Canada ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ
– ਵਾਲੀਬਾਲ ਖੇਡਦੇ ਸਮੇਂ ਨਦੀ ‘ਚ ਡਿੱਗਿਆ

ਨਵੀ ਦਿੱਲੀ, 17 ਜੁਲਾਈ (ਵਿਸ਼ਵ ਵਾਰਤਾ): ਕੈਨੇਡਾ (Canada) ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਾਨਸਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਨਦੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅੰਤਿਮ ਸਸਕਾਰ ਮਾਨਸਾ ਵਿੱਚ ਹੀ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ 26 ਸਾਲਾ ਵਿਦਿਆਰਥੀ ਜਤਿਨ ਗਰਗ ਕੈਨੇਡਾ ਦੀ ਥੌਮਸਨ ਰਿਵਰ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਵਿਦੇਸ਼ ਗਿਆ ਸੀ। ਜਤਿਨ ਆਪਣੇ ਦੋਸਤਾਂ ਨਾਲ ਨਦੀ ਦੇ ਕੰਢੇ ਵਾਲੀਬਾਲ ਖੇਡ ਰਿਹਾ ਸੀ। ਘਟਨਾ ਦੌਰਾਨ ਵਾਲੀਬਾਲ ਨਦੀ ਵਿੱਚ ਡਿੱਗ ਗਿਆ। ਜਤਿਨ ਨੇ ਗੇਂਦ ਨੂੰ ਲਿਆਉਣ ਲਈ ਨਦੀ ਚ ਛਲਾਂਗ ਮਾਰ ਦਿਤੀ ਇਸ ਦੌਰਾਨ ਉਹ ਖੁਦ ਨਦੀ ਵਿੱਚ ਡੁੱਬ ਗਿਆ। ਜਤਿਨ ਅਗਸਤ 2024 ਵਿੱਚ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਤਿਨ ਦੇ ਪਿਤਾ ਕੁਝ ਸਮਾਂ ਪਹਿਲਾਂ ਕਾਰੋਬਾਰ ਲਈ ਚੰਡੀਗੜ੍ਹ ਸ਼ਿਫਟ ਹੋ ਗਏ ਸਨ। ਇਸ ਵੇਲੇ ਪੂਰਾ ਪਰਿਵਾਰ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ। ਪਰਿਵਾਰ ਜਤਿਨ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਤਿਮ ਸਸਕਾਰ ਮਾਨਸਾ ਵਿੱਚ ਕੀਤਾ ਜਾਵੇਗਾ।ਜਤਿਨ ਦੀ ਮੌਤ ਦੀ ਖਬਰ ਨਾਲ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























