Punjab ਕੈਬਨਿਟ ਮੀਟਿੰਗ ਦੇ ਸਮੇਂ ‘ਚ ਤਬਦੀਲੀ

ਚੰਡੀਗੜ੍ਹ, 6 ਜੁਲਾਈ 2025 (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ। ਕੈਬਨਿਟ ਮੀਟਿੰਗ ਦਾ ਸਮਾਂ ਤਬਦੀਲੀ ਦਾ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ। ਮੀਟਿੰਗ ਹੁਣ ਕੱਲ੍ਹ (ਸੋਮਵਾਰ) ਸ਼ਾਮ 6 ਵਜੇ ਹੋਵੇਗੀ, ਜਦਕਿ ਇਹ ਮੀਟਿੰਗ ਪਹਿਲਾਂ ਸਵੇਰੇ 10:30 ਵਜੇ ਰੱਖੀ ਗਈ ਸੀ।
ਦੱਸ ਦਈਏ ਕਿ 7 ਜੁਲਾਈ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਇਸ ਦੇ ਨਾਲ ਹੀ 10-11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























