Charlie Kirk Murder: ਟਰੰਪ ਦੇ ਕਰੀਬੀ ਚਾਰਲੀ ਕਰਕ ਦਾ ਕਤਲ ਕਰਨ ਵਾਲਾ ਸ਼ੂਟਰ ਗ੍ਰਿਫ਼ਤਾਰ
ਨਵੀਂ ਦਿੱਲੀ, 13 ਸਤੰਬਰ 2025 (ਵਿਸ਼ਵ ਵਾਰਤਾ) – ਅਮਰੀਕਾ ਦੇ ਪ੍ਰਸਿੱਧ ਕਾਂਸਰਵੇਟਿਵ ਆਗੂ (Charlie Kirk Murder) ਅਤੇ “ਟਰਨਿੰਗ ਪੌਇੰਟ ਯੂਐਸਏ” ਦੇ ਕੋ-ਸੰਸਥਾਪਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਂਦੇ ਚਾਰਲੀ ਕਰਕ ਦੇ ਕਤਲ ਮਾਮਲੇ ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਯੂਟਾਹ ਪੁਲਸ ਨੇ 22 ਸਾਲਾ ਟਾਇਲਰ ਰਾਬਿਨਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 10 ਸਤੰਬਰ ਨੂੰ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਕਰਕ ਨੂੰ ਗੋਲੀਆਂ ਮਾਰਨ ਦਾ ਦੋਸ਼ ਹੈ।

ਪੁਲਿਸ ਅਤੇ FBI ਨੇ ਦੱਸਿਆ ਕਿ ਰਾਬਿਨਸਨ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਪਰਿਵਾਰਕ ਸੂਚਨਾ, ਫ਼ੋਰੈਂਸਿਕ ਸਬੂਤ, ਗੋਲੀ ਦੇ ਖੋਲ ਅਤੇ ਕੈਮਰਾ ਫੁਟੇਜ ਨੇ ਵੱਡੀ ਮਦਦ ਕੀਤੀ। ਹੱਤਿਆ ਵਿੱਚ ਵਰਤੀ ਗਈ ਹਾਈ-ਪਾਵਰ ਰਾਈਫਲ ਵੀ ਬਰਾਮਦ ਕੀਤੀ ਗਈ ਹੈ।
ਯੂਟਾਹ ਦੇ ਗਵਰਨਰ ਸਪੈਂਸਰ ਕੋਕਸ ਨੇ ਇਸਨੂੰ ਇੱਕ ਰਾਜਨੀਤਿਕ ਹੱਤਿਆ ਕਰਾਰ ਦਿੱਤਾ ਹੈ। ਇਸ ਵੇਲੇ ਟਾਇਲਰ ਰਾਬਿਨਸਨ ਨੂੰ ਯੂਟਾਹ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਤੇਜ਼ੀ ਨਾਲ ਜਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























