Chandigarh : ਰਾਜਿੰਦਰ ਸਿੰਘ ਬਡਹੇੜੀ ਨੇ ਲੰਬੜਦਾਰਾਂ ਦਾ ਮਾਣ ਭੱਤਾ ਵਧਾਉਣ ਲਈ ਰਾਜਪਾਲ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ
– ਜਥੇਬੰਦੀ ਵਿੱਚ ਨਵੀਆਂ ਨਿਯੁਕਤੀਆਂ
ਚੰਡੀਗੜ੍ਹ, 5 ਅਪ੍ਰੈਲ (ਵਿਸ਼ਵ ਵਾਰਤਾ) – ਚੰਡੀਗੜ੍ਹ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪਿੰਡਾਂ ਲੰਬੜਦਾਰਾਂ ਦਾ ਮਾਣ ਭੱਤਾ ਪੰਜਾਬ ਦੀ ਤਰਜ਼ ‘ਤੇ ਵਾਧਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਬੰਧੀ ਮੰਗ ਕੀਤੀ ਜਾ ਰਹੀ ਸੀ ਜੋ ਮੰਨ ਲਈ ਗਈ ਹੈ ਅਤੇ ਸਾਰੀ ਰਕਮ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਲੰਬੜਦਾਰਾਂ ਦੀ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ।
ਪਿੰਡ ਹੱਲੋਮਾਜਰਾ ਅਤੇ ਬਹਿਲਾਣਾ ਦੇ ਬਜ਼ੁਰਗ ਲੰਬੜਦਾਰ ਬਚਿੱਤਰ ਸਿੰਘ ਅਤੇ ਗੁਰਬਚਨ ਸਿੰਘ ਨੇ ਬੇਨਤੀ ਕੀਤੀ ਸੀ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਆਪਣੀ ਜਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾ ਸਕਦੇ ਉਹਨਾਂ ਦੀਆਂ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਦੇ ਸਰਬਰਾਹ ਕਪਤਾਨ ਸਿੰਘ ਪੁੱਤਰ ਸਵਰਗੀ ਕੇਸਰ ਸਿੰਘ ਅਤੇ ਅਮਰੀਕ ਸਿੰਘ ਸਿੰਘ ਪੁੱਤਰ ਸ੍ਰੀ ਗੁਰਬਚਨ ਸਿੰਘ ਨੂੰ ਕ੍ਰਮਵਾਰ ਚਾਰ ਪਿੰਡ ਹੱਲੋਮਾਜਰਾ ਅਤੇ ਪਿੰਡ ਬਹਿਲਾਣਾ ਦਾ ਲੰਬੜਦਾਰ ਨਿਯੁਕਤ ਕਰਕੇ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ।
ਬਡਹੇੜੀ ਨੇ ਦੱਸਿਆ ਕਿ ਜਥੇਬੰਦੀ ਦੇ ਕੰਮਾਂ ਨੂੰ ਪੂਰਾ ਤੇਜ਼ੀ ਨਾਲ ਕਰਨ ਲਈ ਅਤੇ ਜਥੇਬੰਦੀ ਵਿੱਚ ਨਵੀਂ ਰੂਹ ਫੂਕਣ ਲਈ ਅਤੇ ਚੁਸਤ ਦਰੁਸਤ ਕਰਨ ਲਈ ਪਿੰਡ ਬੁਟੇਰਲਾ ਦੀ ਲੰਬੜਦਾਰ ਡਾਕਟਰ ਅਮਨਜੋਤ ਕੌਰ ਨੂੰ ਜਥੇਬੰਦੀ ਦੀ ਦਫਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਹੱਲੋਮਾਜਰਾ ਦੇ ਲੰਬੜਦਾਰ ਕਪਤਾਨ ਸਿੰਘ ਨੂੰ ਜਥੇਬੰਦੀ ਦਾ ਸਕੱਤਰ ਤਾਲਮੇਲ ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਖਾਲੀ ਅਸਾਮੀ ਪੁਰ ਕਰਨ ਲਈ ਪਿੰਡ ਡੱਡੂ ਮਾਜਰਾ ਦੇ ਲੰਬੜਦਾਰ ਚੌਧਰੀ ਜੈ ਪ੍ਰਕਾਸ਼ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























