Car Price hike: ਕਾਰਾਂ ਦੇ ਸ਼ੌਕੀਨਾਂ ਲਈ ਵੱਡਾ ਝਟਕਾ
– 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਇਸ ਕੰਪਨੀ ਦੀਆਂ ਸਾਰੀਆਂ ਕਾਰਾਂ
– ਜਾਣੋ ਕੀਮਤਾਂ ‘ਚ ਕਿੰਨਾ ਹੋਵੇਗਾ ਇਜ਼ਾਫਾ

ਨਵੀ ਦਿੱਲੀ, 16 ਅਗਸਤ 2025 (ਵਿਸ਼ਵ ਵਾਰਤਾ): ਜੇਕਰ ਤੁਸੀਂ ਕਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਬਜਟ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਰਮਨੀ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ BMW ਨੇ ਐਲਾਨ ਕੀਤਾ ਹੈ ਕਿ ਉਹ 1 ਸਤੰਬਰ, 2025 ਤੋਂ ਆਪਣੀਆਂ ਸਾਰੀਆਂ ਕਾਰਾਂ ਅਤੇ SUV ਦੀਆਂ ਕੀਮਤਾਂ ਵਿੱਚ 3 ਪ੍ਰਤੀਸ਼ਤ ਤੱਕ ਵਾਧਾ (Car Price hike) ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਦਾ ਮੁੱਖ ਕਾਰਨ ਵਿਦੇਸ਼ੀ ਮੁਦਰਾ ਦਰਾਂ ਵਿੱਚ ਉਤਰਾਅ-ਚੜ੍ਹਾਅ ਅਤੇ ਵਿਸ਼ਵ ਪੱਧਰ ‘ਤੇ ਸਪਲਾਈ ਲੜੀ ਦੀਆਂ ਚੁਣੌਤੀਆਂ ਨੂੰ ਦੱਸਿਆ ਹੈ।
BMW ਗਰੁੱਪ ਇੰਡੀਆ ਦੇ ਪ੍ਰਧਾਨ ਅਤੇ ਸੀਈਓ ਵਿਕਰਮ ਪਾਵਾਹ ਦੇ ਅਨੁਸਾਰ, ਪਹਿਲੀ ਛਿਮਾਹੀ ‘ਚ ਵਿਕਰੀ ਵਿੱਚ ਪ੍ਰਦਰਸ਼ਨ ਵਧਿਆ ਰਿਹਾ, ਪਰ ਅੰਤਰਰਾਸ਼ਟਰੀ ਪੱਧਰ ‘ਤੇ ਵਧਦੀਆਂ ਲਾਗਤਾਂ ਜਿਵੇਂ ਕਿ ਕੱਚੇ ਮਾਲ ਦੀ ਕੀਮਤ, ਵਧਦੀ ਲੌਜਿਸਟਿਕਸ ਲਾਗਤ ਅਤੇ ਫਾਰੇਕਸ ਦਰਾਂ ਵਿੱਚ ਅਸਥਿਰਤਾ ਦੇ ਕਾਰਨ, ਕੰਪਨੀ ਲਈ ਕਾਰਾਂ ਦੀਆਂ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਿਉਹਾਰੀ ਸੀਜ਼ਨ ਵਿੱਚ ਅਸੀਂ ਆਪਣੇ ਗਾਹਕਾਂ ਲਈ ਬਹੁਤ ਸਾਰੀਆਂ ਨਵੀਆਂ ਤੇ ਦਮਦਾਰ ਕਾਰਾਂ ਪੇਸ਼ ਕਰਨ ਜਾ ਰਹੇ ਹਾਂ।
BMW ਕਾਰਾਂ ਦੀਆਂ ਮੌਜੂਦਾ ਕੀਮਤਾਂ (ਐਕਸ-ਸ਼ੋਰੂਮ)
BMW 2 ਸੀਰੀਜ਼ ਗ੍ਰੈਨ ਕੂਪ ਦੀ ਕੀਮਤ: ₹46.90 ਲੱਖ ਤੋਂ ਸ਼ੁਰੂ
BMW X1 ਦੀ ਕੀਮਤ: ₹51.50 ਲੱਖ ਤੋਂ ਸ਼ੁਰੂ
BMW X5 ਦੀ ਕੀਮਤ: ₹97.80 ਲੱਖ ਤੋਂ ਸ਼ੁਰੂ
BMW X7 ਦੀ ਕੀਮਤ: ₹1.31 – ₹1.35 ਕਰੋੜ
BMW M5 ਦੀ ਕੀਮਤ: ₹1.99 ਕਰੋੜ
BMW XM (ਸਭ ਤੋਂ ਮਹਿੰਗਾ ਮਾਡਲ) ਕੀਮਤ: ₹2.60 ਕਰੋੜ
BMW iX1 (ਇਲੈਕਟ੍ਰਿਕ ਮਾਡਲ) ਦੀ ਕੀਮਤ: ₹49.90 ਲੱਖ
BMW i4 (ਇਲੈਕਟ੍ਰਿਕ) ਦੀ ਕੀਮਤ: ₹72.50 – ₹77.50
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























