Breaking News : ਮਾਨਸਾ ‘ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ
ਤਿੰਨ ਪੁਲਿਸ ਅਧਿਕਾਰੀ ਤੇ ਕਈ ਕਿਸਾਨ ਜਖ਼ਮੀ
ਚੰਡੀਗੜ੍ਹ, 5ਦਸੰਬਰ(ਵਿਸ਼ਵ ਵਾਰਤਾ) ਇਸ ਵੇਲੇ ਦੀ ਵੱਡੀ ਖ਼ਬਰ ਮਾਨਸਾ ਤੋਂ ਆ ਰਹੀ ਹੈ , ਜਿੱਥੇ ਬੀਤੀ ਰਾਤ ਪੁਲਿਸ ਅਤੇ ਕਿਸਾਨਾਂ ਵਿੱਚ ਜ਼ਬਰਦਸਤ ਝੜਪ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਝੜਪ ਦੌਰਾਨ ਤਿੰਨ ਪੁੁਲਿਸ ਵਾਲੇ ਜਖ਼ਮੀ ਹੋਏ ਹਨ। ਇਸ ਘਟਨਾ ਵਿੱਚ ਕਈ ਕਿਸਾਨ ਵੀ ਜਖ਼ਮੀ ਹੋਏ ਹਨ।
ਇਹ ਝੜਪ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਰਾਹ ਵਿੱਚ ਰੋਕਿਆ। ਕਿਸਾਨਾਂ ਦਾ ਜੱਥਾ ਸੰਗਰੂਰ ਤੋਂ ਬਠਿੰਡਾ ਲਈ ਰਵਾਨਾ ਹੋਇਆ ਸੀ ਤੇ ਮਾਨਸਾ ਵਿਖੇ ਕਿਸਾਨਾਂ ਨੂੰ ਰੋਕਿਆ ਗਿਆ। ਜਿੱਥੇ ਕਿ ਮਾਹੌਲ ਤਣਾਅਪੂਰਨ ਹੋ ਗਿਆ ਤੇ ਪੁਲਿਸ ਨੇ ਕਿਸਾਨਾਂ ਵਿਚਾਲੇ ਧੱਕਾਮੁੱਕੀ ਹੋਈ। ਦੱਸ ਦਈਏ ਕਿ ਕਿਸਾਨ ਸੰਗਰੂਰ ਤੋਂ ਤਲਵੰਡੀ ਸਾਬੋ ਦੇ ਪਿੰਡ ਲੇਲੇਆਣਾ ਆ ਰਹੇ ਸੀ। ਕਿਸਾਨ ਇੱਥੇ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਲਈ ਪਹੁੰਚੇ ਸਨ, ਇਹ ਗੈਸ ਪਾਈਪ ਇਕ ਪ੍ਰਾਈਵੇਟ ਕੰਪਨੀ ਦੇ ਦੁਆਰਾ ਪਾਈ ਜਾ ਰਹੀ ਹੈ। ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਤੱਕ ਪੂਰਾ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/