜਾਬ ਵਿੱਚ ਪੰਜ ਬਿਜਲੀ ਉਤਪਾਦਨ ਪਲਾਂਟ ਹਨ ਅਤੇ ਸੂਬੇ ਵੱਲੋਂ ਬਿਜਲੀ ਪੈਦਾ ਕਰਨ ਲਈ ਪਛਵਾੜਾ ਸਥਿਤ ਆਪਣੀ ਸਮਰਪਿਤ ਕੋਲਾ ਖਾਣ ਤੋਂ 70 ਲੱਖ ਮੀਟਰਿਕ ਟਨ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਿਕ ਵਿਕਾਸ ਸਰਕਾਰ ਅਤੇ ਉਦਯੋਗਾਂ ਦਰਮਿਆਨ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ, “ਮੈਨੂੰ ਪੂਰਾ ਭਰੋਸਾ ਹੈ ਕਿ ਉਦਯੋਗਿਕ ਖੇਤਰ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਸਰਕਾਰ ਅਤੇ ਉਦਯੋਗ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ। ਇਸ ਲਈ ਨਿਵੇਸ਼ਕ ਅਤੇ ਉੱਦਮੀ ਪੰਜਾਬ ਦੇ ਉਦਯੋਗਿਕ ਭਵਿੱਖ ਦੇ ਮੁੱਖ ਥੰਮ੍ਹ ਹਨ। ਪੰਜਾਬ ਦਾ ਮਜ਼ਬੂਤ ਨਿਵੇਸ਼ ਈਕੋਸਿਸਟਮ ਵਾਜਬ ਬਿਜਲੀ ਦਰਾਂ, ਜ਼ਮੀਨ ਸਬੰਧੀ ਸਹੂਲਤਾਂ ਅਤੇ ਨਿਵੇਸ਼ਕ-ਪੱਖੀ ਮਾਹੌਲ ਪ੍ਰਦਾਨ ਕਰਦਾ ਹੈ। ਪੰਜਾਬ ਕਾਰੋਬਾਰ ਕਰਨ ਦੀ ਸੌਖ ਵਿੱਚ ਪਹਿਲੇ ਸਥਾਨ ‘ਤੇ ਹੈ ਅਤੇ ਇੱਕ ਕੁਸ਼ਲ ਸਿੰਗਲ ਵਿੰਡੋ ਸਿਸਟਮ ਰਾਹੀਂ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਪਾਸ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ‘ਮੌਕਿਆਂ ਦੀ ਧਰਤੀ’ ਹੈ, ਜਿੱਥੇ ਵਿਸ਼ਵ-ਪ੍ਰਸਿੱਧ ਕੰਪਨੀਆਂ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਉਤਸੁਕ ਹਨ। ਪਹਿਲਾਂ ਆਗੂਆਂ ਵੱਲੋਂ ਉਦਯੋਗਪਤੀਆਂ ‘ਤੇ ਉਨ੍ਹਾਂ ਦੇ ਕਾਰੋਬਾਰ ਵਿੱਚ ਹਿੱਸਾ ਲੈਣ ਲਈ ਦਬਾਅ ਪਾਇਆ ਜਾਂਦਾ ਸੀ, ਜਿਸ ਕਾਰਨ ਉਦਯੋਗਾਂ ਨੇ ਸੂਬਾ ਤੋਂ ਕਿਨਾਰਾ ਕਰ ਲਿਆ ਅਤੇ ਪੰਜਾਬ ਆਰਥਿਕ ਵਿਕਾਸ ਦੇ ਖੇਤਰ ਵਿੱਚ ਪਛੜ ਗਿਆ ਸੀ, ਜਿਸ ਨਾਲ ਇਸ ਤਰੱਕੀ ਅਤੇ ਖੁਸ਼ਹਾਲੀ ਖ਼ਤਰੇ ਵਿੱਚ ਪੈ ਗਈ ਸੀ। ਸਾਲ 2022 ਵਿੱਚ ਸੱਤਾ ਸੰਭਾਲਣ ਉਪਰੰਤ ਮੇਰੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਈ ਕ੍ਰਾਂਤੀਕਾਰੀ ਪਹਿਲਕਦਮੀਆਂ ਕੀਤੀਆਂ, ਜਿਹਨਾਂ ਸਦਕਾ ਪੰਜਾਬ ਹੁਣ ਹਰ ਖੇਤਰ ਵਿੱਚ ਮੋਹਰੀ ਬਣ ਕੇ ਉਭਰ ਰਿਹਾ ਹੈ।”

ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਸੈਸ਼ਨ ਵਿੱਚ ਡੈਲੀਗੇਟਸ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਭਾਰਤ ਟੈਕਸ ਮਹਿਜ਼ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ ਹੈ, ਸਗੋਂ ਇੱਕ ਪਲੇਟਫਾਰਮ ਹੈ, ਜਿੱਥੇ ਭਾਰਤ ਦੇ ਟੈਕਸਟਾਈਲ ਭਵਿੱਖ ਦੀ ਰੂਪਰੇਖਾ ਘੜ੍ਹੀ ਜਾ ਰਹੀ ਹੈ, ਭਾਈਵਾਲੀ ਸਥਾਪਤ ਕੀਤੀ ਜਾ ਰਹੀ ਹੈ ਅਤੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਪੰਜਾਬ ਵੱਲੋਂ ਭਾਰਤ ਟੈਕਸ ਵਿੱਚ ਇੱਕ ਭਾਈਵਾਲ ਸੂਬੇ ਵਜੋਂ ਹਿੱਸਾ ਲਿਆ ਜਾ ਰਿਹਾ ਹੈ, ਕਿਉਂਕਿ ਟੈਕਸਟਾਈਲ ਸੂਬੇ ਲਈ ਸਿਰਫ਼ ਇੱਕ ਉਦਯੋਗ ਨਹੀਂ ਹੈ, ਸਗੋਂ ਇਹ ਸੂਬੇ ਦੀ ਪਛਾਣ, ਵਿਰਾਸਤ ਅਤੇ ਆਰਥਿਕ ਸਮਰੱਥਾ ਦਾ ਹਿੱਸਾ ਹੈ। ਪੀੜ੍ਹੀਆਂ ਤੋਂ ਪੰਜਾਬ ਨੇ ਸਿਰਫ਼ ਕੱਪੜਾ ਹੀ ਨਹੀਂ, ਸਗੋਂ ਰੋਜ਼ੀ-ਰੋਟੀ, ਉੱਦਮਤਾ ਅਤੇ ਖੁਸ਼ਹਾਲੀ ਨੂੰ ਬੁਣਿਆ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ‘ਤੇ ਖੜ੍ਹਾ ਹੈ, ਜੋ ਤਕਨਾਲੋਜੀ, ਸਥਿਰਤਾ, ਨਵੀਨਤਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਅਪਣਾਉਂਦੇ ਹੋਏ ਇਸ ਦੀਆਂ ਰਵਾਇਤੀ ‘ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਰਾਜ ਨੂੰ ਇੱਕ ਵਿਲੱਖਣ ਫਾਇਦਾ ਹੈ ਕਿਉਂਕਿ ਇਸ ਕੋਲ ਇੱਕ ਪੂਰੀ ਟੈਕਸਟਾਈਲ ਵੈਲਿਊ ਚੇਨ ਹੈ, ਜਿਸ ਨਾਲ ਟੈਕਸਟਾਈਲ ਉਤਪਾਦਨ ਦੇ ਹਰ ਪੜਾਅ ਨੂੰ ਪੰਜਾਬ ਦੇ ਅੰਦਰ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਨਰਮੇ ਦੀ ਖੇਤੀ ਤੋਂ ਲੈ ਕੇ ਕਤਾਈ ਤੱਕ, ਧਾਗੇ ਤੋਂ ਲੈ ਕੇ ਕੱਪੜੇ ਤੱਕ, ਬੁਣਾਈ ਅਤੇ ਪ੍ਰੋਸੈਸਿੰਗ ਤੋਂ ਲੈ ਕੇ ਗਾਰਮੈਂਟਸ ਤੱਕ ਅਤੇ ਨਿਰਮਾਣ ਤੋਂ ਲੈ ਕੇ ਨਿਰਯਾਤ ਤੱਕ, ਪੰਜਾਬ ਕੋਲ ਕੁਝ ਅਜਿਹਾ ਹੈ ਜਿਸਦਾ ਦਾਅਵਾ ਦੁਨੀਆ ਦੇ ਬਹੁਤ ਘੱਟ ਖੇਤਰ ਕਰ ਸਕਦੇ ਹਨ। ਇਹ ਇੱਕ ਪੂਰੀ ਟੈਕਸਟਾਈਲ ਵੈਲਿਊ ਚੇਨ ਹੈ। ਪੰਜਾਬ ਇੱਕ ਏਕੀਕ੍ਰਿਤ ਈਕੋਸਿਸਟਮ ਪ੍ਰਦਾਨ ਕਰਦਾ ਹੈ, ਜਿੱਥੇ ਸਾਰੀ ਟੈਕਸਟਾਈਲ ਪ੍ਰਕਿਰਿਆ ਇੱਕੋ ਰਾਜ ਦੇ ਅੰਦਰ ਹੋ ਸਕਦੀ ਹੈ।”

ਕਿਸਾਨਾਂ, ਉੱਦਮੀਆਂ, ਐਮ.ਐਸ.ਐਮ.ਈਜ਼ , ਕਾਮਿਆਂ ਅਤੇ ਉਦਯੋਗਿਕ ਦਿੱਗਜ਼ਾਂ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਏਕੀਕ੍ਰਿਤ ਈਕੋਸਿਸਟਮ ਸਾਡੇ ਕਿਸਾਨਾਂ, ਉੱਦਮੀਆਂ, ਐਮ.ਐਸ.ਐਮ.ਈਜ਼, ਕਾਮਿਆਂ ਅਤੇ ਉਦਯੋਗਿਕ ਘਰਾਣਿਆਂ ਦੀ ਦਹਾਕਿਆਂ ਦੀ ਮਿਹਨਤ ਸਦਕਾ ਬਣਿਆ ਹੈ। ਅੱਜ ਪੰਜਾਬ ਭਾਰਤ ਦੇ ਪ੍ਰਮੁੱਖ ਟੈਕਸਟਾਈਲ ਸਥਾਨਾਂ ਵਿੱਚੋਂ ਇੱਕ ਹੈ ਅਤੇ ਰਾਜ ਵਿੱਤੀ ਸਾਲ 2024-25 ਦੌਰਾਨ 1.2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਟੈਕਸਟਾਈਲ ਨਿਰਯਾਤ ਦੇ ਨਾਲ, ਭਾਰਤ ਦੇ ਟੈਕਸਟਾਈਲ ਅਤੇ ਕੱਪੜਾ ਨਿਰਯਾਤ ਵਿੱਚ ਲਗਭਗ 4 ਫੀਸਦ ਯੋਗਦਾਨ ਪਾਉਂਦਾ ਹੈ। ਸੂਬੇ ਦੇ ਉਤਪਾਦ ਸੰਯੁਕਤ ਰਾਜ ਅਮਰੀਕਾ, ਯੂ.ਏ.ਈ., ਯੂ.ਕੇ. ਅਤੇ ਹੋਰ ਕਈ ਵਿਸ਼ਵ ਬਾਜ਼ਾਰਾਂ ਸਮੇਤ ਦੁਨੀਆ ਭਰ ਦੇ ਗਾਹਕਾਂ ਤੱਕ ਪਹੁੰਚਦੇ ਹਨ। ਇਹ ਨਾ ਸਿਰਫ਼ ਸਾਡੇ ਉਤਪਾਦਾਂ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ ਬਲਕਿ ਪੰਜਾਬ ਦੀਆਂ ਨਿਰਮਾਣ ਸਮਰੱਥਾਵਾਂ ਵਿੱਚ ਵਿਸ਼ਵਵਿਆਪੀ ਖਰੀਦਦਾਰਾਂ ਦੇ ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਾਰਤ ਦੀਆਂ ਕੁਝ ਸਭ ਤੋਂ ਪ੍ਰਸਿੱਧ ਟੈਕਸਟਾਈਲ ਕੰਪਨੀਆਂ ਦਾ ਘਰ ਹੈ, ਜਿਨ੍ਹਾਂ ਵਿੱਚ ਵਰਧਮਾਨ, ਸਨਾਤਨ ਟੈਕਸਟਾਈਲਜ਼, ਨਾਹਰ, ਮੋਂਟੇ ਕਾਰਲੋ, ਗੰਗਾ ਐਕਰੋਵੂਲ, ਸਪੋਰਟਕਿੰਗ, ਸ਼ਿੰਗੋਰਾ ਅਤੇ ਓਕਟੇਵ ਸ਼ਾਮਲ ਹਨ, ਜਿਨ੍ਹਾਂ ਸਾਰਿਆਂ ਨੇ ਗੁਣਵੱਤਾ ਅਤੇ ਨਵੀਨਤਾ ਵਿੱਚ ਵਿਸ਼ਵ ਪੱਧਰੀ ਮਾਪਦੰਡ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਐਮ.ਐਸ.ਐਮ.ਈਜ਼ ਪੰਜਾਬ ਦੀ ਟੈਕਸਟਾਈਲ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਉੱਦਮੀ ਜਜ਼ਬੇ ਨੇ ਰਾਜ ਨੂੰ ਭਾਰਤ ਦੇ ਸਭ ਤੋਂ ਮਜ਼ਬੂਤ ਨਿਰਮਾਣ ਈਕੋਸਿਸਟਮ ਵਿੱਚੋਂ ਇੱਕ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ, “ਜਦੋਂ ਲੋਕ ਪੰਜਾਬ ਦੇ ਟੈਕਸਟਾਈਲ ਉਦਯੋਗ ਬਾਰੇ ਸੋਚਦੇ ਹਨ, ਤਾਂ ਇੱਕ ਸ਼ਹਿਰ ਜੋ ਤੁਰੰਤ ਮਨ ਵਿੱਚ ਆਉਂਦਾ ਹੈ ਉਹ ਹੈ ਲੁਧਿਆਣਾ, ਜੋ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਵੱਡਾ ਕੱਪੜਾ ਅਤੇ ਨਿਟਵੀਅਰ ਕਲਸਟਰ ਹੈ। ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਇਹ ਸ਼ਹਿਰ ਭਾਰਤ ਦੇ ਊਨੀ ਨਿਟਵੀਅਰ ਵਿੱਚ ਲਗਭਗ 90 ਫੀਸਦ ਅਤੇ ਦੇਸ਼ ਦੇ ਹੌਜ਼ਰੀ ਉਤਪਾਦਨ ਵਿੱਚ ਲਗਭਗ 65 ਫੀਸਦ ਯੋਗਦਾਨ ਪਾਉਂਦਾ ਹੈ।’’

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਟੈਕਨੀਕਲ ਟੈਕਸਟਾਈਲ, ਇੰਡਸਟ੍ਰੀਅਲ ਟੈਕਸਟਾਈਲ, ਮੈਡੀਕਲ ਟੈਕਸਟਾਈਲ, ਪ੍ਰੋਟੈਕਟਿਵ ਟੈਕਸਟਾਈਲ, ਜੀਓਟੈਕਸਟਾਈਲ, ਸਸਟੇਨੇਬਲ ਫਾਈਬਰਜ਼, ਸਮਾਰਟ ਫੈਬਰਿਕਸ, ਫੰਕਸ਼ਨਲ ਐਪਰਲ, ਹਾਈ-ਪਰਫਾਰਮੈਂਸ ਸਪੋਰਟਸਵੇਅਰ ਦੇ ਨਾਲ-ਨਾਲ ਖੋਜ ਅਤੇ ਨਵੀਨਤਾ ਵਿੱਚ ਵੱਡੀਆਂ ਸਮਰੱਥਾਵਾਂ ਰੱਖਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਕੋਲ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਨਿਰਮਾਣ ਕਲਸਟਰ ਹਨ ਅਤੇ ਹੁਨਰਮੰਦ ਉੱਦਮੀਆਂ ਅਤੇ ਕਾਮਿਆਂ ਦਾ ਪੀੜ੍ਹੀ-ਦਰ-ਪੀੜ੍ਹੀ ਪੂਲ ਚੱਲਿਆ ਆ ਰਿਹਾ ਹੈ, ਜੋ ਟੈਕਸਟਾਈਲ ਖੇਤਰ ਨੂੰ ਕਿਸੇ ਵੀ ਹੋਰ ਨਾਲੋਂ ਬਿਹਤਰ ਸਮਝਦਾ ਹੈ। ਉਨ੍ਹਾਂ ਅੱਗੇ ਕਿਹਾ,”ਪੰਜਾਬ ਸਰਕਾਰ ਉਦਯੋਗਿਕ ਵਿਕਾਸ ਨੂੰ ਅਗਲੇ ਪੱਧਰ ਤੱਕ ਲਿਜਾਣ ਵਾਸਤੇ ਢੁਕਵਾਂ ਈਕੋਸਿਸਟਮ ਤਿਆਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬਾ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ 2026 ਲਾਂਚ ਕੀਤੀ ਹੈ, ਜਿਸ ਨੂੰ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਬੜੀ ਬਾਰੀਕੀ ਨਾਲ ਤਿਆਰ ਕੀਤਾ ਗਿਆ ਹੈ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਹਤਰ ਬੁਨਿਆਦੀ ਢਾਂਚੇ, ਨਿਵੇਸ਼ਕ ਸਹੂਲਤਾਂ, ਭਰੋਸੇਯੋਗ ਬਿਜਲੀ, ਹੁਨਰ ਵਿਕਾਸ, ਨਵੀਨਤਾ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਵਰਗੇ ਕਦਮਾਂ ਰਾਹੀਂ ਉਦਯੋਗਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਅਤੇ ਫਾਸਟਟ੍ਰੈਕ ਪੰਜਾਬ ਪੋਰਟਲ ਮਨਜ਼ੂਰੀਆਂ ਨੂੰ ਸਰਲ ਬਣਾ ਰਹੇ ਹਨ, ਸ਼ਰਤਾਂ ਦੇ ਬੋਝ ਨੂੰ ਘਟਾ ਰਹੇ ਹਨ ਅਤੇ ਉਦਯੋਗਾਂ ਲਈ ਤੇਜ਼, ਪਾਰਦਰਸ਼ੀ ਅਤੇ ਸਮਾਂਬੱਧ ਸੇਵਾਵਾਂ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗ, ਅਕਾਦਮਿਕਤਾ, ਖੋਜ ਸੰਸਥਾਵਾਂ, ਤਕਨਾਲੋਜੀ ਮਾਹਿਰਾਂ ਅਤੇ ਹੁਨਰ ਵਿਕਾਸ ਏਜੰਸੀਆਂ ਵਿਚਕਾਰ ਭਾਈਵਾਲੀ ਰਾਹੀਂ ਹੀ ਮੁਕਾਬਲੇਬਾਜ਼ੀ ਵਿੱਚ ਥਾਂ ਬਣਾਈ ਜਾ ਸਕਦੀ ਹੈ।

ਉਨ੍ਹਾਂ ਕਿਹਾ, “ਪੰਜਾਬ ਹਮੇਸ਼ਾ ਇੱਕ ਬਾਹਰਮੁਖੀ ਆਰਥਿਕਤਾ ਰਿਹਾ ਹੈ ਅਤੇ ਸੂਬਾ ਸਰਕਾਰ ਉਦਯੋਗਪਤੀਆਂ ਦੀ ਰਵਾਇਤੀ ਬਾਜ਼ਾਰਾਂ ਤੋਂ ਅੱਗੇ ਵਧਣ, ਆਪਣੀ ਨਿਰਯਾਤ ਸਮਰੱਥਾ ਵਿੱਚ ਵਿਭਿੰਨਤਾ ਲਿਆਉਣ ਅਤੇ ਗਲੋਬਲ ਵੈਲਿਊ ਚੇਨਜ਼ ਵਿੱਚ ਵਧੇਰੇ ਸ਼ਮੂਲੀਅਤ ਨਾਲ ਜੁੜਨ ਵਿੱਚ ਮਦਦ ਕਰਨਾ ਚਾਹੁੰਦੀ ਹੈ।

ਉਦਯੋਗ ਸਿਰਫ਼ ਉਤਪਾਦਨ ਬਾਰੇ ਨਹੀਂ ਹੈ ਬਲਕਿ ਇਹ ਲੋਕਾਂ ਬਾਰੇ ਹੈ ਅਤੇ ਇਹ ਲੱਖਾਂ ਪਰਿਵਾਰਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ, ਜਿਸ ਨਾਲ ਮਹਿਲਾਵਾਂ ਲਈ ਵੀ ਮੌਕੇ ਪੈਦਾ ਹੁੰਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ, ‘’ਐਮ.ਐਸ.ਐਮ.ਈਜ਼ ਨੂੰ ਸਸ਼ਕਤ ਬਣਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਨਿਰਯਾਤ ਨੂੰ ਮਜ਼ਬੂਤ ਕਰਨ ਅਤੇ ਸਭ ਤੋਂ ਵੱਧ ਸਮੂਹਿਕ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਇਹ ਸਮੇਂ ਦੀ ਲੋੜ ਹੈ।’’

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਵੀ ਮੌਜੂਦ ਸਨ।

Tags: BREAKING NEWSLatest Punjab newsPUNJABPUNJAB CMpunjab newstop headlines in PunjabiWISHAVWARTA.IN
Share201Tweet126SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ

by Ranjit Singh
August 4, 2026
0

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਚੰਡੀਗੜ੍ਹ, 4 ਅਗਸਤ (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ...

Punjab: ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਵੀ ਜਾਰੀ

Punjab: ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਵੀ ਜਾਰੀ

by Ranjit Singh
August 4, 2026
0

Punjab: ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਵੀ ਜਾਰੀ ਚੰਡੀਗੜ੍ਹ, 4 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੇ ਵਾਸੀ...

Cricket: ਅਰਸ਼ਦੀਪ ਸਿੰਘ ਇੱਕ ਸਾਲ ਬਾਅਦ ਰੈੱਡ-ਬਾਲ ਕ੍ਰਿਕਟ ਵਿੱਚ ਵਾਪਸੀ

Cricket: ਅਰਸ਼ਦੀਪ ਸਿੰਘ ਇੱਕ ਸਾਲ ਬਾਅਦ ਰੈੱਡ-ਬਾਲ ਕ੍ਰਿਕਟ ਵਿੱਚ ਵਾਪਸੀ

by Ranjit Singh
August 4, 2026
0

Cricket: ਅਰਸ਼ਦੀਪ ਸਿੰਘ ਇੱਕ ਸਾਲ ਬਾਅਦ ਰੈੱਡ-ਬਾਲ ਕ੍ਰਿਕਟ ਵਿੱਚ ਵਾਪਸੀ ਚੰਡੀਗੜ੍ਹ, 4 ਅਗਸਤ (ਵਿਸ਼ਵ ਵਾਰਤਾ): ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਗਭਗ...

NDA ਦੀ “ਮੰਗਲ ਮਿਲਨ” ਮੀਟਿੰਗ ਅੱਜ, ਭਾਜਪਾ ਸੰਸਦੀ ਪਾਰਟੀ ਨੇ ਜਾਰੀ ਕੀਤਾ ਪੱਤਰ

NDA ਦੀ “ਮੰਗਲ ਮਿਲਨ” ਮੀਟਿੰਗ ਅੱਜ, ਭਾਜਪਾ ਸੰਸਦੀ ਪਾਰਟੀ ਨੇ ਜਾਰੀ ਕੀਤਾ ਪੱਤਰ

by Ranjit Singh
August 4, 2026
0

NDA ਦੀ "ਮੰਗਲ ਮਿਲਨ" ਮੀਟਿੰਗ ਅੱਜ, ਭਾਜਪਾ ਸੰਸਦੀ ਪਾਰਟੀ ਨੇ ਜਾਰੀ ਕੀਤਾ ਪੱਤਰ - ਜਾਣੋ ਮੀਟਿੰਗ ਦਾ ਸਮਾਂ ਅਤੇ ਸਥਾਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ

by Ranjit Singh
August 4, 2026
0

Punjab ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਚੰਡੀਗੜ੍ਹ, 4 ਅਗਸਤ (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ...

Most Popular

ਭਾਰਤ – ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ ‘ਚ ਹੋਵੇਗਾ ਸ਼ੁਰੂ

ਭਾਰਤ – ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ ‘ਚ ਹੋਵੇਗਾ ਸ਼ੁਰੂ

by Jaspreet Kaur
4 weeks ago
0

ਭਾਰਤ - ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ 'ਚ ਹੋਵੇਗਾ ਸ਼ੁਰੂ ਭਾਰਤ ਨੇ ਜਿੱਤਿਆ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 