
CBSE Result 2025 : ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ; ਸੀਬੀਐਸਈ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ
– ਵਿਦਿਆਰਥੀ ਇੰਝ ਕਰ ਸਕਦੇ ਹਨ Result check
ਨਵੀ ਦਿੱਲੀ, 13 ਮਈ (ਵਿਸ਼ਵ ਵਾਰਤਾ) : ਸੀਬੀਐਸਈ ਬੋਰਡ (CBSE Result 2025) ਨੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ cbse.gov.in, cbseresults.nic.in, results.cbse.nic.in ਅਤੇ results.gov.in ਵਰਗੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਣਗੇ।
ਸੀਬੀਐਸਈ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 2025 ਲਈ ਪਾਸ ਪ੍ਰਤੀਸ਼ਤਤਾ 88.39% ਰਹੀ। ਕੁੱਲ 17,04,367 ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 16,92,794 ਨੇ ਪ੍ਰੀਖਿਆ ਦਿੱਤੀ ਅਤੇ 14,96,307 ਨੂੰ ਪਾਸ ਐਲਾਨਿਆ ਗਿਆ।
ਦੱਸ ਦਈਏ ਕਿ ਸੀਬੀਐਸਈ ਬੋਰਡ ਮੈਰਿਟ ਸੂਚੀ ਜਾਰੀ ਨਹੀਂ ਕਰਦਾ। ਇਸ ਤੋਂ ਇਲਾਵਾ, ਨਤੀਜੇ ਵਿੱਚ ਕੋਈ ਵੀ ਟਾਪਰ ਨਹੀਂ ਘੋਸ਼ਿਤ ਕੀਤਾ ਜਾਂਦਾ ਹੈ। ਬੋਰਡ ਸਾਰੇ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ ਇਹ ਹਦਾਇਤ ਕਰਦਾ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਸਕੂਲ ਜਾਂ ਜ਼ਿਲ੍ਹੇ ਦਾ ਟਾਪਰ ਐਲਾਨ ਨਾ ਕਰਨ।
ਵਿਦਿਆਰਥੀ ਇੰਝ ਦੇਖ ਸਕਦੇ ਹਨ ਨਤੀਜਾ –
– ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ (cbseresults.nic.in ਜਾਂ cbseresults.nic.in) ‘ਤੇ ਜਾਓ।
– ਹੋਮਪੇਜ ‘ਤੇ ਦਿਖਾਈ ਦੇਣ ਵਾਲੇ “CBSE ਬੋਰਡ ਨਤੀਜਾ 2025” ਲਿੰਕ ‘ਤੇ ਕਲਿੱਕ ਕਰੋ।
– ਲੋੜੀਂਦੇ ਖੇਤਰਾਂ ਵਿੱਚ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
– ਨਤੀਜਾ ਸਕਰੀਨ ‘ਤੇ ਦਿਖਾਈ ਦੇਵੇਗਾ।
– ਨਤੀਜਾ ਡਾਊਨਲੋਡ ਕਰੋ ਅਤੇ ਭਵਿੱਖ ਵਿੱਚ ਵਰਤੋਂ ਲਈ ਇੱਕ ਪ੍ਰਿੰਟਆਊਟ ਲਓ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























