Chandigarh: ਦੋ ‘ਆਪ’ ਮਹਿਲਾ ਕੌਂਸਲਰ ਭਾਜਪਾ ਵਿੱਚ ਸ਼ਾਮਲ
ਚੰਡੀਗੜ੍ਹ, 24 ਦਸੰਬਰ 2025 (ਵਿਸ਼ਵ ਵਾਰਤਾ) – ਚੰਡੀਗੜ੍ਹ (Chandigarh) ਵਿੱਚ ਮੇਅਰ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਦੋ ‘ਆਪ’ ਕੌਂਸਲਰ ਭਾਜਪਾ ‘ਚ ਸ਼ਾਮਿਲ ਹੋ ਗਏ। ਇੱਥੇ ਇਹ ਦੱਸ ਦਈਏ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਜਨਵਰੀ ਵਿੱਚ ਹੋਣੀ ਹੈ।

ਦੋਵਾਂ ‘ਆਪ’ ਆਗੂਆਂ ਨੂੰ ਭਾਜਪਾ ਦੀ ਸਾਬਕਾ ਮੇਅਰ ਸਰਬਜੀਤ ਕੌਰ, ਉਨ੍ਹਾਂ ਦੇ ਪਤੀ ਕਾਲਾ ਅਤੇ ਭਾਜਪਾ ਕੌਂਸਲਰ ਕੰਵਰ ਰਾਣਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਕਰਵਾਇਆ। ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ‘ਚ ਸ਼ਾਮਿਲ ਹੋਣ ਵਾਲੀਆਂ ਕੌਂਸਲਰਾਂ ਦੇ ਨਾਂਅ ਸੁਮਨ ਦੇਵੀ ਅਤੇ ਪੂਨਮ ਦੇਵੀ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਚਕੂਲਾ ਦਾ ਦੌਰਾ ਕਰ ਰਹੇ ਹਨ। ਚਰਚਾ ਹੈ ਕਿ ਦੋਵਾਂ ਕੌਂਸਲਰਾਂ ਦੀ ਉਨ੍ਹਾਂ ਦੇ ਨਾਲ ਮੁਲਾਕਾਤ ਕਰਵਾਈ ਜਾ ਸਕਦੀ ਹੈ।
ਚੰਡੀਗੜ੍ਹ (Chandigarh) ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਮੇਅਰ ਦੀ ਚੋਣ ਵਿੱਚ ਚੰਡੀਗੜ੍ਹ ਦਾ ਸੰਸਦ ਮੈਂਬਰ ਵੀ ਆਪਣੇ ਵੋਟ ਦੀ ਵਰਤੋਂ ਕਰਦਾ ਹੈ। ਪਰ ਹੁਣ, 2 ਕੌਂਸਲਰਾਂ ਦੇ ‘ਆਪ’ ਛੱਡਣ ਤੋਂ ਬਾਅਦ, ਭਾਜਪਾ ਕੋਲ 18 ਕੌਂਸਲਰ ਹੋ ਗਏ ਹਨ ਅਤੇ ‘ਆਪ’ ਸਿਰਫ ਕੋਲ 11 ਕੌਂਸਲਰ ਹੀ ਰਹਿ ਗਏ ਹਨ। ਕਾਂਗਰਸ ਕੋਲ 6 ਕੌਂਸਲਰ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























