Chandigarh : ਪੰਜਾਬ ਦੇ 2 IAS ਅਧਿਕਾਰੀਆਂ ਦਾ ਡੈਪੂਟੇਸ਼ਨ ਖ਼ਤਮ ਹੋਣ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਪਸ ਪੰਜਾਬ ਭੇਜਿਆ
HCS ਅਧਿਕਾਰੀ ਰਾਧਿਕਾ ਸਿੰਘ ਨੂੰ Director Higher Education ਕੀਤਾ ਨਿਯੁਕਤ

ਚੰਡੀਗੜ੍ਹ, 13ਨਵੰਬਰ(ਵਿਸ਼ਵ ਵਾਰਤਾ) Chandigarh : ਚੰਡੀਗੜ੍ਹ ਵਿੱਚ ਡੈਪੂਟੇਸ਼ਨ ‘ਤੇ ਗਏ 2 ਆਈਏਐਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੂਲ ਕੇਡਰ, ਪੰਜਾਬ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਹਰਸੁਹਿੰਦਰ ਪਾਲ ਸਿੰਘ ਬਰਾੜ ਅਤੇ ਰੁਬਿੰਦਰਜੀਤ ਸਿੰਘ ਬਰਾੜ ਸ਼ਾਮਲ ਹਨ। ਜਿਨ੍ਹਾਂ ਵਿਭਾਗਾਂ ਦੀ ਉਹ ਨਿਗਰਾਨੀ ਕਰ ਰਹੇ ਸਨ, ਉਹ ਪੀਸੀਐਸ ਅਧਿਕਾਰੀ ਅਮਨਦੀਪ ਸਿੰਘ ਅਤੇ ਐਚਸੀਐਸ ਅਧਿਕਾਰੀ ਰਾਧਿਕਾ ਸਿੰਘ ਨੂੰ ਸੌਂਪੇ ਗਏ ਹਨ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























