Canada : ਕੈਨੇਡਾ ‘ਚ ਭਾਰਤੀ ਵਿਦਿਆਰਥਣ ਦਾ ਕਤਲ
ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ) Canada : ਓਂਟਾਰੀਓ ਦੇ ਹੈਮਿਲਟਨ ਵਿੱਚ ਇੱਕ ਭਾਰਤੀ ਵਿਦਿਆਰਥਣ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਮ ਹਰਸਿਮਰਤ ਰੰਧਾਵਾ ਹੈ ਜਿਸ ਦੀ ਉਮਰ 21 ਸਾਲ ਸੀ , ਓਂਟਾਰੀਓ ਦੇ ਹੈਮਿਲਟਨ ਵਿਖੇ ਇੱਕ ਬੱਸ ਸਟੈਂਡ ਤੇ ਖੜ੍ਹੀ ਬੱਸ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਦੋ ਵਾਹਨਾਂ ਵਿੱਚ ਸਵਾਰ ਅਣਪਛਾਤਿਆ ਵਿਚਕਾਰ ਗੋਲੀਬਾਰੀ ਹੋ ਜਾਂਦੀ ਹੈ ਤੇ ਇੱਕ ਗੋਲੀ ਬੱਸ ਦੀ ਉਡੀਕ ਕਰ ਰਹੀ ਹਰਸਿਮਰਤ ਨੂੰ ਲੱਗ ਗਈ ਤੇ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਲੜਕੀ ਦੋ ਸਾਲ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਈ ਸੀ।