Chandigarh ਸਟਾਰਟਅੱਪ ਨੀਤੀ ਅਤੇ CII ਸਟਾਰਟਅੱਪ ਕੌਂਕਲੇਵ 2025
– ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
– ਭਾਰਤ ਦਾ ਨਵਾਂ ਸਟਾਰਟਅੱਪ ਹੱਬ ਬਣ ਰਿਹਾ ਹੈ ਗਰੇਟਰ ਚੰਡੀਗੜ੍ਹ ਰੀਜਨ (GCR)
ਚੰਡੀਗੜ੍ਹ, 21 ਅਗਸਤ 2025 (ਵਿਸ਼ਵ ਵਾਰਤਾ): ਗਰੇਟਰ ਚੰਡੀਗੜ੍ਹ ਰੀਜਨ (GCR) ਤੇਜ਼ੀ ਨਾਲ ਭਾਰਤ ਦੇ ਸਭ ਤੋਂ ਉਭਰਦੇ ਹੋਏ ਸਟਾਰਟਅੱਪ ਹੱਬ ਵਜੋਂ ਉਭਰ ਰਿਹਾ ਹੈ। ਆਪਣੀ ਰਣਨੀਤਕ ਸਥਿਤੀ, ਆਧੁਨਿਕ ਬੁਨਿਆਦੀ ਢਾਂਚੇ ਅਤੇ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਨਿਕਲ ਰਹੀ ਪ੍ਰਤਿਭਾਸ਼ਾਲੀ ਯੁਵਾ ਪੀੜ੍ਹੀ ਦੇ ਸਹਾਰੇ, ਇਹ ਖੇਤਰ ਹੁਣ ਨਵੀਨਤਾ ਅਤੇ ਸਹਿਯੋਗ ਦਾ ਕੇਂਦਰ (Chandigarh) ਬਣਦਾ ਜਾ ਰਿਹਾ ਹੈ।

ਅਪ੍ਰੈਲ 2025 ਵਿੱਚ ਸ਼ੁਰੂ ਕੀਤੀ ਗਈ ਚੰਡੀਗੜ੍ਹ ਸਟਾਰਟਅੱਪ ਨੀਤੀ ਨਾਲ ਇਸ ਵਿਕਾਸ ਨੂੰ ਹੋਰ ਰਫ਼ਤਾਰ ਮਿਲੀ। ਜਿਸ ਵਿੱਚ ਸਰਲ ਨਿਯਮ, ਸਿੰਗਲ-ਵਿੰਡੋ ਕਲੀਅਰੈਂਸ, ਵਿੱਤੀ ਪ੍ਰੋਤਸਾਹਨ, ਤੇਜ਼ ਡਿਜ਼ੀਟਲ ਕਨੈਕਟੀਵਟੀ ਨਾਲ ਇਨਕਿਊਬੇਟਰ ਅਤੇ ਕੋ-ਵਰਕਿੰਗ ਸਪੇਸ ਵਰਗੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹਨ। ਇਹ ਸਾਰੀਆਂ ਪਹਿਲਾਂ GCR ਨੂੰ ਭਾਰਤ ਦੇ ਨਵੀਨਤਾ ਮੰਚ ‘ਤੇ ਇੱਕ ਮਜ਼ਬੂਤ ਸਟਾਰਟਅੱਪ ਗੰਤਵ ਬਣਾਉਣ ਵਿੱਚ ਯੋਗਦਾਨ ਪਾ ਰਹੀਆਂ ਹਨ।
ਇਸੇ ਸੰਦਰਭ ਵਿੱਚ, CII ਚੰਡੀਗੜ੍ਹ ਸਟਾਰਟਅੱਪ ਕੌਂਕਲੇਵ 2025 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਨਿਸ਼ਾਂਤ ਕੁਮਾਰ ਯਾਦਵ, ਸਚਿਵ, ਉਦਯੋਗ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ, ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਅਤੇ ਪ੍ਰਤਾਪ ਕੇ ਅੱਗਰਵਾਲ, ਸਾਬਕਾ ਚੇਅਰਮੈਨ, CII ਚੰਡੀਗੜ੍ਹ ਅਤੇ ਐਮ.ਡੀ., IDS ਇਨਫੋਟੇਕ ਲਿਮਿਟੇਡ, ਕੌਂਕਲੇਵ ਦੇ ਚੇਅਰਪਰਸਨ ਸਨ। ਡਾ. ਮਧੁ ਚਿਤਕਾਰਾ, ਪ੍ਰੋ ਚਾਂਸਲਰ, ਚਿਤਕਾਰਾ ਯੂਨੀਵਰਸਿਟੀ, ਨੇ ਮੰਚ ਸਾਂਝਾ ਕੀਤਾ। ਇਹ ਕੌਂਕਲੇਵ ਨਾ ਸਿਰਫ਼ GCR ਦੇ ਸਟਾਰਟਅੱਪ ਇਕੋਸਿਸਟਮ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ, ਸਗੋਂ ਚੰਡੀਗੜ੍ਹ ਨੂੰ ਭਾਰਤ ਦੇ ਅਗਲੇ ਇਨੋਵੇਸ਼ਨ ਹੱਬ ਵਜੋਂ ਦਰਜ ਕਰਨ ਦੀ ਮਿਸਾਲ ਵੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























