Breaking: ਲੁਧਿਆਣਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਲੁਧਿਆਣਾ, 12 ਸਤੰਬਰ (ਵਿਸ਼ਵ ਵਾਰਤਾ) – ਲੁਧਿਆਣਾ ਦੇ ਡਿਸਟ੍ਰਿਕਟ ਅਤੇ ਸੈਸ਼ਨ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈ-ਮੇਲ ਰਾਹੀਂ ਦਿੱਤੀ ਗਈ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਧਮਕੀ ਉਸ ਸਮੇਂ ਮਿਲੀ ਜਦੋਂ ਕੋਰਟ ਵਿੱਚ ਰਾਸ਼ਟਰੀ ਲੋਕ ਅਦਾਲਤ ਲੱਗੀ ਹੋਈ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਡੌਗ ਸਕੁਆਡ ਅਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਬੁਲਾ ਕੇ ਪੂਰੇ ਕੰਪਲੈਕਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ।

ਜਾਣਕਾਰੀ ਮੁਤਾਬਕ 12 ਸਤੰਬਰ ਨੂੰ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਦੀ ਸਰਕਾਰੀ ਈਮੇਲ ਆਈਡੀ ’ਤੇ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਈਮੇਲ ਭੇਜਣ ਵਾਲੇ ਨੇ ਖੁਦ ਨੂੰ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ ਨਾਲ ਸਬੰਧਤ ਦੱਸਿਆ। ਈਮੇਲ ਵਿੱਚ ਦੁਪਹਿਰ 1:11 ਵਜੇ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਹੁਣ ਈਮੇਲ ‘ਚ ਦਿੱਤੇ ਗਏ ਸਮੇਂ ਤੋਂ ਵੀ ਕਾਫੀ ਸਮਾਂ ਉੱਪਰ ਹੋ ਚੁੱਕਾ ਹੈ, ਪਰ ਸਾਵਧਾਨੀ ਵੱਜੋਂ ਤਲਾਸ਼ੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਧਮਕੀ ਭਰੀ ਈਮੇਲ ਵਿੱਚ ਸਿਰਫ਼ ਲੁਧਿਆਣਾ ਡਿਸਟ੍ਰਿਕਟ ਕੋਰਟ ਅਤੇ ਲੋਕ ਅਦਾਲਤ ਹੀ ਨਹੀਂ, ਸਗੋਂ ਮੋਹਾਲੀ ਅਤੇ ਹਲਵਾਰਾ ਏਅਰਪੋਰਟ ਨੂੰ ਵੀ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਝ ਸਿਆਸੀ ਆਗੂਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























