ਪੰਜਾਬ- ਚੰਡੀਗੜ੍ਹ ‘ਚ ਆਇਆ ਭੂਚਾਲ! ਸਹਿਮੇ ਲੋਕ ਘਰਾਂ ‘ਚੋ ਨਿਕਲੇ ਬਾਹਰ
– ਜਾਣੋ ਕਿੰਨੀ ਰਹੀ ਤੀਬਰਤਾ
ਚੰਡੀਗੜ੍ਹ, 27 ਜੂਨ 2026 (ਵਿਸ਼ਵ ਵਾਰਤਾ) : ਪੰਜਾਬ – ਚੰਡੀਗੜ੍ਹ ਵਿੱਚ ਸ਼ਨੀਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਚਲਦਿਆਂ ਕਈ ਇਲਾਕਿਆਂ ਦੇ ਨਿਵਾਸੀ ਅਹਿਤਿਆਤ ਵਜੋਂ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਸ਼ਾਮ ਕਰੀਬ 7 ਤੋਂ 7.15 ਦੇ ਵਿਚਕਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਫਿਲਹਾਲ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਰਿਹਾ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ, ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























