Canada ‘ਚ 8 ਮਹੀਨਿਆਂ ਤੋਂ ਲਾਪਤਾ ਭਾਰਤੀ ਮਹਿਲਾ ਦੀ ਮਿਲੀ ਲਾਸ਼
ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਕੈਨੇਡਾ ਵਿੱਚ ਕਰੀਬ ਅੱਠ ਮਹੀਨਿਆਂ ਤੋਂ ਲਾਪਤਾ 33 ਸਾਲਾ ਭਾਰਤੀ ਮਹਿਲਾ ਸੋਨਮ ਰਾਮੋਲਾ ਦੀ ਲਾਸ਼ ਮਿਲੀ ਹੈ। ਐਬਟਸਫੋਰਡ ਪੁਲਿਸ ਨੇ ਮ੍ਰਿਤਕ ਦੇਹ ਮਿਲਣ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਲੰਬੇ ਸਮੇਂ ਤੋਂ ਚੱਲ ਰਹੀ ਭਾਲ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ।
ਪੁਲਿਸ ਦੇ ਮੀਡੀਆ ਰਿਲੇਸ਼ਨ ਅਧਿਕਾਰੀ ਸਾਰਜੈਂਟ ਪਾਲ ਵਾਕਰ ਮੁਤਾਬਕ ਸੋਨਮ ਰਾਮੋਲਾ ਦੀ ਮੌਤ ਨੂੰ ਫਿਲਹਾਲ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਸੋਨਮ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸੋਨਮ ਦੀ ਕਾਲੇ ਰੰਗ ਦੀ ਹਿਊਂਡਈ ਐਲਾਂਟਰਾ ਕਾਰ ਮਿਸ਼ਨ ਬ੍ਰਿਜ ਦੇ ਹੇਠਾਂ ਖੜ੍ਹੀ ਮਿਲੀ ਸੀ। ਇਸ ਤੋਂ ਬਾਅਦ ਸੈਂਟਰਲ ਫਰੇਜ਼ਰ ਵੈਲੀ ਦੀ ਸਰਚ ਐਂਡ ਰੈਸਕਿਊ ਟੀਮ ਨੇ ਇਲਾਕੇ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ।
ਕਈ ਮਹੀਨਿਆਂ ਤੱਕ ਚੱਲੀ ਭਾਲ ਅਤੇ ਜਾਂਚ ਤੋਂ ਬਾਅਦ ਹੁਣ ਸੋਨਮ ਰਾਮੋਲਾ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉਹ ਦਸੰਬਰ 2025 ਵਿੱਚ ਲਾਪਤਾ ਹੋਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਉਸ ਦੀ ਭਾਲ ਦੀ ਉਮੀਦ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਮਾਮਲੇ ਵਿੱਚ ਮੌਤ ਨੂੰ ਸ਼ੱਕੀ ਨਾ ਮੰਨੇ ਜਾਣ ਦੀ ਗੱਲ ਕਹੀ ਗਈ ਹੈ। ਮੌਤ ਦੇ ਹੋਰ ਵੇਰਵਿਆਂ ਸਬੰਧੀ ਜਾਂਚ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























