Canada: ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ, 7 ਜੂਨ (ਵਿਸ਼ਵ ਵਾਰਤਾ): ਕੈਨੇਡਾ (Canada) ਵਿੱਚ ਕੁਝ ਅਣਪਛਾਤੇ ਲੋਕਾਂ ਨੇ ਪੰਜਾਬ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ। ਇੰਦਰਪਾਲ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਦੇ ਐਡਮਿੰਟਨ ਗਿਆ ਸੀ। ਉਹ ਉੱਥੇ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਪੁਲਿਸ ਅਨੁਸਾਰ ਐਡਮੰਟਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਉਸਨੂੰ ਗੋਲੀ ਮਾਰ ਦਿੱਤੀ।
ਇੰਦਰਪਾਲ ਦੇ ਦੋਸਤ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਮੌਤ ਚਾਰ ਗੋਲੀਆਂ ਲੱਗਣ ਤੋਂ ਬਾਅਦ ਹੋਈ। ਉਸਨੇ ਕਿਹਾ ਕਿ ਇੰਦਰਪਾਲ ਉਬਰ ਟੈਕਸੀ ਚਲਾਉਂਦਾ ਸੀ। ਜਿਵੇ ਹੀ ਉਸਨੇ ਆਪਣੇ ਘਰ ਦੇ ਬਾਹਰ ਟੈਕਸੀ ਖੜ੍ਹੀ ਕੀਤੀ ਕਿ ਅਚਾਨਕ ਅਣਪਛਾਤੇ ਵਿਅਕਤੀਆ ਨੇ ਉਸ ‘ਤੇ ਚਾਰ ਗੋਲੀਆਂ ਚਲਾ ਦਿੱਤੀਆਂ। ਆਸ ਪਾਸ ਦੇ ਲੋਕਾਂ ਨੇ ਤੁਰੰਤ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ।ਮੈਡੀਕਲ ਰਿਪੋਰਟ ਦੇ ਅਨੁਸਾਰ, ਗੋਲੀ ਲੱਗਣ ਤੋਂ ਬਾਅਦ ਇੰਦਰਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇੰਦਰਪਾਲ ਲੁਧਿਆਣਾ ਜ਼ਿਲ੍ਹੇ ਦੇ ਜੰਡ ਪਿੰਡ ਨਾਲ ਸੰਬੰਧਿਤ ਸੀ। ਇੰਦਰਪਾਲ ਆਪਣੇ ਪਿੱਛੇ ਪਤਨੀ, ਧੀ ਅਤੇ ਮਾਂ ਛੱਡ ਗਿਆ ਹੈ। ਇੰਦਰਪਾਲ ਦੇ ਮਾਤਾ-ਪਿਤਾ ਜਨਵਰੀ ਵਿੱਚ ਵਿਜ਼ਟਰ ਵੀਜ਼ੇ ‘ਤੇ ਆਏ ਸਨ। ਉਸਨੇ ਆਪਣੀ ਪਤਨੀ ਨੂੰ ਵਰਕ ਪਰਮਿਟ ‘ਤੇ ਬੁਲਾਇਆ ਸੀ। ਇੰਦਰਪਾਲ ਦੀ ਪਤਨੀ ਗਰਭਵਤੀ ਹੈ। ਉੱਥੇ ਉਹ ਆਪਣੀ ਪਤਨੀ ਅਤੇ 8 ਸਾਲ ਦੀ ਧੀ ਨਾਲ ਰਹਿੰਦਾ ਸੀ।ਇੰਦਰਪਾਲ ਦੇ ਪਿਤਾ ਦੀ ਮੌਤ ਜਨਵਰੀ ਵਿੱਚ ਹੋਈ ਸੀ।























