ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED
ਪੁਲਿਸ ਨੇ ਵਧਾਈ ਸੁਰੱਖਿਆ
ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਵਿੱਚੋਂ ਇੱਕ ਬੈਗ ‘ਚੋਂ IED ਬਰਾਮਦ ਹੋਇਆ ਹੈ। ਰਾਹਤ ਦੀ ਗੱਲ ਇਹ ਹੈ ਕਿ ਬਰਾਮਦ ਕੀਤਾ ਗਿਆ ਧਮਾਕਾਖੇਜ਼ ਸਮੱਗਰੀ ਐਕਟਿਵ ਨਹੀਂ ਸੀ।ਪੁਲਿਸ ਪੂਰੇ ਇਲਾਕੇ ਦੀ ਛਾਣਬੀਣ ਕਰ ਰਹੀ ਹੈ।
ਮਾਮਲੇ ਦੀ ਜਾਂਚ ਸੈਕਟਰ-36 ਥਾਣੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਿਸ ਜਗ੍ਹਾ ਤੋਂ ਇਹ ਸਮਾਨ ਬਰਾਮਦ ਹੋਇਆ ਹੈ, ਉਹ ਕਾਫ਼ੀ ਚਹਿਲ ਪਹਿਲ ਵਾਲਾ ਇਲਾਕਾ ਹੈ। ਪੁਲਿਸ ਨੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ ਅਤੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਸੁਰੱਖਿਆ ਅਤੇ ਸਾਵਧਾਨੀ ਦੇ ਕਦਮ ਚੁੱਕੇ ਜਾ ਰਹੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























