Breaking News : ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
ਅੰਮ੍ਰਿਤਸਰ, ਸ਼੍ਰੀਨਗਰ ਸਮੇਤ ਕਈ ਸ਼ਹਿਰਾਂ ਵਿੱਚ ਦਿਖੀ ਡ੍ਰੋਨ ਐਕਟੀਵਿਟੀ
ਸਰਹੱਦੀ ਜ਼ਿਲ੍ਹਿਆਂ ਵਿੱਚ ਮੁੜ blackout

ਚੰਡੀਗੜ੍ਹ, 10ਮਈ(ਵਿਸ਼ਵ ਵਾਰਤਾ) Breaking News : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸ਼ਨੀਵਾਰ ਸ਼ਾਮ 5 ਵਜੇ ਲਾਗੂ ਹੋ ਗਈ। ਇਸ ਤੋਂ ਸਿਰਫ਼ 3 ਘੰਟੇ ਬਾਅਦ, ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਰਾਤ 8 ਵਜੇ ਤੋਂ, ਪਾਕਿਸਤਾਨ ਵਾਲੇ ਪਾਸਿਓਂ ਜੰਮੂ-ਕਸ਼ਮੀਰ ਦੇ ਅਖਨੂਰ, ਪੁੰਛ, ਨੌਸ਼ਹਿਰਾ, ਸ੍ਰੀਨਗਰ, ਆਰਐਸ ਪੁਰਾ, ਸਾਂਬਾ, ਊਧਮਪੁਰ ਵਿੱਚ ਗੋਲੀਬਾਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ, ਸ਼੍ਰੀਨਗਰ ਸਮੇਤ ਕਈ ਸ਼ਹਿਰਾਂ ਵਿੱਚ ਡ੍ਰੋਨ ਐਕਟੀਵਿਟੀ ਦੇਖੀ ਗਈ ਹੈ।
ਜਿਸ ਤੋਂ ਬਾਅਦ ਕਈ ਥਾਵਾਂ ਤੇ ਮੁੜ ਬਲੈਕ ਆਊਟ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ “ਮੌਜੂਦਾ ਸਮੇਂ ਵਿੱਚ ਬਣ ਰਹੇ ਹਲਾਤਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਮੁੜ 9:30 ਵਜ਼ੇ ਤੋਂ ਲੈ ਕੇ ਸਵੇਰੇ 5:30 ਵਜ਼ੇ ਤੱਕ ਬਲੈਕ ਆਊਟ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਇਸ ਸਮੇਂ ਦੋਰਾਨ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ, ਅਸੀਂ ਸਾਰੇ ਤੁਹਾਡੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ”https://x.com/harjotbains/status/1921234187559809053
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























